Lawrence Bishnoi Peshi: ਲਾਰੈਂਸ ਦੀ ਇੰਟਰਵਿਊ ਨੂੰ ਲੈ ਕੇ ਹਾਈਕੋਰਟ ਵਿੱਚ ਹੋਈ ਸੁਣਵਾਈ
Advertisement
Article Detail0/zeephh/zeephh2053135

Lawrence Bishnoi Peshi: ਲਾਰੈਂਸ ਦੀ ਇੰਟਰਵਿਊ ਨੂੰ ਲੈ ਕੇ ਹਾਈਕੋਰਟ ਵਿੱਚ ਹੋਈ ਸੁਣਵਾਈ

Lawrence Bishnoi Peshi: ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਹਾਈਕੋਰਟ ਵਿੱਚ ਜਾਣਕਾਰੀ ਦਿੱਤੀ, ਕਿ ਅਸੀਂ 1 ਸਾਲ ਵਿੱਚ ਜੇਲ੍ਹ ਅੰਦਰ ਦੀ ਸੁਰੱਖਿਆ ਨੂੰ ਵਧਾਉਣ ਨੂੰ ਲੈਕੇ ਅਹਿਮ ਕਦਮ ਚੁੱਕੇ ਹਨ। ਜਿਨ੍ਹਾਂ ਵਿੱਚ ਅਸੀਂ ਪੰਜਾਬ ਦੀਆਂ ਜੇਲ੍ਹਾਂ ਅੰਦਰ ਮੋਬਾਇਲਾਂ ਦੀ ਵਰਤੋਂ ਨੂੰ ਰੋਕਣ ਦੇ ਲਈ ਜੈਮਰ ਲਗਾਏ ਹਨ।

Lawrence Bishnoi Peshi: ਲਾਰੈਂਸ ਦੀ ਇੰਟਰਵਿਊ ਨੂੰ ਲੈ ਕੇ ਹਾਈਕੋਰਟ ਵਿੱਚ ਹੋਈ ਸੁਣਵਾਈ

Lawrence Bishnoi Peshi: ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਦੀਆਂ ਜੇਲ੍ਹਾਂ ਦੀਆਂ ਸੁਰੱਖਿਆ ਨੂੰ ਲੈ ਕੇ ਸੁਣਵਾਈ ਹੋਈ। ਜਿਸ ਵਿੱਚ ਅਹਿਮ ਮੁੱਦਾ ਲਾਰੈਂਸ ਬਿਸਨੋਈ ਦੀ ਜੇਲ੍ਹ ਵਿੱਚੋਂ ਹੋਈ ਇੰਟਰਵਿਊ ਨੂੰ ਲੈ ਕੇ ਸੀ। ਜਿਸ ਨੂੰ ਪੰਜਾਬ ਸਰਕਾਰ ਨੇ ਕੋਰਟ ਵਿੱਚ ਆਪਣਾ ਜਵਾਬ ਦਾਖਲ ਕੀਤਾ। ਹੁਣ ਇਸ ਮਾਮਲੇ  ਅਗਲੀ ਸੁਣਵਾਈ ਹੁਣ 26 ਜਨਵਰੀ ਨੂੰ ਹੋਵੇਗੀ।

ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਹਾਈਕੋਰਟ ਵਿੱਚ ਜਾਣਕਾਰੀ ਦਿੱਤੀ, ਕਿ ਅਸੀਂ 1 ਸਾਲ ਵਿੱਚ ਜੇਲ੍ਹ ਅੰਦਰ ਦੀ ਸੁਰੱਖਿਆ ਨੂੰ ਵਧਾਉਣ ਨੂੰ ਲੈਕੇ ਅਹਿਮ ਕਦਮ ਚੁੱਕੇ ਹਨ। ਜਿਨ੍ਹਾਂ ਵਿੱਚ ਅਸੀਂ ਪੰਜਾਬ ਦੀਆਂ ਜੇਲ੍ਹਾਂ ਅੰਦਰ ਮੋਬਾਇਲਾਂ ਦੀ ਵਰਤੋਂ ਨੂੰ ਰੋਕਣ ਦੇ ਲਈ ਜੈਮਰ ਲਗਾਏ ਜਾ ਰਹੇ ਹਨ। ਉਥੇ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਲ੍ਹਾਂ ਅੰਦਰ ਬਾਡੀ ਸਕੈਨਰ ਲਗਾਉਣ ਲਈ ਕੇਂਦਰ ਤੋਂ ਮਨਜ਼ੂਰੀ ਲੈਣੀ ਪਵੇਗੀ। ਜਿਸ 'ਤੇ ਕੇਂਦਰ ਸਰਕਾਰ ਦੇ ਵਕੀਲ ਸਤਿਆਪਾਲ ਜੈਨ ਨੇ ਕਿਹਾ ਕਿ ਅਸੀਂ ਇਸ ਲਈ ਮਦਦ ਕਰਨ ਲਈ ਤਿਆਰ ਹਾਂ, ਜੋ ਵੀ ਮਦਦ ਦੀ ਲੋੜ ਹੋਵੇਗੀ, ਉਹ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਅਦਾਲਤ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਬਾਰੇ ਵੀ ਜਾਣਕਾਰੀ ਦਿੱਤੀ । ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀਆਂ ਜੇਲ੍ਹਾਂ ਦੀਆਂ ਕੰਧ ਨੀਵੀਆਂ ਹਨ, ਉਨ੍ਹਾਂ ਜੇਲ੍ਹਾਂ ਦੀਆਂ ਦੀਵਾਰਾਂ 'ਤੇ ਜਾਲੀ ਲਗਾਉਣ ਦਾ ਕੰਮ ਕੀਤਾ ਗਿਆ।

ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਕਿਹਾ ਕਿ 1 ਸਾਲ ਦੀ ਵਕਤ ਬਹੁਤ ਜਿਆਦਾ ਹੈ, ਕੋਰਟ ਤੁਹਾਨੂੰ ਐਨਾ ਜਿਆਦਾ ਵਕਤ ਨਹੀਂ ਦੇ ਸਕਦੀ, ਜੋ ਤਜ਼ਵੀਜ ਤੁਸੀਂ ਕੋਰਟ ਵਿੱਚ ਅੱਜ ਦਿੱਤੀ ਹੈ ਇਸ ਨੂੰ ਮੁੜ ਤੋਂ ਰਿਵਿਊ ਕੀਤਾ ਜਾਵੇ ਅਤੇ ਘੱਟ ਤੋਂ ਘੱਟ ਵਕਤ ਵਿੱਚ ਇਸ ਕੰਮ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ਇਕ ਨਵਾਂ ਪ੍ਰਪੋਜਲ ਕੋਰਟ ਨੂੰ ਦਿੱਤਾ ਜਾਵੇ। ਜਿਸ ਵਿੱਚ ਇਹ ਸਾਰ ਕੰਮ 4 ਮਹੀਨੇ ਦੇ ਅੰਦਰ ਖ਼ਤਮ ਕਰਨ ਨੂੰ ਲੈ ਕੇ ਟੈਂਡਰ ਜਾਰੀ ਕੀਤਾ ਜਾਵੇ। 

ਇਹ ਵੀ ਪੜ੍ਹੋ:  Nitin Gadkari News: ਨਿਤਿਨ ਗਡਕਰੀ ਨੇ ਕਿਸਾਨਾਂ ਨੂੰ ਊਰਜਾਦਾਤਾ ਬਣਨ ਲਈ ਪ੍ਰੇਰਿਆ, 4 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ

ਦੱਸ ਦਈਏ ਕਿ ਇੱਕ ਨਿੱਜੀ ਚੈੱਨਲ ਵੱਲੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਵਿੱਚ ਓਨ ਏਅਰ ਹੋਈ ਸੀ। ਜਿਸ ਨੂੰ ਲੈ ਕੇ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਸਵਾਲ ਉੱਠੇ ਸਨ। ਜਿਸ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਈ। 

ਇਹ ਵੀਡੀਓ ਦੇਖੋ: Mohali Kulwant Singh Video: ਮਿਹਨਤ ਦੀ ਮਿਸਾਲ ਪੇਸ਼ ਕਰਦਾ ਦਿਵਿਆਂਗ ਕੁਲਵੰਤ ਸਿੰਘ​ 

 

Trending news