Gatka at Mount Everest Base Camp: ਜਸਪ੍ਰੀਤ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗੱਤਕਾ ਖੇਡ ਕੇ ਰਿਕਾਰਡ ਬਣਾਇਆ
Advertisement
Article Detail0/zeephh/zeephh1660656

Gatka at Mount Everest Base Camp: ਜਸਪ੍ਰੀਤ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗੱਤਕਾ ਖੇਡ ਕੇ ਰਿਕਾਰਡ ਬਣਾਇਆ

Gatka at Mount Everest Base Camp:  ਅਕਾਲ ਅਕੈਡਮੀ ਦੇ ਵਿਦਿਆਰਥੀ ਨੇ ਸਿੱਖਾਂ ਦੀ ਵਿਰਾਸਤੀ ਖੇਡ ਗੱਤਕੇ ਨੂੰ ਪੂਰੇ ਦੁਨੀਆਂ ਵਿੱਚ ਰੁਸ਼ਨਾ ਦਿੱਤਾ ਹੈ। ਜਸਪ੍ਰੀਤ ਸਿੰਘ ਨੇ ਸਭ ਤੋਂ ਛੋਟੀ ਉਮਰ ਵਾਲੀ ਟੀਮ ਨਾਲ ਮਾਊਂਟ ਐਵਰਸਟ ਦੇ ਬੇਸ ਕੈਂਪ ਉਤੇ ਗੱਤਕਾ ਖੇਡਿਆ।

Gatka at Mount Everest Base Camp: ਜਸਪ੍ਰੀਤ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗੱਤਕਾ ਖੇਡ ਕੇ ਰਿਕਾਰਡ ਬਣਾਇਆ

atka at Mount Everest Base Camp: ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਉਪਰ ਗੱਤਕਾ ਖੇਡਣ ਵਾਲੀ ਛੋਟੀ ਉਮਰ ਦੀ ਪਹਿਲੀ ਟੀਮ ਦਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ। ਲਹਿਰਾਗਾਗਾ ਦੇ ਮੂਣਕ ਵਿੱਚ ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਟੀਮ ਨਾਲ ਗੱਤਕਾ ਖੇਡ ਕੇ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਉਣ 'ਚ ਸਫਲਤਾ ਹਾਸਲ ਕੀਤੀ ਹੈ।

ਜਸਪ੍ਰੀਤ ਨੇ ਦੱਸਿਆ ਉਨ੍ਹਾਂ ਨੇ ਪਹਿਲੀ ਵਾਰ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗੱਤਕਾ ਖੇਡਿਆ ਹੈ। ਜਸਪ੍ਰੀਤ ਨੇ ਅੱਗੇ ਦੱਸਿਆ ਕਿ ਰਸਤੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਰਾਦੇ ਮਜ਼ਬੂਤ ਸਨ। ਲਗਭਗ 75 ਕਿਲੋਮੀਟਰ ਦਾ ਸਫ਼ਰ ਪੈਦਲ ਤਹਿ ਕੀਤਾ ਗਿਆ। ਜਸਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਸ ਦਾ ਸੁਪਨਾ ਹੈ ਕਿ ਉਹ ਮਾਊਂਟ ਐਵਰੈਸਟ ਚੋਟੀ ਨੂੰ ਸਰ ਕਰੇਗਾ।

ਗੱਤਕਾ ਕੋਚ ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਇਸ ਗੱਤਕਾ ਟੀਮ ਦੀ ਅਗਵਾਈ ਅਧਿਕਾਰਤ ਗੁਰਪ੍ਰੀਤ ਸਿੰਘ ਫਰੀਦਕੋਟ ਨੇ ਟਰੈਕ ਲੀਡਰ ਤੌਰ ਉਤੇ ਕੀਤੀ ਤੇ ਕੁੱਲ 9 ਜਣਿਆਂ ਵਿੱਚੋਂ 5 ਸਿੰਘਾਂ ਵੱਲੋਂ ਇਹ ਗੱਤਕਾ ਖੇਡਿਆ ਗਿਆ। ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਬੇਸ ਕੈਂਪ ਦੀ ਉਚਾਈ 17598 ਫੁੱਟ ਯਾਨੀ 5364 ਮੀਟਰ ਹੈ ਅਤੇ ਜਿੱਥੇ ਦਾ ਆਮ ਤਾਪਮਾਨ 15 ਡਿਗਰੀ ਮਨਫ਼ੀ ਰਹਿੰਦਾ ਹੈ ਜਿੱਥੇ ਬਹੁਤ ਹੀ ਦੁਰਗਮ ਪਹਾੜੀ ਏਰੀਆ ਦਾ ਸਫ਼ਰ ਕਰਕੇ ਪਹੁੰਚੇ ਬੱਚਿਆਂ ਨੇ ਗੱਤਕਾ ਪ੍ਰਦਰਸ਼ਨ ਦੇ ਸ਼ਾਨਦਾਰ ਜੌਹਰ ਦਿਖਾਏ।

ਇਹ ਵੀ ਪੜ੍ਹੋ : Punjab News: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਈ ਸੀ ਕੈਂਸਰ ਦੀ ਸਰਜਰੀ

ਜਸਪ੍ਰੀਤ ਦੇ ਪਿਤਾ ਨੇ ਦੱਸਿਆ ਕਿ, ''ਸਾਨੂੰ ਮਾਣ ਹੈ ਕਿ ਸਾਡੇ ਪੁੱਤਰ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਉਤੇ ਗੱਤਕਾ ਖੇਡਣ ਵਾਲੀ ਛੋਟੀ ਉਮਰ ਦੀ ਪਹਿਲੀ ਟੀਮ ਦਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।
ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਕਿ ਜਸਪ੍ਰੀਤ ਸਿੰਘ ਨੇ ਪੂਰੇ ਵਿਸ਼ਵ ਵਿੱਚ ਸਕੂਲ ਤੇ ਇਲਾਕੇ ਦਾ ਨਾਮ ਰੁਸ਼ਨਾਇਆ ਹੈ। ਜਸਪ੍ਰੀਤ ਸਿੰਘ ਦਾ ਸਕੂਲ ਪਹੁੰਚਣ ਉਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਸਪ੍ਰੀਤ ਅਕੈਡਮੀ ਦੇ ਹੋਰਨਾਂ ਵਿਦਿਆਰਥੀਆਂ ਦਾ ਪ੍ਰੇਰਨਾ ਸਰੋਤ ਬਣਿਆ ਹੈ।

ਇਹ ਵੀ ਪੜ੍ਹੋ : Amritpal Singh News : ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ, ਪੁੱਛਗਿੱਛ ਸ਼ੁਰੂ

ਅਨਿਲ ਜੈਨ ਲਹਿਰਾਗਾਗਾ ਸੰਗਰੂਰ ਦੀ ਰਿਪੋਰਟ

Trending news