ਅਮਨ/ਅੰਬਾਲਾ : ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਭਾਵੇਂ ਸਰਹੱਦ 'ਤੇ ਰੋਕ ਦਿੱਤਾ ਹੈ ਪਰ ਹਰਿਆਣਾ ਦੇ ਕਿਸਾਨਾਂ ਦੇ ਸਾਹਮਣੇ ਅੰਬਾਲਾ ਪੁਲਿਸ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ ਹੈ,ਅੰਬਾਲਾ ਵਿੱਚ ਕਿਸਾਨਾਂ ਨੂੰ ਦਿੱਲੀ ਕੁਚ ਕਰਨ ਤੋਂ ਰੋਕਣ ਦੇ ਲਈ ਬੈਰੀਕੇਟਿੰਗ ਦੇ ਨਾਲ ਵਾਟਰਕੈਨਨ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਕਿਸਾਨਾਂ ਨੇ ਬਿਨਾਂ ਪਰਵਾ ਕੀਤੇ ਹੋਏ ਅੱਗੇ ਵਧ ਦੇ ਰਹੇ ਅਤੇ ਬੈਰੀਕੇਟਿੰਗ ਤੋੜ ਦੇ ਅੱਗੇ ਕੁਰੂਕਸ਼ੇਤਰ ਪਹੁੰਚ ਚੁੱਕੇ ਨੇ,ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਦਿੱਲੀ ਜਾਣ ਦੇ ਲਈ ਕੋਈ ਰੋਕ ਨਹੀਂ ਸਕਦਾ ਹੈ ਅਤੇ ਉਹ ਹੁਣ ਅੱਗੇ ਵਧ ਦੇ ਰਹਿਣਗੇ
ਇੱਥੇ ਕਲਿਕ ਕਰੋ,ਵੇਖੋ ਕਿਵੇਂ ਕਿਸਾਨ ਅੱਗੇ ਵਧੇ :
दिल्ली कूच कर रहे किसानों को प्रशासन ने की वॉटर कैनन से रोकने की कोशिश#Punjab #FarmersProtest #ZeePHH #Delhi pic.twitter.com/hrMT3R9wvE
— Zee PHH (@ZeePunjabHH) November 25, 2020
ਅੰਬਾਲਾ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਬੈਰੀਕੇਟਿੰਗ ਤੋੜੀ ਗਈ,ਪੁਲਿਸ ਨੇ ਕਿਹਾ ਅਸੀਂ ਕਿਸਾਨਾਂ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਤਾਕਤ ਨਹੀ ਂਵਰਤੀ ਸਾਡਾ ਮਕਸਦ ਸੀ ਕਿਸਾਨਾਂ ਨੂੰ ਸਮਝਾਉਣਾ ਪਰ ਇਸ ਦੇ ਬਾਵਜੂਦ ਕੁੱਝ ਸ਼ਰਾਰਤੀ ਲੋਕਾਂ ਨੇ ਬੈਰੀਕੇਟਿੰਗ ਤੋੜ ਦੇ ਹੋਏ ਅੱਗੇ ਵਧੇ ਨੇ,ਪੁਲਿਸ ਦਾ ਕਹਿਣਾ ਹੈ ਕਿ ਹੁਣ ਸਾਡੀ ਅਗਲੀ ਚੁਣੌਤੀ ਹੈ ਕਿ ਪੰਜਾਬ ਤੋਂ ਆ ਰਹੇ ਕਿਸਾਨਾਂ ਨੂੰ ਅੱਗੇ ਨਾ ਵਧ ਦੇਣਾ
ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀ ਸਰਹੱਦ ਸੀਲ ਕਰਨ ਦੇ ਫ਼ੈਸਲੇ ਤੇ ਕਰੜਾ ਇਤਰਾਜ਼ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਹਰਿਆਣਾ ਸਰਕਾਰ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨ ਦੀ ਹੈ ਇਸੇ ਲਈ ਉਹ ਅਜਿਹਾ ਕਰ ਰਹੀ ਹੈ,ਉਨ੍ਹਾਂ ਕਿਹਾ ਹੁਣ ਪੰਜਾਬ ਦੇ ਕਿਸਾਨ ਜੰਮੂ-ਕਸ਼ਮੀਰ ਅਤੇ ਹਿਮਾਚਲ ਦਾ ਰਸਤਾ ਸ਼ਾਂਤੀ ਨਾਲ ਬੰਦ ਕਰਨਗੇ