Twitter,Facebook ਦੇ ਬਾਅਦ ਹੁਣ ਇਸ ਪਲੇਟਫਾਰਮ ਨੇ ਵੀ ਟਰੰਪ ਨੂੰ ਕੀਤਾ ਹਮੇਸ਼ਾ ਦੇ ਲਈ ਬੈਨ
Advertisement

Twitter,Facebook ਦੇ ਬਾਅਦ ਹੁਣ ਇਸ ਪਲੇਟਫਾਰਮ ਨੇ ਵੀ ਟਰੰਪ ਨੂੰ ਕੀਤਾ ਹਮੇਸ਼ਾ ਦੇ ਲਈ ਬੈਨ

ਟਵਿੱਟਰ ਦੇ ਵੱਲੋਂ ਬੈਨ ਕੀਤੇ ਜਾਣ ਤੋਂ ਬਾਅਦ ਟਵਿੱਟਰ ਦੇ ਸੀ ਈ ਓ ਜੈਕ ਡੋਰਸੀ ਨੇ ਟਵੀਟ ਕੀਤਾ ਹੈ ਕਿ ਡੋਨਾਲਡ ਟਰੰਪ ਨੂੰ ਟਵਿੱਟਰ ਉੱਤੇ ਪਾਬੰਦੀ ਲਗਾਉਣ ਤੇ ਮੈਂ ਜਸ਼ਨ ਨਹੀਂ ਮਨਾਇਆ, ਮੈਨੂੰ ਫਖ਼ਰ ਨਹੀਂ ਹੈ.

Twitter,Facebook ਦੇ ਬਾਅਦ ਹੁਣ ਇਸ ਪਲੇਟਫਾਰਮ ਨੇ ਵੀ ਟਰੰਪ ਨੂੰ ਕੀਤਾ ਹਮੇਸ਼ਾ ਦੇ ਲਈ ਬੈਨ

ਨਵੀਂ ਦਿੱਲੀ: 6 ਜਨਵਰੀ ਨੂੰ ਕੈਪੀਟਲ ਬਿਲਡਿੰਗ ਉੱਤੇ  ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਟਰੰਪ ਦਾ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੱਡੇ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ ਹੈ. ਫੇਸਬੁੱਕ ਟਵਿੱਟਰ ਤੋਂ ਬਾਅਦ ਹੁਣ ਸਨੈਪਚੈਟ ਨੇ ਵੀ ਟਰੰਪ ਨੂੰ ਹਮੇਸ਼ਾ  ਦੇ ਲਈ ਬੈਨ ਕਰ ਦਿੱਤਾ ਹੈ. ਸਨੈਪਚੈਟ ਦਾ ਕਹਿਣਾ ਹੈ ਕਿ ਟਰੰਪ ਅਸ਼ਾਂਤੀ ਪੈਦਾ ਕਰਨ ਦੇ ਲਈ ਇਸ ਪਲੇਟਫਾਰਮ ਦਾ ਉਪਯੋਗ ਕਰ ਸਕਦੇ ਹਨ.

ਇਸ ਵਜ੍ਹਾ ਤੋਂ ਕੀਤਾ ਗਿਆ ਬੈਨ
 ਸਨੈਪਚੈਟ ਨੇ ਕਿਹਾ ਹੈ ਕਿ ਸਰਵਜਨਿਕ ਸੁਰੱਖਿਆ ਦੇ ਕਰ ਕੇ ਅਤੇ ਗਲਤ ਸੂਚਨਾ ਫੈਲਾਨ ਮੰਦੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਤੇ ਹਿੰਸਾ ਨੂੰ ਉਕਸਾਉਣ ਦੀਆਂ ਕੋਸ਼ਿਸ਼ਾਂ ਦੇ ਆਧਾਰ ਉੱਤੇ, ਜੋ ਸਾਡੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੈ. ਅਸੀਂ ਉਨ੍ਹਾਂ ਦੇ ਅਕਾਊਂਟ ਨੂੰ ਹਮੇਸ਼ਾ ਦੇ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ. ਦਸ ਦਈਏ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੂੰ ਸਨੈਪਚੈਟ ਨੇ  ਅਨਿਸ਼ਚਿਤ ਕਾਲ ਦੇ ਲਈ ਨਿਲੰਬਿਤ ਕਰ ਦਿੱਤਾ ਸੀ.

ਟਰੰਪ ਨੂੰ ਬੈਨ ਕਰ ਕੇ ਖੁਸ਼ੀ ਅਤੇ ਫਖ਼ਰ ਨਹੀਂ ਹੈ : Twitter CEO
ਟਵਿੱਟਰ ਦੇ ਵੱਲੋਂ ਬੈਨ ਕੀਤੇ ਜਾਣ ਉਤੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਕਿਹਾ ਕਿ ਡੋਨਾਲਡ ਟਰੰਪ ਨੂੰ ਟਵਿੱਟਰ ਉੱਤੇ ਪਾਬੰਦੀ ਲਗਾਉਣ ਨਾਲ ਨਾ ਮੈਂ ਜਸ਼ਨ ਮਨਾ ਰਿਹਾ ਹਾਂ ਅਤੇ ਨਾ ਹੀ ਮੈਨੂੰ ਇਸਦਾ ਫ਼ਖ਼ਰ ਹੈ. ਅਸੀਂ ਇਹ ਕਾਰਵਾਈ ਚਿਤਾਵਨੀ ਦੇ ਬਾਅਦ ਕੀਤੀ ਹੈ. ਅਸੀਂ ਟਵਿੱਟਰ ਅਤੇ ਬਾਹਰੀ ਤੌਰ ਉੱਤੇ ਤੁਹਾਨੂੰ ਜਗਾਵਾਂ ਤੇ  ਭੂਗੋਲਿਕ ਸੁਰੱਖਿਆ ਦੇ ਖ਼ਤਰਿਆਂ ਦੇ ਆਧਾਰ ਉੱਤੇ ਸਭ ਤੋਂ ਚੰਗੀ ਜਾਣਕਾਰੀ ਦੇ ਨਾਲ ਇਹ ਫ਼ੈਸਲਾ ਲਿਆ ਕਿ ਇਹ ਸਹੀ ਸੀ ? 

