Madan Lal Dhingra: ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ; ਕ੍ਰਾਂਤੀਕਾਰੀ ਵੱਲੋਂ ਜਗਾਈ ਅਲਖ਼ ਨੇ ਅੰਦੋਲਨ ਦਾ ਰੂਪ ਧਾਰਿਆ
Advertisement
Article Detail0/zeephh/zeephh1828827

Madan Lal Dhingra: ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ; ਕ੍ਰਾਂਤੀਕਾਰੀ ਵੱਲੋਂ ਜਗਾਈ ਅਲਖ਼ ਨੇ ਅੰਦੋਲਨ ਦਾ ਰੂਪ ਧਾਰਿਆ

Madan Lal Dhingra:  ਅੱਜ ਮਹਾਨ ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਹਾੜਾ ਹੈ। ਮਦਨ ਲਾਲ ਢੀਂਗਰਾ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਜੀਵਨ ਨਸ਼ਾਵਰ ਕਰ ਦਿੱਤਾ ਸੀ।

Madan Lal Dhingra: ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ; ਕ੍ਰਾਂਤੀਕਾਰੀ ਵੱਲੋਂ ਜਗਾਈ ਅਲਖ਼ ਨੇ ਅੰਦੋਲਨ ਦਾ ਰੂਪ ਧਾਰਿਆ

Madan Lal Dhingra: ਭਾਰਤ ਨੂੰ ਆਜ਼ਾਦ ਆਬੋ-ਹਵਾ ਦਿਵਾਉਣ ਲਈ ਦੇਸ਼ ਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਸਨ। ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਅਨੇਕਾਂ ਕ੍ਰਾਂਤੀਕਾਰੀਆਂ ਨੇ ਆਪਣੀ ਜ਼ਿੰਦਗੀ ਨਸ਼ਾਵਰ ਕਰ ਦਿੱਤੀ ਸੀ। ਇਨ੍ਹਾਂ ਸ਼ਹੀਦਾਂ ਵਿਚੋਂ ਇੱਕ ਸਨ ਮਦਨ ਲਾਲ ਢੀਂਗਰਾ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਕੀਮਤੀ ਜਾਨ ਨਸ਼ਾਵਰ ਕਰ ਦਿੱਤੀ ਸੀ।

18 ਸਤੰਬਰ 1883 ਨੂੰ ਸਿਕੰਦਰੀ ਗੇਟ ਅੰਮ੍ਰਿਤਸਰ ਵਿੱਚ ਜਨਮੇ ਮਦਨਲਾਲ ਢੀਂਗਰਾ ਦੇ ਪਿਤਾ ਦਿੱਤਾ ਮਲ ਪੇਸ਼ੇ ਤੋਂ ਸਿਵਲ ਸਰਜਨ ਸਨ ਤੇ ਉਨ੍ਹਾਂ ਦਾ ਝੁਕਾਅ ਅੰਗਰੇਜ਼ਾਂ ਵੱਲ ਸੀ। ਇਸ ਦੇ ਨਾਲ ਹੀ ਮਾਂ ਭਾਰਤੀ ਰੀਤੀ ਰਿਵਾਜਾਂ ਵਿੱਚ ਵਿਸ਼ਵਾਸ ਰੱਖਣ ਵਾਲੀ ਔਰਤ ਸੀ। ਮਦਨ ਸਭ ਤੋਂ ਛੋਟੇ ਹੋਣ ਕਰਕੇ ਲਾਡਲੇ ਸਨ। ਬਰਤਾਨੀਆ ਹਕੂਮਤ ਦੇ ਫੌਜੀ ਅਫਸਰ ਕਰਜਨ ਵਾਇਲੀ ਅਤੇ ਉਨ੍ਹਾਂ ਦੇ ਪਿਤਾ ਦੀ ਚੰਗੀ ਦੋਸਤੀ ਸੀ। ਅੰਗਰੇਜ਼ ਸਰਕਾਰ ਨੇ ਡਾਕਟਰ ਦਿੱਤਾ ਮੱਲ ਨੂੰ ਰਾਏ ਸਾਹਿਬ ਦਾ ਖਿਤਾਬ ਦਿੱਤਾ ਹੋਇਆ ਸੀ। ਕਰਜਨ ਵਾਇਲੀ ਦੀ ਸਲਾਹ ਨਾਲ ਹੀ ਮਦਨ ਲਾਲ ਨੂੰ ਇੰਜੀਨੀਅਰਿੰਗ ਦੀ ਡਿਗਰੀ ਲਈ ਇੰਗਲੈਂਡ ਭੇਜ ਦਿੱਤਾ ਗਿਆ ਸੀ।

