ਸਰਕਾਰ ਦੇ ਇੱਕ ਹੋਰ ਫ਼ੈਸਲੇ ਨੇ ਕਿਸਾਨਾਂ ਦਾ ਤੋੜਿਆ ਲੱਕ, ਖ਼ਾਦ ਦੀ ਕੀਮਤ 'ਚ 58 ਫ਼ੀਸਦੀ ਦਾ ਵਾਧਾ, ਇਹ ਹੈ ਨਵੀਂ ਕੀਮਤ
Advertisement

ਸਰਕਾਰ ਦੇ ਇੱਕ ਹੋਰ ਫ਼ੈਸਲੇ ਨੇ ਕਿਸਾਨਾਂ ਦਾ ਤੋੜਿਆ ਲੱਕ, ਖ਼ਾਦ ਦੀ ਕੀਮਤ 'ਚ 58 ਫ਼ੀਸਦੀ ਦਾ ਵਾਧਾ, ਇਹ ਹੈ ਨਵੀਂ ਕੀਮਤ

 ਦੇਸ਼ ਦੇ ਵਿੱਚ ਇੱਕ ਪਾਸੇ ਜਿੱਥੇ ਕਿਸਾਨ ਅੰਦੋਲਨ ਵਿੱਚ ਨੇ, ਉੱਥੇ ਹੀ ਦੂਜੇ ਪਾਸੇ ਕੋਰੋਨਾ ਵੀ ਵੱਧਦਾ ਜਾ ਰਿਹਾ ਹੈ ਕਿਸਾਨ ਵੀ ਘੱਟ ਪਰੇਸ਼ਾਨ ਨਹੀਂ ਨੇ, ਪਰ ਸਰਕਾਰ ਦੇ  ਇੱਕ ਹੋਰ ਫ਼ੈਸਲੇ ਨੇ ਕਿਸਾਨਾਂ ਦੇ ਮੱਥੇ ਤੇ ਤਰੇੜਾ ਪਾ ਦਿੱਤੀਆਂ ਨੇ

ਸਰਕਾਰ ਦੇ  ਇੱਕ ਹੋਰ ਫ਼ੈਸਲੇ ਨੇ ਕਿਸਾਨਾਂ ਦੇ ਮੱਥੇ ਤੇ ਤਰੇੜਾ ਪਾ ਦਿੱਤੀਆਂ ਨੇ

ਚੰਡੀਗੜ੍ਹ : ਦੇਸ਼ ਦੇ ਵਿੱਚ ਇੱਕ ਪਾਸੇ ਜਿੱਥੇ ਕਿਸਾਨ ਅੰਦੋਲਨ ਵਿੱਚ ਨੇ, ਉੱਥੇ ਹੀ ਦੂਜੇ ਪਾਸੇ ਕੋਰੋਨਾ ਵੀ ਵੱਧਦਾ ਜਾ ਰਿਹਾ ਹੈ ਕਿਸਾਨ ਵੀ ਘੱਟ ਪਰੇਸ਼ਾਨ ਨਹੀਂ ਨੇ, ਪਰ ਸਰਕਾਰ ਦਾ ਇੱਕ ਹੋਰ ਫ਼ੈਸਲੇ ਨੇ ਕਿਸਾਨਾਂ ਦੇ ਮੱਥੇ ਤੇ ਤਰੇੜਾ ਪਾ ਦਿੱਤੀਆਂ ਨੇ, ਸਰਕਾਰ ਦੇ ਵੱਲੋਂ ਲਗਾਤਾਰ ਕਦੇ ਖਾਦਾਂ ਦੇ ਕਦੀ ਕੀਟਨਾਸ਼ਕਾਂ ਅਤੇ ਕਦੇ ਬੀਜਾਂ ਦੇ ਰੇਟ ਵਧਾਏ ਜਾ ਰਹੇ ਨੇ ਹੁਣ ਇਸੇ ਦੇ ਚੱਲ ਦੇ ਖੇਤੀ ਦੇ ਲਈ ਜ਼ਰੂਰੀ ਖਾਦ ਅਮੋਨੀਅਮ ਫਾਸਫੇਟ ਜਾਂ DAP  ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਸਹਿਕਾਰੀ ਖੇਤਰ ਦੇ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਨੇ 50 ਕਿੱਲੋ ਵਾਲੇ DAP ਖਾਦ ਦੀ ਕੀਮਤ ਵਿੱਚ 58.33 ਫੀਸਦੀ ਦਾ ਵਾਅਦਾ ਕੀਤਾ ਹੈ ਯਾਨੀ ਕਿ ਜੋ ਬੋਰੀ ਪਿਛਲੇ ਮਹੀਨੇ 1200 ਰੁਪਏ ਦੀ ਸੀ ਹੁਣ ਉਸ ਦੀ ਕੀਮਤ ਵਧਾ ਕੇ 1900 ਰੁਪਏ ਕਰ ਦਿੱਤੀ ਗਈ ਹੈ  

