ਕਿਸਾਨਾਂ ਦੇ ਅੰਦੋਲਨ 'ਚ ਦਰਦਨਾਕ ਹਾਦਸਾ,ਕਾਰ ਵਿੱਚ ਜ਼ਿੰਦਾ ਸੜਿਆ ਬਜ਼ੁਰਗ

ਕਿਸਾਨਾਂ ਦਾ ਟਰੈਕਟਰ ਠੀਕ ਕਰਨ ਪਹੁੰਚਿਆ ਸੀ ਮ੍ਰਿਤਕ  

ਕਿਸਾਨਾਂ ਦੇ ਅੰਦੋਲਨ 'ਚ ਦਰਦਨਾਕ ਹਾਦਸਾ,ਕਾਰ ਵਿੱਚ ਜ਼ਿੰਦਾ ਸੜਿਆ ਬਜ਼ੁਰਗ
ਕਿਸਾਨਾਂ ਦਾ ਟਰੈਕਟਰ ਠੀਕ ਕਰਨ ਪਹੁੰਚਿਆ ਸੀ ਮ੍ਰਿਤਕ

ਦਵਿੰਦਰ ਸ਼ਰਮਾ/ਬਰਨਾਲਾ : ਖੇਤੀ ਕਾਨੂੰਨ ਖਿਲਾਫ਼ ਦਿੱਲੀ ਵਿਚ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਜਿਸ ਦੇ ਵਿੱਚ ਹਰ ਵਿਅਕਤੀ ਆਪਣੇ ਤਰੀਕੇ ਨਾਲ ਯੋਗਦਾਨ ਪਾਉਣ ਦੀ ਚਾਹ ਰੱਖਦਾ ਹੈ, ਇਸੇ ਤਰ੍ਹਾਂ ਬਰਨਾਲਾ ਦੇ ਕਸਬਾ ਧਨੌਲਾ ਤੋਂ ਟਰੈਕਟਰਾਂ ਨੂੰ ਠੀਕ ਕਰਨ ਵਾਲਾ ਇੱਕ ਜੱਥਾ ਦਿੱਲੀ ਪਹੁੰਚਿਆ ਜਿਸਦੇ ਵਿੱਚ ਬਜ਼ੁਰਗ ਜਨਕ ਰਾਜ ਵੀ ਸ਼ਾਮਲ ਸੀ 

ਜਨਕ ਰਾਜ ਕਿਸਾਨਾਂ ਦੇ ਖ਼ਰਾਬ ਹੋਏ ਟਰੈਕਟਰਾਂ ਨੂੰ ਠੀਕ ਕਰਨ ਲਈ ਆਪਣੇ ਸਾਥੀਆਂ ਦੇ ਨਾਲ  ਬੀਤੀ ਰਾਤ ਹੀ ਦਿੱਲੀ ਪਹੁੰਚਿਆ ਸੀ, ਦੇਰ ਰਾਤ ਕੰਮ ਕਰਕੇ ਜਨਕ ਰਾਜ ਅਤੇ ਉਸ ਦਾ ਇੱਕ ਸਾਥੀ ਕਾਰ ਵਿੱਚ ਸੌਣ ਚਲਾ ਗਿਆ,ਸੂਤਰਾਂ ਦੀ ਮੰਨੀਏ ਤਾਂ ਕਾਰ ਦੇ ਵਿੱਚ ਹੀਟਰ ਆਨ ਸੀ ਜਿਸ ਕਰਕੇ ਸ਼ਾਰਟ ਸਰਕਟ ਹੋਣ ਦੇ ਨਾਲ ਕਾਰ ਵਿੱਚ ਅੱਗ ਲੱਗ ਗਈ ਅਤੇ ਜਨਕ ਰਾਜ ਉਸ ਕਾਰ ਵਿੱਚੋਂ ਨਹੀਂ ਨਿਕਲ ਸਕਿਆ ਅਤੇ ਜ਼ਿੰਦਾ ਹੀ ਸੜ ਗਏ ਜਦਕਿ ਉਨ੍ਹਾਂ ਦਾ ਸਾਥੀ ਬਾਹਰ ਨਿਕਲਨ ਦੇ ਵਿੱਚ ਕਾਮਯਾਬ ਰਿਹਾ  
 
ਜਨਕ ਰਾਜ ਧਨੌਲਾ ਵਿਖੇ ਸਾਈਕਲ ਰਿਪੇਅਰ ਕਰਨ ਦਾ ਕੰਮ ਕਰਦੀ ਸੀ ਅਤੇ ਕਿਸਾਨ ਅੰਦੋਲਨ ਦੇ ਵਿੱਚ  ਹਿੱਸਾ ਪਾਉਣ ਦਾ ਉਨ੍ਹਾਂ ਨੂੰ ਚਾਹ ਸੀ ਜਿਸ ਕਰਕੇ ਹੀ ਉਹ ਦਿੱਲੀ ਪਹੁੰਚੇ ਸਨ ਪਰ ਉੱਥੇ ਉਨ੍ਹਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ, ਦਿੱਲੀ ਮੌਜੂਦ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਨਕ ਰਾਜ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