ਸਰਕਾਰ ਤੇ ਕਿਸਾਨਾਂ ਦੇ 'ਚ ਮੁੜ ਤੋਂ ਗੱਲਬਾਤ ਹੋਵੇਗੀ ਸ਼ੁਰੂ,ਖੇਤੀ ਬਾੜੀ ਮੰਤਰੀ ਤੋਮਰ ਨੇ ਦਿੱਤੇ ਵੱਡੇ ਸੰਕੇਤ

4 ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਨੇ ਇਸ ਦੌਰਾਨ ਪਿਛਲੇ 2 ਮਹੀਨੇ ਤੋਂ ਦੋਵਾਂ ਦੇ ਵਿਚਾਲੇ ਗੱਲਬਾਤ ਬੰਦ ਹੈ, ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਮੁੜ ਤੋਂ ਗਲਬਾਤ ਦੇ ਸੰਕੇਤ ਦਿੱਤੇ ਨੇ

ਸਰਕਾਰ ਤੇ ਕਿਸਾਨਾਂ ਦੇ 'ਚ ਮੁੜ ਤੋਂ ਗੱਲਬਾਤ ਹੋਵੇਗੀ ਸ਼ੁਰੂ,ਖੇਤੀ ਬਾੜੀ ਮੰਤਰੀ ਤੋਮਰ ਨੇ ਦਿੱਤੇ ਵੱਡੇ ਸੰਕੇਤ
4 ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਨੇ ਇਸ ਦੌਰਾਨ ਪਿਛਲੇ 2 ਮਹੀਨੇ ਤੋਂ ਦੋਵਾਂ ਦੇ ਵਿਚਾਲੇ ਗੱਲਬਾਤ ਬੰਦ ਹੈ, ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਮੁੜ ਤੋਂ ਗਲਬਾਤ ਦੇ ਸੰਕੇਤ ਦਿੱਤੇ ਨੇ

ਚੰਡੀਗੜ੍ਹ : ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਖੇਤੀ ਕਾਨੂੰਨ ਨੂੰ ਲੈਕੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਸਿੱਟਾ ਨਹੀਂ ਨਿਕਲਿਆਂ , 11 ਗੇੜ ਦੀ ਗੱਲਬਾਤ ਦੌਰਾਨ 45 ਘੰਟੇ ਤੱਕ ਮੀਟਿੰਗ ਤੋਂ ਬਾਅਦ ਸਰਕਾਰ ਨੇ  ਕਿਸਾਨ ਸਾਹਮਣੇ  ਡੇਢ ਸਾਲ ਲਈ ਕਾਨੂੰਨਾਂ ਨੂੰ ਸਸਪੈਂਡ ਕਰਨ ਦੀ ਪੇਸ਼ਕਸ਼ ਰੱਖੀ ਜਿਸ ਨੂੰ ਕਿਸਾਨ ਆਗੂਆਂ ਨੇ ਖ਼ਾਰਜ ਕਰ ਦਿੱਤਾ,ਪਿਛਲੇ 2 ਮਹੀਨੇ ਤੋਂ ਗੱਲਬਾਤ ਟੁੱਟੀ ਹੋਈ ਹੈ, ਕਿਸਾਨ  ਆਗੂ ਵੀ ਗੱਲਬਾਤ ਲਈ ਤਿਆਰ ਰਹਿਣ ਦੇ ਸੰਕੇਤ ਤੋਂ ਬਾਅਦ ਹੁਣ ਕੇਂਦਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵੀ ਵੱਡਾ ਇਸ਼ਾਰਾ ਕੀਤਾ ਹੈ ਜਿਸ ਦੇ ਕਈ ਸਿਆਸੀ ਮਾਇਨੇ ਨੇ 