ਕੰਪਨੀਆਂ ਨੇ ਪਹਿਲਾਂ ਵੀ ਵਧਾਏ ਸਨ ਰੇਟ

 ਇਫਕੋ ਸਹਿਕਾਰੀ ਸੈਕਟਰ ਦੀ ਕੰਪਨੀ ਹੈ ਜਿਸ ਉੱਤੇ ਕਾਫ਼ੀ ਹੱਦ ਤੱਕ ਸਰਕਾਰ ਦਾ ਕੰਟਰੋਲ ਹੈ ਪਰ ਨਿੱਜੀ ਖੇਤਰ ਦੀ ਕੰਪਨੀਆਂ ਨੇ ਤਾਂ ਪਿਛਲੇ ਮਹੀਨੇ ਹੀ 50 ਕਿੱਲੋ ਦੇ ਬੈਗ ਦੀ ਕੀਮਤ 300 ਰੁਪਏ ਵਧਾ ਦਿੱਤੀ ਸੀ ਉਸ ਵੇਲੇ DAP  ਦੇ 50  ਕਿੱਲੋ ਦੀ ਇੱਕ ਬੈਗ  ਦੀ ਕੀਮਤ 1200 ਰੁਪਏ ਸੀ ਤਾਂ ਨਿੱਜੀ ਖੇਤਰ ਦੀ ਫਾਸਟ ਫੂਡ ਲਿਮੀਟਿਡ ਅਤੇ ਗੁਜਰਾਤ ਸਟੇਟ ਫਰਟੀਲਾਈਜ਼ਰਜ਼ ਕਾਰਪੋਰੇਸ਼ਨ ਨੇ ਇਸ ਦਾ ਪ੍ਰਿੰਟ ਰੇਟ 1500 ਰੁਪਏ ਕਰ ਦਿੱਤਾ ਸੀ ਹੁਣ ਜਦ ਕਿ ਇਫਕੋ ਨੇ ਹੀ ਇਸ ਦਾ ਰੇਟ 1900 ਕਰ ਦਿੱਤਾ ਹੈ ਤਾਂ ਹੋਰ ਕੰਪਨੀਆਂ ਵੀ ਅਜਿਹਾ ਹੀ ਕਰਨਗੀਆਂ  

ਇਸ ਕਰਕੇ ਵਧੇ ਰੇਟ

 ਇਫਕੋ ਦੇ ਅਧਿਕਾਰੀ ਦੱਸਦੇ ਹਨ ਕਿ ਕੌਮਾਂਤਰੀ ਬਾਜ਼ਾਰ ਵਿੱਚ DAP ਵਿੱਚ ਇਸਤੇਮਾਲ ਹੋਣ ਵਾਲੇ ਫਾਸਫੋਰਿਕ ਐਸਿਡ ਅਤੇ ਰੋਕ ਫਾਸਫੋਰਸ ਦੀ ਕੀਮਤ ਵਧਣ ਦੇ ਨਾਲ ਇਹ ਰੇਟ ਵਧੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ  ਇਸ ਦੀ ਮੌਜੂਦਗੀ ਦੀ  ਘਾਟ ਹੈ ਇਸ ਲਈ ਇਹ ਦੋਵੇਂ ਪਦਾਰਥ ਬਾਹਰੋਂ ਮੰਗਾਏ ਜਾਂਦੇ ਨੇ, ਕਿਸਾਨਾਂ ਦਾ ਕਹਿਣਾ ਹੈ ਕਿ ਹੁਣ DAP ਦੀ ਮੁੱਖ ਮੰਗ ਜੂਨ ਜੁਲਾਈ ਦੀ ਖ਼ਰੀਫ ਦੀਆਂ ਫ਼ਸਲਾਂ ਦੀ ਬਿਜਾਈ ਵੇਲੇ ਹੋਵੇਗੀ ਇਸ ਵੇਲੇ ਗੰਨਾ, ਮੂੰਗੀ, ਮਿੱਥਾਂ ਅਤੇ ਸਬਜ਼ੀਆਂ ਦੀ ਫ਼ਸਲਾਂ ਵਿੱਚ ਹੀ DAP ਦੀ ਲੋੜ ਹੈ ਜੋ ਕਿ ਬਹੁਤ ਜ਼ਿਆਦਾ ਨਹੀਂ ਹੈ ਇਸ ਕਰਕੇ ਰੇਟ ਵੱਧਣ ਉੱਤੇ ਵੀ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਨਹੀਂ ਫੈਲੇਗਾ ਪਰ ਖਰੀਫ ਦੀ ਬਿਜਾਈ ਸ਼ੁਰੂ ਹੁੰਦੇ ਹੀ  ਪਰੇਸ਼ਾਨੀ ਜ਼ਰੂਰ ਹੋਵੇਗੀ

WATCH LIVE TV

Trending news