ਘੰਟਿਆਂ 'ਚ ਖੇਤੀ ਬਿੱਲ 'ਤੇ ਪਾਰਟੀਆਂ ਦੀ ਏਕਤਾ ਤਾਰ-ਤਾਰ,ਕੈਪਟਨ ਨੇ ਵਿਰੋਧੀਆਂ ਨੂੰ ਦੱਸਿਆ ਦੋਗਲਾ ਤਾਂ ਮਿਲਿਆ ਇਹ ਜਵਾਬ

  ਸੀਐੱਮ ਕੈਪਟਨ ਦਾ ਆਪ ਤੇ ਅਕਾਲੀ ਦਲ ਸਵਾਲ ਵਿਧਾਨਸਭਾ 'ਚ ਬਿੱਲ ਦੀ ਹਿਮਾਇਤ, ਬਾਹਰ  ਵਿਰੋਧ ਕਿਉਂ ? 

ਘੰਟਿਆਂ 'ਚ ਖੇਤੀ ਬਿੱਲ 'ਤੇ ਪਾਰਟੀਆਂ ਦੀ ਏਕਤਾ ਤਾਰ-ਤਾਰ,ਕੈਪਟਨ ਨੇ ਵਿਰੋਧੀਆਂ ਨੂੰ ਦੱਸਿਆ ਦੋਗਲਾ ਤਾਂ ਮਿਲਿਆ ਇਹ ਜਵਾਬ
ਸੀਐੱਮ ਕੈਪਟਨ ਦਾ ਆਪ ਤੇ ਅਕਾਲੀ ਦਲ ਸਵਾਲ ਵਿਧਾਨਸਭਾ 'ਚ ਬਿੱਲ ਦੀ ਹਿਮਾਇਤ, ਬਾਹਰ ਵਿਰੋਧ ਕਿਉਂ ?

ਚੰਡੀਗੜ੍ਹ : 20 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ 4 ਖੇਤੀ ਬਿੱਲਾਂ ਨੂੰ ਸਾਰੀਆਂ ਹੀ ਪਾਰਟੀ ਵੱਲੋਂ ਇੱਕ ਸੁਰ ਨਾਲ ਪਾਸ ਕੀਤਾ ਗਿਆ ਅਤੇ ਰਾਜਪਾਲ ਕੋਲ ਜਾਕੇ ਇਸ ਨੂੰ ਪਾਸ ਕਰਨ ਦੀ ਅਪੀਲ ਕੀਤੀ ਸੀ,ਪੰਜਾਬ ਦੇ ਹੱਕ ਵਿੱਚ ਇਹ ਸ਼ਾਇਦ ਪਹਿਲੀ ਵਾਰ ਸੀ ਜਦੋਂ ਸਾਰੀਆਂ ਹੀ ਪਾਰਟੀਆਂ ਦੇ ਆਗੂ ਇਕੱਠੇ ਹੋਏ ਸਨ,ਪਰ ਕਿਸਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਸਿਆਸੀ ਆਗੂਆਂ ਦੇ ਸੁਰ 24 ਘੰਟੇ ਵਿੱਚ ਹੀ ਬਦਲ ਗਏ, ਅਕਾਲੀ ਦਲ ਅਤੇ ਆਪ ਦੋਵਾਂ ਨੇ ਜਦੋਂ ਬਿੱਲ ਨੂੰ ਲੈਕੇ ਸਵਾਲ ਚੁੱਕੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਅਤੇ ਆਪ ਦੋਵਾਂ ਤੇ ਵੱਡਾ ਹਮਲਾ ਕੀਤਾ  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ਵਿੱਚ ਆਪ ਅਤੇ ਅਕਾਲੀ ਦਲ ਦੋਵਾਂ ਦੇ ਖੇਤੀ ਬਿੱਲਾਂ 'ਤੇ ਦੋਗਲੇ ਵਤੀਰੇ ਦਾ ਇਲਜ਼ਾਮ ਲਗਾਇਆ,ਉਨ੍ਹਾਂ ਸਵਾਲ ਪੁੱਛਿਆ ਕਿ ਜੇਕਰ ਉਹ ਬਿੱਲ ਦੇ ਹੱਕ ਵਿੱਚ ਨਹੀਂ ਸੀ ਤਾਂ ਵਿਧਾਨਸਭਾ ਦੇ ਅੰਦਰ ਕਿਉਂ ਹਿਮਾਇਤ ਕੀਤੀ ਅਤੇ ਉਨ੍ਹਾਂ ਦੇ ਨਾਲ ਰਾਜਪਾਲ ਕੋਲ ਕਿਉਂ ਗਏ ? ਉਨ੍ਹਾਂ  ਪੁੱਛਿਆ ਕਿ ਵਿਧਾਨਸਭਾ ਦੇ ਅੰਦਰ ਅਤੇ ਬਾਹਰ ਅਜਿਹਾ ਕੀ ਹੋ ਗਿਆ ਕਿ ਬਿੱਲ ਦੇ ਬਾਰੇ ਉਨ੍ਹਾਂ ਦੀ ਸੋਚ ਬਦਲ ਗਈ,ਮੁੱਖ ਮੰਤਰੀ ਨੇ ਕਿਹਾ ਜਦੋਂ ਕਿਸਾਨ ਜਥੇਬੰਦੀਆਂ ਨੇ ਇਸ ਬਿੱਲ ਦਾ ਸੁਆਗਤ ਕੀਤਾ ਹੈ ਤਾਂ ਵਿਰੋਧੀਆਂ ਨੂੰ ਕਿਉਂ ਇਤਰਾਜ਼ ਹੈ,ਮੁੱਖ ਮੰਤਰੀ ਨੇ ਕਿਹਾ ਅਕਾਲੀ ਦਲ ਅਤੇ ਆਪ ਦੋਵਾਂ ਨੂੰ ਆਪਣੇ ਇਸ ਵਤੀਰੇ ਤੇ ਸ਼ਰਮ ਆਉਣੀ ਚਾਹੀਦੀ ਹੈ 

