ਟਰੈਕਟਰ ਮਾਰਚ 'ਤੇ ਖੇਤੀਬਾੜੀ ਮੰਤਰੀ ਤੋਮਰ ਤੇ ਦਿੱਲੀ ਪੁਲਿਸ ਕਮਿਸ਼ਨਰ ਦਾ ਆਇਆ ਇਹ ਬਿਆਨ

26 ਜਨਵਰੀ ਨੂੰ ਦਿੱਲੀ ਵਿੱਚ ਕੱਢਿਆ ਜਾਵੇਗਾ ਟਰੈਕਟਰ ਮਾਰਚ,ਦਿੱਲੀ ਪੁਲਿਸ ਨੇ ਦਿੱਤੀ ਸੀ ਮਨਜ਼ੂਰੀ 

ਟਰੈਕਟਰ ਮਾਰਚ 'ਤੇ ਖੇਤੀਬਾੜੀ ਮੰਤਰੀ ਤੋਮਰ ਤੇ ਦਿੱਲੀ ਪੁਲਿਸ ਕਮਿਸ਼ਨਰ ਦਾ ਆਇਆ ਇਹ ਬਿਆਨ
26 ਜਨਵਰੀ ਨੂੰ ਦਿੱਲੀ ਵਿੱਚ ਕੱਢਿਆ ਜਾਵੇਗਾ ਟਰੈਕਟਰ ਮਾਰਚ,ਦਿੱਲੀ ਪੁਲਿਸ ਨੇ ਦਿੱਤੀ ਸੀ ਮਨਜ਼ੂਰੀ

ਦਿੱਲੀ :  ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈ ਕੇ ਕਿਹਾ ਕਿ ਕਿਸਾਨ ਗਣਰਾਜ ਦਿਹਾੜੇ ਦੀ ਥਾਂ ਕਿਸੇ ਹੋਰ ਦਿਨ ਟਰੈਕਟਰ ਮਾਰਚ ਕੱਢ ਸਕਦੇ ਸਨ,ਉਨ੍ਹਾਂ ਕਿਹਾ ਕਿ ਗਣਰਾਜ ਦਿਹਾੜੇ 'ਤੇ  ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਅਤੇ ਸਰਕਾਰ ਚਿੰਤਤ ਹੈ,ਉਨ੍ਹਾਂ ਕਿਹਾ ਕਿ ਪੁਲਿਸ ਸੁਰੱਖਿਆ ਨੂੰ ਲੈ ਕੇ ਮੁਸਤੈਦ ਹੈ, ਨਾਲ ਹੀ ਤੋਮਰ ਨੇ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਨੇ ਪ੍ਰਸਤਾਵ ਦਿੱਤਾ ਹੈ, ਜਿਸ 'ਤੇ ਕਿਸਾਨ ਵਿਚਾਰ ਕਰਨ, ਜੇ ਕਿਸਾਨਾਂ ਨੂੰ ਪਸਤਾਵ ਮਨਜ਼ੂਰ ਹੁੰਦਾ ਹੈ ਤਾਂ ਅਸੀਂ ਗੱਲਬਾਤ ਲਈ ਤਾਰੀਕ ਤੈਅ ਕਰਾਂਗੇ

ਦਿੱਲੀ ਪੁਲਿਸ ਕਮਿਸ਼ਨ ਦਾ ਟਰੈਕਟ ਮਾਰਚ 'ਤੇ ਬਿਆਨ
 
ਦਿੱਲੀ ਦੇ ਪੁਲਿਸ ਕਮਿਸ਼ਨਰ ਐੱਸ ਐਨ ਸ਼੍ਰੀਵਾਸਤਵ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੈਅ ਰੂਟ 'ਤੇ ਹੀ ਟਰੈਕਟਰ ਮਾਰਚ ਕੱਢਣ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਕਾਰਵਾਹੀ ਕੀਤੀ ਜਾਵੇਗੀ, ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਖਦਸ਼ੇ ਦੀ ਵਜ੍ਹਾਂ ਕਰਕੇ ਆਪ ਸਾਰੀ ਸੁਰੱਖਿਆ ਦਾ ਜਾਇਜ਼ਾ ਲਿਆ ਹੈ 

ਟਰੈਕਟਰ ਮਾਰਚ ਨੂੰ ਲੈਕੇ ਸੁਰੱਖਿਆ ਇੰਤਜ਼ਾਮ

1. ਟਰੈਕਟਰ ਮਾਰਚ ਮੌਕੇ ਸਟੰਟ ਕਰਨ ਵਾਲਿਆਂ 'ਤੇ ਖਾਸ ਨਜ਼ਰ ਰਹੇਗੀ 
2. ਹਰਿਆਣਾ ਅਤੇ ਪੰਜਾਬ ਚੋਂ ਆਉਣ ਵਾਲੀ ਗੱਡੀਆਂ 'ਤੇ ਨਜ਼ਰ 
3. ਟਰੈਕਟਰ ਦੀ ਰਫਤਾਰ 18 ਕਿੱਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਨਹੀਂ ਹੋਵੇਗੀ 
4. ਟਰੈਕਟਰ ਪਰੇਡ ਦੇ ਚਲਦੇ ਤਿੰਨ ਕੰਟਰੋਲ ਰੂਮ ਬਣਾਏ ਗਏ ਹਨ
5. ਡ੍ਰੋਨ ਕੈਮਰਿਆਂ ਦੇ ਜਰੀਏ ਰੱਖੀ ਜਾਵੇਗੀ ਨਜ਼ਰ 
6. ਰੂਟ 'ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਰੱਖੀ ਜਾਵੇਗੀ ਨਜ਼ਰ 
7. ਟਰੈਕਟਰ ਰੈਲੀ ਦੀ ਵੀਡਿਓਗ੍ਰਾਫੀ ਕਰੇਗੀ ਪੁਲਿਸ