ਕਿਸਾਨ ਅੰਦੋਲਨ 'ਚ ਫਸਿਆ SHO, ਡਿੱਗੀ ਵੱਡੀ ਗਾਜ,ਪੁਲਿਸ ਵਿਭਾਗ ਵੱਲੋਂ ਵੱਡੀ ਕਾਰਵਾਹੀ
Advertisement

ਕਿਸਾਨ ਅੰਦੋਲਨ 'ਚ ਫਸਿਆ SHO, ਡਿੱਗੀ ਵੱਡੀ ਗਾਜ,ਪੁਲਿਸ ਵਿਭਾਗ ਵੱਲੋਂ ਵੱਡੀ ਕਾਰਵਾਹੀ

Farmer Protest : ਦਿੱਲੀ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਲੈਕੇ 100 ਤੋਂ ਵਧ ਦਿਨ ਹੋ ਗਏ ਨੇ, ਕਿਸਾਨਾਂ ਨੇ ਹੁਣ ਵੀ ਹਾਰ ਨਹੀਂ ਮੰਨੀ ਹੈ   ਵਿਧਾਇਕਾਂ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਹੈ

Farmer Protest : ਦਿੱਲੀ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਲੈਕੇ 100 ਤੋਂ ਵਧ ਦਿਨ ਹੋ ਗਏ ਨੇ, ਕਿਸਾਨਾਂ ਨੇ ਹੁਣ ਵੀ ਹਾਰ ਨਹੀਂ ਮੰਨੀ ਹੈ   ਵਿਧਾਇਕਾਂ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਹੈ

ਅਮਨ ਕਪੂਰ/ਅੰਬਾਲਾ :  ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਬੀਜੇਪੀ ਦੇ ਆਗੂਆਂ ਦਾ ਪੰਜਾਬ ਅਤੇ ਹਰਿਆਣਾ ਵਿੱਚ ਘਿਰਾਓ ਕੀਤਾ ਜਾ ਰਿਹਾ ਹੈ, ਇਸ ਦੌਰਾਨ ਅੰਬਾਲਾ ਵਿੱਚ ਬੀਜੇਪੀ ਦੇ MLA ਅਸੀਮ ਗੋਇਲ ਦੇ ਘਰ  ਬਾਹਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਦੌਰਾਨ ਪੁਤਲਾ ਫੂਕਣ ਅਤੇ ਧਮਕੀ  ਦਿੱਤੀ ਗਈ, ਪਰ ਇਸ ਦੇ ਬਾਅਦ ਹੁਣ ਇਸ ਦੀ ਗਾਜ ਇੱਕ SHO 'ਤੇ ਡਿੱਗੀ ਹੈ, ਜਦਕਿ SSP ਵੱਲੋਂ  4 ਥਾਣਿਆਂ ਦੇ SHO ਨੂੰ ਜ਼ਿੰਮੇਵਾਰੀ ਬਰਾਬਰ ਦੀ ਸੌਂਪੀ ਗਈ ਸੀ  

SHO ਖਿਲਾਫ਼ ਕਾਰਵਾਹੀ 

ਅੰਬਾਲਾ ਦੇ ਬਲਦੇਵ ਨਗਰ ਦੇ SHO ਹਮੀਰ ਸਿੰਘ ਨੂੰ ਬੀਜੇਪੀ ਵਿਧਾਇਕ ਅਸੀਮ ਗੋਇਲ ਦੇ ਘਰ ਬਾਹਰ ਕਿਸਾਨਾਂ ਦੇ ਪ੍ਰਦਰਸ਼ਨ ਕਰਨ ਅਤੇ ਨਾਅਰੇਬਾਜ਼ੀ ਕਰਨ ਦੇ ਇਲਜ਼ਾਮ ਵਿੱਚ ਪਹਿਲਾਂ ਲਾਈਨ ਹਾਜ਼ਰ ਕੀਤਾ ਗਿਆ ਫਿਰ ਹੁਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਇਲਾਕੇ ਦੇ ਐੱਸਐੱਸਪੀ ਨੇ ਕਿਸਾਨ ਅੰਦੋਲਨ ਨੂੰ ਲੈਕੇ ਹੋ ਰਹੇ ਪ੍ਰਦਰਸ਼ਨ ਨੂੰ ਵੇਖ ਦੇ ਹੋਏ ਇੱਕ DSP ਅਤੇ 4 SHO ਦੀ  ਕਮੇਟੀ ਬਣਾਈ ਸੀ, ਐੱਸਐੱਸਪੀ ਨੇ ਨਿਰਦੇਸ਼ ਦਿੱਤੇ ਸਨ ਜੇਕਰ ਕੋਈ ਗੜਬੜੀ ਹੋਈ ਤਾਂ ਉਨ੍ਹਾਂ ਦੇ ਲਈ ਚਾਰੋ SHO ਜ਼ਿੰਮੇਵਾਰ ਹੋਣਗੇ, ਪੁਲਿਸ ਪੂਰੀ ਤਰ੍ਹਾਂ ਮੁਸਤੈਦ ਸੀ ਕੋਈ ਗੜਬੜੀ ਵੀ ਨਹੀਂ ਹੋਈ ਪਰ ਪ੍ਰਦਰਸ਼ਨ ਦੌਰਾਨ ਇਲਜ਼ਾਮ ਹੈ ਕੀ ਕਿਸਾਨਾਂ ਵੱਲੋਂ ਵਿਧਾਇਕ ਖਿਲਾਫ਼ ਗਲਤ ਭਾਸ਼ਾ  ਅਤੇ ਧਮਕੀ ਦਿੱਤੀ ਗਈ ਉਸ ਵੇਲੇ ਪੁਲਿਸ ਅਧਿਕਾਰੀ ਮੌਜੂਦ ਸਨ, ਪਰ ਸਿਰਫ਼ ਇੱਕ SHO ਖਿਲਾਫ਼ ਕਾਰਵਾਹੀ ਕਰਨ ਨੂੰ ਲੈਕੇ ਸਵਾਲ ਉੱਠ ਰਹੇ ਨੇ ਜਦਕਿ ਐੱਸਐੱਸਪੀ ਨੇ ਸਾਫ਼ ਕਿਹਾ ਸੀ ਕਿ ਕੋਈ ਵੀ ਗੜਬੜੀ ਹੋਈ ਤਾਂ ਸਾਰੇ SHO ਜ਼ਿੰਮੇਵਾਰ ਹੋਣਗੇ   

 

 

Trending news