Harsh Mahajan News: ਕਾਂਗਰਸੀ ਵਿਧਾਇਕ ਤੇ ਵਰਕਰ ਸੀਐਮ ਸੁੱਖੂ ਦੀ ਕਾਰਜਪ੍ਰਣਾਲੀ ਤੋਂ ਚੱਲ ਰਹੇ ਨਾਰਾਜ਼-ਹਰਸ਼ ਮਹਾਜਨ
Advertisement
Article Detail0/zeephh/zeephh2139088

Harsh Mahajan News: ਕਾਂਗਰਸੀ ਵਿਧਾਇਕ ਤੇ ਵਰਕਰ ਸੀਐਮ ਸੁੱਖੂ ਦੀ ਕਾਰਜਪ੍ਰਣਾਲੀ ਤੋਂ ਚੱਲ ਰਹੇ ਨਾਰਾਜ਼-ਹਰਸ਼ ਮਹਾਜਨ

Harsh Mahajan News:  ਭਾਜਪਾ ਦੇ ਹਰਸ਼ ਮਹਾਜਨ ਨੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾ ਕੇ ਰਾਜ ਸਭਾ ਚੋਣ ਵਿੱਚ ਆਪਣਾ ਝੰਡਾ ਗੱਡਿਆ। 

Harsh Mahajan News: ਕਾਂਗਰਸੀ ਵਿਧਾਇਕ ਤੇ ਵਰਕਰ ਸੀਐਮ ਸੁੱਖੂ ਦੀ ਕਾਰਜਪ੍ਰਣਾਲੀ ਤੋਂ ਚੱਲ ਰਹੇ ਨਾਰਾਜ਼-ਹਰਸ਼ ਮਹਾਜਨ

Harsh Mahajan News: ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਉਤਰਾਅ-ਚੜਾਅ ਕਾਫੀ ਦੇਖਣ ਨੂੰ ਮਿਲ ਰਹੇ ਹਨ। ਭਾਜਪਾ ਦੇ ਹਰਸ਼ ਮਹਾਜਨ ਨੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾ ਕੇ ਰਾਜ ਸਭਾ ਚੋਣ ਵਿੱਚ ਆਪਣਾ ਝੰਡਾ ਗੱਡਿਆ।

ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿੱਚ ਹਰਸ਼ ਮਹਾਜਨ ਕਾਫੀ ਵੱਡਾ ਨਾਮ ਹੈ। ਹਿਮਾਚਲ ਦੀ ਸਿਆਸਤ ਵਿੱਚ ਹਲਚਲ ਮਚਾਉਣ ਤੋਂ ਬਾਅਦ  ਜ਼ੀ ਪੰਜਾਬ ਹਰਿਆਣਾ ਹਿਮਾਚਲ ਵਿੱਚ ਹਰਸ਼ ਮਹਾਜਨ ਨੇ ਐਕਸਲੂਸਿਵ ਇੰਟਰਵਿਊ ਦਿੱਤਾ ਹੈ।

ਹਰਸ਼ ਮਹਾਜਨ ਦੇ ਕਈ ਸਿਆਸਤਦਾਨਾਂ ਨਾਲ ਨਜ਼ਦੀਕੀ ਸਬੰਧ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਾਫੀ ਸਿਆਸਤਦਾਨਾਂ ਨਾਲ ਨਜ਼ਦੀਕੀਆਂ ਹਨ। ਉਨ੍ਹਾਂ ਦੇ ਸਿਆਸਤਦਾਨਾਂ ਨਾਲ ਨਿੱਜੀ ਸਬੰਧ ਵੀ ਕਾਫੀ ਚੰਗੇ ਹਨ। ਕਾਬਿਲੇਗੌਰ ਹੈ ਕਿ ਹਰਸ਼ ਮਹਾਜਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਕਾਰਜਪ੍ਰਣਾਲੀ ਤੋਂ ਕਈ ਕਾਂਗਰਸੀ ਵਿਧਾਇਕ ਅਤੇ ਵਰਕਰ ਨਾਰਾਜ਼ ਚੱਲ ਰਹੇ ਸਨ।

ਕਾਂਗਰਸੀ ਵਿਧਾਇਕ ਤੇ ਵਰਕਰ ਹਰਸ਼ ਮਹਾਜਨ ਕੋਲ ਸਮੱਸਿਆਵਾਂ ਲੈ ਕੇ ਆਏ

ਕਈ ਕਾਂਗਰਸੀ ਵਿਧਾਇਕਾਂ ਤੇ ਵਰਕਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਸਨ। ਉਹ ਉਨ੍ਹਾਂ ਕੋਲ (ਹਰਸ਼ ਮਹਾਜਨ) ਕੋਲ ਆ ਕੇ ਸੀਐਮ ਸੁੱਖੂ ਨੂੰ ਸਮਝਾਉਣ ਨੂੰ ਕਹਿੰਦੇ ਸਨ ਪਰ ਉਹ ਦੂਜੀ ਪਾਰਟੀ ਵਿੱਚ ਸਨ। ਇਸ ਲਈ ਉਨ੍ਹਾਂ ਨੇ ਸੁੱਖੂ ਨੂੰ ਸਮਝਾਉਣਾ ਵਾਜਿਬ ਨਹੀਂ ਸਮਝਾਇਆ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਕਾਫੀ ਤਾਰੀਫ ਕੀਤੀ।

ਇਹ ਵੀ ਪੜ੍ਹੋ : Chandigarh News: ਪ੍ਰਸ਼ਾਸਕ ਦੇ ਮਾਈਕ ਦੀ ਆਵਾਜ਼ ਬੰਦ ਹੋਣ ਪਿੱਛੋਂ ਵੱਡਾ ਐਕਸ਼ਨ; ਚੰਡੀਗੜ੍ਹ ਨਿਗਮ ਦਾ ਐਕਸੀਅਨ ਮੁਅੱਤਲ

ਪੀਐਮ ਮੋਦੀ ਨੇ ਦੇਸ਼ ਨੂੰ ਵੱਡੇ ਮੁਕਾਮ ਉਤੇ ਪਹੁੰਚਾਇਆ

ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਦੇ ਹੁੰਦੇ ਹੋਏ ਦੇਸ਼ ਸੁਰੱਖਿਅਤ ਹੈ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਵੱਡੇ ਮੁਕਾਮ ਉਤੇ ਪੁੱਜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਗ੍ਰਾਫ ਦਿਨ-ਬ-ਦਿਨ ਡਿੱਗ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਮਹਿਜ਼ ਬਣ ਕੇ ਰਹਿ ਜਾਵੇਗਾ।

ਇਹ ਵੀ ਪੜ੍ਹੋ : Rakhi Sawant News: ਸ਼ੁਭਕਰਨ ਸਿੰਘ ਨੂੰ ਯਾਦ ਕਰ ਫੁੱਟ ਫੁੱਟ ਰੋਈ ਰਾਖੀ ਸਾਵੰਤ,ਕਿਹਾ- 'ਜੰਗ ਜਿੱਤਣ ਲਈ ਏਕਤਾ ਜ਼ਰੂਰੀ'

Trending news