ਮੁੱਖ ਮੰਤਰੀ ਨੇ ਕਿਹਾ ਕਿ ਦੋਗਲੇ ਵਤੀਰੇ ਤੋਂ ਸਾਫ਼ ਹੈ ਕਿ ਅਕਾਲੀ ਦਲ ਅਤੇ ਆਪ ਦੋਵੇਂ ਹੀ ਕਿਸਾਨਾਂ ਦੀ ਭਲਾਈ ਬਾਰੇ ਸੋਚ ਨਹੀਂ  ਹੈ ਸਿਰਫ਼ ਆਪਣੀ ਸਿਆਸਤ ਬਾਰੇ ਚਿੰਤਾ ਕਰ ਰਹੀ ਹੈ, ਮੁੱਖ ਮੰਤਰੀ ਨੇ ਕਿਹਾ ਅਕਾਲੀ ਹੁਣ ਇਲਜ਼ਾਮ ਲੱਗਾ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾ ਰਹੀ ਹੈ ਤਾਂ ਉਸ ਵੇਲੇ ਵਿਧਾਨਸਭਾ ਵਿੱਚ ਕਿਉਂ ਨਹੀਂ ਬੋਲਿਆ ਸੀ? ਮੁੱਖ ਮੰਤਰੀ ਨੇ ਕਿਹਾ ਅਕਾਲੀ ਦਲ ਅਤੇ ਆਪ ਦੋਵੇਂ ਹੀ ਲੋਕਾਂ ਨੂੰ ਭੜਕਾ ਰਹੇ ਨੇ, ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਦੀ ਇਮਾਨਦਾਰੀ 'ਤੇ ਕਿਵੇਂ ਸਵਾਲ ਚੁੱਕ ਸਕਦਾ ਜਦਕਿ ਉਨ੍ਹਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਰਾਸ਼ਟਰਪਤੀ ਸ਼ਾਸਨ ਵੀ ਲੱਗਾ ਦੇਵੇ ਤਾਂ ਉਹ ਪਿੱਛੇ ਨਹੀਂ ਹਟਣਗੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਪੰਜਾਬ ਵਾਂਗ ਦਿੱਲੀ ਵਿੱਚ ਵੀ ਕੇਂਦਰ  ਦੇ ਖੇਤੀ ਕਾਨੂੰਨ ਖ਼ਿਲਾਫ਼ ਵਿਧਾਨਸਭਾ ਵਿੱਚ ਬਿੱਲ ਪਾਸ ਕਰਨ