CORONA:ਹਰਿਆਣਾ ਸਰਕਾਰ ਨੇ ਡੋਰ-ਟੂ-ਡੋਰ ਵਸਤੂਆਂ ਪਹੁੰਚਾਉਣ ਲਈ ONLINE ਸੇਵਾ ਕੀਤੀ ਸ਼ੁਰੂ

 ਹਰਿਆਣਾ ਸਰਕਾਰ ਵੱਲੋਂ COVIDSSSHARYANA.IN WEB SITE ਸ਼ੁਰੂ 

CORONA:ਹਰਿਆਣਾ ਸਰਕਾਰ ਨੇ ਡੋਰ-ਟੂ-ਡੋਰ ਵਸਤੂਆਂ ਪਹੁੰਚਾਉਣ ਲਈ ONLINE ਸੇਵਾ ਕੀਤੀ ਸ਼ੁਰੂ
ਹਰਿਆਣਾ ਸਰਕਾਰ ਵੱਲੋਂ COVIDSSSHARYANA.IN WEB SITE ਸ਼ੁਰੂ

ਚੰਡੀਗੜ੍ਹ :ਹਰਿਆਣਾ ਵਿੱਚ (COVID 19) ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਲਾਕਡਾਊਨ(LOCK DOWN) ਨਾਲ ਲੋਕਾਂ ਨੂੰ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਲੈਕੇ ਕਾਫ਼ੀ ਪਰੇਸ਼ਾਨੀਆਂ ਆ ਰਹੀਆਂ ਸਨ, ਹਰਿਆਣਾ ਸਰਕਾਰ ਨੇ ਲੋਕਾਂ ਨੂੰ ਇਹ ਜ਼ਰੂਰੀ ਚੀਜ਼ਾ ਦੀ ਸਰਵਿਸ ਘਰ ਤੱਕ ਯਾਨੀ DOOR TO DOOR ਦੇਣ ਦੇ ਲਈ ਇੱਕ WEB SITE ਤਿਆਰ ਕੀਤੀ ਹੈ, ਇਹ ਵੈੱਬਸਾਈਟ ਹੈ COVIDSSSHARYANA.IN ਇਸ ਵੈੱਬਸਾਈਟ 'ਤੇ ਦੁੱਧ,ਸਬਜ਼ੀ,ਕਰਿਆਨਾ ਸਟੋਰ,ਕੈਮਿਸਟ ਰਜਿਸਟ੍ਰਰਡ ਕਰਵਾ ਸਕਦੇ ਨੇ,ਇਨ੍ਹਾਂ ਸਭ ਨੂੰ ਹਰਿਆਣਾ ਸਰਕਾਰ ONLINE ਹੀ E- PASS  ਇਸ਼ੂ ਕਰੇਗੀ ਤਾਂ ਜੋ ਇਹ ਲੋਕਾਂ ਨੂੰ ਘਰ ਤੱਕ ਸਮਾਨਾ ਪਹੁੰਚਾ ਸਕਣ 

ਹਰਿਆਣਾ ਸਰਕਾਰ ਵੱਲੋਂ ਹੈਲਪ ਲਾਈਨ ਜਾਰੀ 

ਹਰਿਆਣਾ ਸਰਕਾਰ ਵੱਲੋਂ ਲੋਕਾਂ ਦੀ ਮਦਦ ਦੇ ਲਈ ਹੈਲਪ ਲਾਈਨ ਨੰਬਰ 1075 ਅਤੇ 1100 ਜਾਰੀ ਕੀਤਾ ਹੈ, ਲਾਕਡਾਊਨ ਦੌਰਾਨ ਕਿਸੇ ਵੀ ਸ਼ਖ਼ਸ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਇਸ ਨੰਬਰ ਤੇ ਫ਼ੋਨ ਕਰਕੇ ਆਪਣੀ ਪਰੇਸ਼ਾਨੀ ਦਸ ਸਕਦਾ ਹੈ ਪ੍ਰਸ਼ਾਸਨ ਉਸ ਸ਼ਖ਼ਸ ਦੀ ਪੂਰੀ ਮਦਦ ਕਰੇਗਾ 

ਕਿਸਾਨਾਂ ਲਈ ਮਨੋਹਰ ਸਰਕਾਰ ਦਾ ਐਲਾਨ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਪੂਰਾ ਭਰੋਸਾ ਦਿੱਤਾ ਕੀ ਸਰਕਾਰ ਉਨ੍ਹਾਂ ਦੀ ਪੂਰੀ ਮਦਦ ਕਰੇਗੀ, ਮੁੱਖ ਮੰਤਰੀ ਨੇ ਯਕੀਨ ਦਵਾਇਆਂ ਕੀ ਕਿਸਾਨਾ ਦੀ ਤਿਆਰ ਸਰ੍ਹੋਂ ਅਤੇ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਨਾ ਚੁੱਕਿਆਂ ਜਾਵੇਗਾ, ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਸਰਕਾਰ ਸਰ੍ਹੋਂ ਦੀ ਫ਼ਸਲ 15 ਅਪ੍ਰੈਲ ਤੋਂ ਖ਼ਰੀਦੇਗੀ ਜਦਕਿ ਕਣਕ ਦੀ ਫ਼ਸਲ ਦੀ 20 ਅਪ੍ਰੈਲ ਤੋਂ ਖ਼ਰੀਦਦਾਰੀ ਕੀਤੀ ਜਾਵੇਗੀ,ਸਿਰਫ਼ ਇਨ੍ਹਾਂ ਹੀ ਨਹੀਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕੀ ਉਦੋਂ ਤੱਕ ਕਿਸਾਨਾਂ ਨੂੰ ਕੋਆਪਰੇਟਿਵ ਬੈਂਕਾਂ ਨੂੰ ਪੈਸਾ ਦੇਣ ਦੀ ਜ਼ਰੂਰਤ ਨਹੀਂ ਜਦੋਂ ਤੱਕ ਉਨ੍ਹਾਂ ਦੀ ਫ਼ਸਲ ਨਹੀਂ ਚੁੱਕੀ ਜਾਂਦੀ ਹੈ, ਇਸ ਦੇ ਲਈ ਕਿਸਾਨਾਂ ਨੂੰ ਵਾਧੂ ਵਿਆਜ ਵੀ ਨਹੀਂ ਦੇਣਾ ਹੋਵੇਗਾ

 

 

src="https://zeenews.india.com/hindi/zeephh/live-tv/embed" frameborder="0" allow="accelerometer; autoplay; encrypted-media; gyroscope; picture-in-picture" allowfullscreen>