Shimla Accident News: ਸ਼ਿਮਲਾ ਪੁਰਾਣੇ ਬੱਸ ਸਟੈਂਡ 'ਚ ਦੋ HRTC ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਔਰਤ ਦੀ ਦਰਦਨਾਕ ਮੌਤ
Advertisement
Article Detail0/zeephh/zeephh2200637

Shimla Accident News: ਸ਼ਿਮਲਾ ਪੁਰਾਣੇ ਬੱਸ ਸਟੈਂਡ 'ਚ ਦੋ HRTC ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਔਰਤ ਦੀ ਦਰਦਨਾਕ ਮੌਤ

Shimla Accident News: ਸ਼ਿਮਲਾ ਪੁਰਾਣੇ ਬੱਸ ਸਟੈਂਡ 'ਚ ਦੋ HRTC ਬੱਸਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ

Shimla Accident News: ਸ਼ਿਮਲਾ ਪੁਰਾਣੇ ਬੱਸ ਸਟੈਂਡ 'ਚ ਦੋ HRTC ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਔਰਤ ਦੀ ਦਰਦਨਾਕ ਮੌਤ

Shimla Accident News/ ਸਮੀਕਸ਼ਾ ਰਾਣਾ: ਸ਼ਿਮਲਾ ਪੁਰਾਣੇ ਬੱਸ ਸਟੈਂਡ 'ਚ ਦੋ HRTC ਬੱਸਾਂ ਵਿਚਾਲੇ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਮਿਲੀ ਸੀ। ਹੁਣ ਸ਼ਿਮਲਾ 'ਚ HRTC ਬੱਸ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਔਰਤ ਰਾਧਾ (48 ਸਾਲ) ਜੁੰਗਾ ਇਲਾਕੇ ਦੀ ਰਹਿਣ ਵਾਲੀ ਸੀ। ਟੱਕਰ ਤੋਂ ਬਾਅਦ ਟ੍ਰੈਫਿਕ ਜਾਮ ਹੋ ਗਿਆ ਹੈ।

ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਪਰਿਆ
ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ 'ਤੇ ਐਚਆਰਟੀਸੀ ਦੀਆਂ ਦੋ ਬੱਸਾਂ ਵਿਚਾਲੇ ਹੋਈ ਟੱਕਰ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਪੁਰਾਣੇ ਬੱਸ ਸਟੈਂਡ 'ਤੇ ਖੜ੍ਹੀ ਇੱਕ ਐਚਆਰਟੀਸੀ ਬੱਸ ਨੂੰ ਇੱਕ ਹੋਰ ਐਚਆਰਟੀਸੀ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।
 
ਟੱਕਰ ਨਾਲ ਪਾਰਕ ਕੀਤੀ ਬਾਈਕ ਵੀ ਨੁਕਸਾਨੀ ਗਈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਦੋਵਾਂ ਜ਼ਖਮੀਆਂ ਨੂੰ ਰਿਪਨ ਹਸਪਤਾਲ ਪਹੁੰਚਾਇਆ ਗਿਆ ਜਦਕਿ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Atishi Press Conference: ਦਿੱਲੀ ਦੀ ਆਤਿਸ਼ੀ ਦਾ ਵੱਡਾ ਦਾਅਵਾ, 'ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਹੋ ਰਹੀ ਹੈ ਸਾਜ਼ਿਸ਼'

ਮੌਕੇ 'ਤੇ ਮੌਜੂਦ ਚਸ਼ਮਦੀਡੋ ਨੇ ਦੱਸਿਆ ਕਿ ਇੱਕ ਖੜੀ ਐਚਆਰਟੀਸੀ ਬੱਸ ਨੂੰ ਇੱਕ ਹੋਰ ਐਚਆਰਟੀਸੀ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਐਚਆਰਟੀਸੀ ਦਾ ਕੋਈ ਵੀ ਵਿਅਕਤੀ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ ਨਹੀਂ ਆਇਆ ਅਤੇ ਨਾ ਹੀ ਪੁਲੀਸ ਮੌਕੇ ’ਤੇ ਪੁੱਜੀ।

ਮੌਕੇ 'ਤੇ ਮੌਜੂਦ ਇਕ ਹੋਰ ਟੈਕਸੀ ਡਰਾਈਵਰ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਕਾਰ 'ਚ ਬੈਠਾ ਸੀ ਅਤੇ ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਪਰ ਖੁਸ਼ਕਿਸਮਤੀ ਨਾਲ ਉਹ ਵਾਲ-ਵਾਲ ਬਚ ਗਿਆ।

Trending news