ਰਾਸ਼ਟਰਪਤੀ ਦੇ ਅਧਿਕਾਰਿਕ ਟਵਿੱਟਰ ਉੱਤੇ ਵਰਤੇ ਸੀ ਮੰਦੇ ਸ਼ਬਦ  
ਦੱਸ ਦਈਏ ਕਿ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਕੈਪੀਟਲ ਹਿੱਲ ਦੇ ਵਿੱਚ ਹੋਏ ਦੰਗਿਆਂ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਹਮੇਸ਼ਾ ਦੇ ਲਈ ਪਾਬੰਦੀ ਲਗਾ ਦਿੱਤੀ ਸੀ. ਜਿਸ ਦੇ ਬਾਅਦ ਟਰੰਪ ਨੇ ਰਾਸ਼ਟਰਪਤੀ ਦੇ ਅਧਿਕਾਰਕ  ਟਵਿੱਟਰ ਹੈਂਡਲ ਤੋਂ ਮੰਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹੋਏ ਕਿਹਾ ਸੀ ਕਿ ਟਵਿੱਟਰ ਦੇ ਜ਼ਰੀਏ ਡੈਮੋਕਰੈਟਸ ਦੇ ਨਾਲ ਮਿਲ ਕੇ ਫ੍ਰੀ ਸਪੀਚ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ . 

ਆਪਣਾ ਪਲੈਟਫਾਰਮ ਲੈ ਕੇ ਆ ਸਕਦੇ ਹਨ ਟਰੰਪ
 ਟਰੰਪ ਨੇ ਕਿਹਾ ਕਿ ਮੈਂ ਲੰਬੇ ਵਕਤੋਂ ਕਹਿੰਦਾ ਆਇਆ ਹਾਂ ਕਿ ਟਵਿੱਟਰ ਫ੍ਰੀ ਸਪੀਚ ਉੱਤੇ ਪਾਬੰਦੀ ਲਗਾ ਰਿਹਾ ਹੈ ਅਤੇ ਅੱਜ ਉਸਨੇ ਡੈਮੋਕ੍ਰੇਟਸ ਅਤੇ ਕੱਟੜ ਲੈਫਟ ਦੇ ਨਾਲ ਰਲ ਕੇ ਉਸ ਨੂੰ ਚੁੱਪ ਕਰਾਉਣ ਦੇ ਲਈ ਉਸ ਦੇ ਅਕਾਊਂਟ ਬੰਦ ਕਰ ਦਿੱਤੇ ਹਨ.  ਹਾਲਾਂਕਿ ਟਵਿਟਰ ਨੇ ਟਰੰਪ ਦੇ ਟਵਿਟ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਡਿਲੀਟ ਕਰ ਦਿੱਤਾ. ਉਨ੍ਹਾਂ ਨੇ ਕਿਹਾ ਕਿ ਭਲੇ ਹੀ ਪ੍ਰਾਈਵੇਟ ਕੰਪਨੀ ਹੋਵੇਗੀ ਪਰ ਬਿਨਾਂ ਸਰਕਾਰ ਦੀ ਮੱਦਦ ਤੋਂ ਉਹ ਜ਼ਿਆਦਾ ਚਿਰ ਨਹੀਂ ਟਿਕ ਸਕੇਗੀ. ਉਨ੍ਹਾਂ ਨੂੰ ਪਹਿਲਾਂ  ਹੀ ਪਤਾ ਸੀ ਕਿ ਅਜਿਹਾ ਹੋਵੇਗਾ ਅਤੇ ਇਸ ਲਈ ਉਹ ਦੂਜੀ ਸਾਈਟਸ 'ਤੇ ਗੱਲ ਕਰ ਰਹੇ ਨੇ ਅਤੇ ਜਲਦ ਹੀ ਵੱਡਾ ਐਲਾਨ ਕੀਤਾ ਜਾਏਗਾ. ਭਵਿੱਖ ਦੇ ਵਿਚ ਉਹ  ਆਪਣਾ ਪਲੇਟਫਾਰਮ ਲੈ ਕੇ ਆ ਸਕਦੇ ਹਨ. ਜਿਥੇ ਉਹ ਖੁੱਲ੍ਹ ਕੇ ਆਪਣੀਆਂ ਗੱਲਾਂ ਜਨਤਾ ਦੇ ਸਾਹਮਣੇ ਰੱਖ ਸਕਣਗੇ.

WATCH LIVE TV

Trending news