ਕੇਂਦਰ ਸਰਕਾਰ ਸੁਲਝਾਉਣਾ ਚਾਉਂਦੀ ਹੈ ਮੁੱਦਾ 

ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ  ਗੱਲਬਾਤ ਨੂੰ ਮੁੜ ਤੋਂ ਸ਼ੁਰੂ ਕਰਨ ਦੀਆਂ ਕੋਸ਼ਿਸ਼  ਹੋ ਰਹੀਆਂ ਨੇ, ਉਨ੍ਹਾਂ ਕਿਹਾ ਕੇਂਦਰ ਸਰਕਾਰ ਚਾਉਂਦੀ ਹੈ ਕੀ ਮਸਲੇ ਦਾ ਹੱਲ  ਗੱਲਬਾਤ ਦੇ ਜ਼ਰੀਏ ਕੀਤਾ ਜਾਵੇ, ਤੋਮਰ ਦਾ ਇਹ ਬਿਆਨ ਬਹੁਤ ਹੀ ਅਹਿਮ ਹੈ ਕਿਉਂਕਿ ਅੰਦੋਲਨ ਦਾ ਲੰਮਾ ਖਿੱਚਣਾ ਸਰਕਾਰ ਲਈ ਵੀ ਚੰਗਾ ਨਹੀਂ, ਕਿਸਾਨ ਆਗੂ ਲਗਾਤਾਰ ਨਵੇਂ ਪ੍ਰੋਗਰਾਮ  ਦੇ ਰਹੇ ਨੇ, ਪੰਜਾਬ ਹਰਿਆਣਾ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂਪੀ ਅਤੇ ਉਤਰਾਖੰਡ  ਵਿੱਚ ਵੀ ਪੂਰੀ ਤਰ੍ਹਾਂ ਫੈਲ ਗਿਆ ਹੈ, 2022 ਵਿੱਚ ਪੰਜਾਬ,ਯੂਪੀ, ਉਤਰਾਖੰਡ ਵਿੱਚ ਵੀ ਚੋਣਾਂ ਨੇ ਜਿਸ ਦਾ ਅਸਰ ਇੰਨਾਂ ਸੂਬਿਆਂ 'ਤੇ ਵੇਖਣ ਨੂੰ ਮਿਲ ਸਕਦਾ ਹੈ, ਯੂਪੀ ਅਤੇ ਉਤਰਾਖੰਡ ਵਿੱਚ ਬੀਜੇਪੀ ਦੀ ਸਰਕਾਰ ਹੈ ਅਤੇ ਪੰਜਾਬ ਵਿੱਚ ਪਾਰਟੀ ਪਹਿਲੀ ਵਾਰ ਇਕੱਲੇ ਚੋਣ ਮੈਦਾਨ ਵਿੱਚ ਉਤਰਨ ਜਾ ਰਹੀ ਹੈ, ਜਿਸ ਤਰ੍ਹਾਂ ਨਾਲ ਕਿਸਾਨ ਆਗੂ 5 ਸੂਬਿਆਂ ਵਿੱਚ ਹੋ ਰਹੀ ਚੋਣਾਂ ਵਿੱਚ ਬੀਜੇਪੀ ਖਿਲਾਫ਼ ਵਧ ਚੜ ਕੇ ਪ੍ਰਚਾਰ ਕਰ ਰਹੇ ਨੇ, ਜੇਕਰ ਪੱਛਮੀ ਬੰਗਾਲ,ਅਸਾਮ,ਕੇਰਲਾ, ਤਮਿਲਨਾਡੂ ਵਰਗੇ ਸੂਬਿਆਂ 'ਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ ਤਾਂ ਯਕੀਨਨ ਬੀਜੇਪੀ ਲਈ ਮੁਸ਼ਕਲ ਹੋ ਸਕਦੀ ਹੈ, ਇਸ ਲਈ ਤੋਮਰ  ਤੋਂ ਪਹਿਲਾਂ ਇਸ ਵੱਡੇ ਕਿਸਾਨ ਆਗੂ ਨੇ ਵੀ ਗੱਲਬਾਤ ਦੇ ਸੰਕੇਤ ਦਿੱਤੇ ਸਨ 

ਕਿਸਾਨ ਆਗੂ ਵੀ ਗੱਲਬਾਤ ਲਈ ਤਿਆਰ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਖੇਤੀ ਕਾਨੂੰਨ ਮਸਲੇ ਦਾ ਹੱਲ ਗੱਲਬਾਤ ਦੇ ਜ਼ਰੀਏ ਹੀ ਨਿਕਲੇਗਾ ਅਤੇ ਉਹ ਗੱਲਬਾਤ ਦੇ ਲਈ ਤਿਆਰ ਨੇ, ਸਰਕਾਰ ਨੂੰ ਅੱਗੇ ਆਕੇ ਮੁੜ ਤੋਂ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ, 26 ਜਨਵਰੀ ਲਾਲ ਕਿੱਲੇ ਹੋਈ ਹਿੰਸਕ ਘਟਨਾ ਅਤੇ 27 ਮਾਰਚ ਨੂੰ ਜਿਸ ਤਰ੍ਹਾਂ ਨਾਲ ਅਬੋਹਰ ਤੋਂ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਦੇ ਕੱਪੜੇ ਪਾੜੇ ਗਏ ਉਸ ਬਾਅਦ ਹੁਣ ਤੱਕ ਸ਼ਾਂਤ ਮਈ ਕਿਸਾਨ ਅੰਦੋਲਨ ਦੇ ਦਾਗ਼ ਲੱਗ ਸਕਦੇ ਨੇ, ਇਸ ਲਈ ਕਿਸਾਨ ਆਗੂ ਇਸ ਦਾ ਜਲਦ ਤੋਂ ਜਲਦ ਹੱਲ ਕੱਢਣਾ ਚਾਉਂਦੇ ਨੇ