ਉਨ੍ਹਾਂ ਦਾ ਪਰਿਵਾਰ ਅੰਗਰੇਜ਼ਾਂ ਦਾ ਖ਼ਾਸ ਤੇ ਭਰੋਸੇਮੰਦ ਮੰਨਿਆ ਜਾਂਦਾ ਸੀ ਪਰ ਮਦਨ ਲਾਲ ਢੀਂਗਰਾ ਦਾ ਸੁਭਾਅ ਇਸ ਤੋਂ ਉਲਟ ਸੀ। ਛੋਟੀ ਉਮਰ ਤੋਂ ਹੀ ਉਹ ਦੇਸ਼ ਨੂੰ ਅੰਗਰੇਜ਼ਾਂ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਸਨ। ਉਹ ਦੇਸ਼ ਵਿੱਚ ਸੁਤੰਤਰਤਾ ਸੰਗਰਾਮ ਨੂੰ ਭੜਕਾਉਣ ਲਈ ਨਿਕਲਿਆ ਸੀ। ਅਜਿਹਾ ਕਰਨ ਕਰਕੇ ਉਸ ਨੂੰ ਲਾਹੌਰ ਦੇ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਸੁਤੰਤਰਤਾ ਸੰਗਰਾਮ ਦੇ ਰਾਹ 'ਤੇ ਚੱਲਣ ਕਾਰਨ ਪਰਿਵਾਰ ਨੇ ਵੀ ਉਸ ਨਾਲੋਂ ਨਾਤਾ ਤੋੜ ਲਿਆ ਸੀ।

ਨਤੀਜੇ ਵਜੋਂ ਉਸ ਨੂੰ ਆਪਣਾ ਜੀਵਨ ਚਲਾਉਣ ਲਈ ਟਾਂਗਾ ਚਲਾਉਣਾ ਪਿਆ। 1909 ਵਿੱਚ ਪੱਗੜੀ ਸੰਭਾਲ ਜੱਟਾ ਲਹਿਰ ਚੱਲ ਰਹੀ ਸੀ। 1 ਜੁਲਾਈ ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਤੇ ਅੰਗਰੇਜ਼ ਇਕੱਠੇ ਹੋਏ। ਇਸ ਪ੍ਰੋਗਰਾਮ ਦੌਰਾਨ ਜਿਵੇਂ ਹੀ ਭਾਰਤ ਦੇ ਸਕੱਤਰ ਦੇ ਸਿਆਸੀ ਸਲਾਹਕਾਰ ਸਰ ਵਿਲੀਅਮ ਹੱਟ ਕਰਜਨ ਵਾਇਲੀ ਦੇ ਪ੍ਰੋਗਰਾਮ ਵਿੱਚ ਪਹੁੰਚੇ ਤਾਂ ਮਦਨ ਲਾਲ ਢੀਂਗਰਾ ਨੇ ਉਨ੍ਹਾਂ ਦੇ ਮੂੰਹ 'ਤੇ 5 ਗੋਲੀਆਂ ਮਾਰ ਦਿੱਤੀਆਂ।

ਉਸ 'ਤੇ ਕਤਲ ਦਾ ਮੁਕੱਦਮਾ ਚਲਾਇਆ ਗਿਆ ਸੀ। 23 ਜੁਲਾਈ 1909 ਨੂੰ ਉਸ 'ਤੇ ਕਤਲ ਦਾ ਮੁਕੱਦਮਾ ਚਲਾਇਆ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਉਂਦੇ ਸਮੇਂ ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਆਪਣਾ ਜੀਵਨ ਦੇਸ਼ ਨੂੰ ਸਮਰਪਿਤ ਕਰ ਰਿਹਾ ਹਾਂ। 17 ਅਗਸਤ 1909 ਨੂੰ ਲੰਡਨ ਦੇ ਪੈਂਟਵਿਲੇ ਜ਼ਿਲ੍ਹੇ ਵਿੱਚ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਤੇ ਉਹ ਦੇਸ਼ ਲਈ ਸ਼ਹੀਦ ਹੋ ਗਏ।

ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੋ ਅਲਖ ਜਗਾਈ, ਉਸ ਨੇ ਇੱਕ ਅੰਦੋਲਨ ਦਾ ਰੂਪ ਲੈ ਲਿਆ ਅਤੇ ਵੱਡੀ ਗਿਣਤੀ ਵਿੱਚ ਦੇਸ਼ ਵਾਸੀ ਇਸ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਉਹ ਸ਼ਹੀਦ ਹੋ ਕੇ ਅਮਰ ਹੋ ਗਏ।

ਇਹ ਵੀ ਪੜ੍ਹੋ : Rupnagar Cylinder Blast: ਰੂਪਨਗਰ 'ਚ ਮਿਠਾਈ ਦੀ ਦੁਕਾਨ ਵਿੱਚ ਹੋਇਆ ਸਿਲੰਡਰ ਬਲਾਸਟ, ਇੱਕ ਦੀ ਮੌਤ

Trending news