ਕਿਸਾਨਾਂ ਦੇ ਸਮਰਥਨ 'ਚ ਅਕਾਲੀ ਦਲ,ਕਿਸਾਨਾਂ ਨੇ ਪੁੱਤਾਂ ਵਰਗੇ ਟਰੈਕਟਰ ਨੂੰ ਲਾਈ ਅੱਗ, ਕੇਂਦਰ ਖਿਲਾਫ ਕੱਢਿਆ ਗੁੱਸਾ

 ਇਸ ਦੌਰਾਨ ਅਕਾਲੀ ਦਲ ਦੀ ਬਰਨਾਲਾ ਇਕਾਈ ਵੱਲੋਂ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਕਿਸਾਨਾਂ ਦੇ ਸਮਰਥਨ 'ਚ ਅਕਾਲੀ ਦਲ,ਕਿਸਾਨਾਂ ਨੇ ਪੁੱਤਾਂ ਵਰਗੇ ਟਰੈਕਟਰ ਨੂੰ ਲਾਈ ਅੱਗ, ਕੇਂਦਰ ਖਿਲਾਫ ਕੱਢਿਆ ਗੁੱਸਾ
ਕਿਸਾਨਾਂ ਦੇ ਸਮਰਥਨ 'ਚ ਅਕਾਲੀ ਦਲ,ਕਿਸਾਨਾਂ ਨੇ ਪੁੱਤਾਂ ਵਰਗੇ ਟਰੈਕਟਰ ਨੂੰ ਲਾਈ ਅੱਗ, ਕੇਂਦਰ ਖਿਲਾਫ ਕੱਢਿਆ ਗੁੱਸਾ

ਦਵਿੰਦਰ ਸ਼ਰਮਾ/ ਬਰਨਾਲਾ: ਖੇਤੀ ਬਿੱਲਾਂ ਦੇ ਵਿਰੋਧ 'ਚ ਜਿਥੇ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਕੀਤਾ ਗਿਆ ਹੈ, ਉਥੇ ਹੀ ਸਿਆਸੀ ਪਾਰਟੀਆਂ ਵੀ ਇਹਨਾਂ ਬਿੱਲਾਂ ਦਾ ਵਿਰੋਧ ਕਰ ਕੇਂਦਰ ਸਰਕਾਰ ਨੂੰ ਕੋਸ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।  ਇਸ ਦੌਰਾਨ ਅਕਾਲੀ ਦਲ ਦੀ ਬਰਨਾਲਾ ਇਕਾਈ ਵੱਲੋਂ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਇਹਨਾਂ ਹੀ ਨਹੀਂ ਅਕਾਲੀ ਦਲ ਵਰਕਰਾਂ ਅਤੇ ਕਿਸਾਨਾਂ ਨੇ ਟਰੈਕਟਰ ਨੂੰ ਅੱਗ ਲਗਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਹੈ। ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨ ਪਰਿਵਾਰਾਂ ਤੋਂ ਹਾਂ ਜਦੋ ਕਿਸਾਨ ਹੀ ਨਹੀਂ ਬਚਿਆ ਤਾਂ ਟਰੈਕਟਰ ਸਾਡੇ ਕਿਸ ਕੰਮ ਦੇ ਹਨ। ਉਥੇ ਹੀ ਅਕਾਲੀ ਦਲ ਵਰਕਰਾਂ ਵੱਲੋਂ ਬਰਨਾਲਾ, ਸੰਗਰੂਰ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖੇਤੀ ਬਿੱਲਾਂ ਦੇ ਵਿਰੋਧ 'ਚ ਜਿਥੇ ਪੰਜਾਬ ਦੇ ਲੋਕ, ਸਿਆਸੀ ਆਗੂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। 

Watch Live Tv-