ਬਰਨਾਲਾ ਦੇ ਇਸ ਖੇਤ ਵਿੱਚ ਵੇਖਿਆ ਗਿਆ 'ਡਰੈਗਨ' !, ਨਿਗਲੇਗਾ ਨਹੀਂ ਜੇਬ ਭਰੇਗਾ,ਜਾਣੋ ਕਿਵੇਂ

ਕੀ ਹੈ ਡਰੈਗਨ ਦੀ ਕਹਾਣੀ 

ਬਰਨਾਲਾ ਦੇ ਇਸ ਖੇਤ ਵਿੱਚ ਵੇਖਿਆ ਗਿਆ 'ਡਰੈਗਨ' !, ਨਿਗਲੇਗਾ ਨਹੀਂ ਜੇਬ ਭਰੇਗਾ,ਜਾਣੋ ਕਿਵੇਂ
ਕੀ ਹੈ ਡਰੈਗਨ ਦੀ ਕਹਾਣੀ

ਦਵਿੰਦਰ ਸ਼ਰਮਾ/ਬਰਨਾਲਾ : ਅਸਲ ਵਿੱਚ ਡਰੈਗਨ (Dragon) ਦਾ ਨਾਂ ਸੁਣਨ ਤੋਂ ਬਾਅਦ ਅੱਖਾਂ ਦੇ ਸਾਹਮਣੇ ਖ਼ੌਫ਼ਨਾਕ ਚਿਹਰਾ ਆ ਜਾਂਦਾ ਹੈ ਬੱਚੇ ਦੇ ਨਾਲ ਵੱਡੇ-ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਨੇ, ਪਰ ਬਰਨਾਲਾ ਦੇ ਖੇਤਾਂ ਵਿੱਚ ਡਰੈਗਨ (Dragon Fruit) ਨੇ ਕਿਸਾਨਾਂ ਦੀਆਂ ਜੇਬਾਂ ਭਰ ਦਿੱਤੀਆਂ ਨੇ, ਜੀ ਹਾਂ ਅਸੀਂ ਰਾਕਸ਼ਸ ਦੀ ਗੱਲ ਨਹੀਂ ਕਰ ਰਹੇ ਹਾਂ ਬਲਕਿ ਡਰੈਗਨ ਫਰੂਟ ਦੀ ਗੱਲ ਕਰ ਰਿਹਾ ਹਾਂ, ਇਹ ਇਸ ਲਈ ਮੁਨਕਿਨ ਹੋਇਆ ਹੈ ਕਿਉਂਕਿ ਕਿਸਾਨਾਂ ਨੇ ਫ਼ਸਲੀ ਚੱਕਰ ਨੂੰ ਛੱਡ ਕੇ ਡਰੈਗਨ ਫਰੂਟ ਦੀ ਖੇਤੀ ਕਰਨ ਬਾਰੇ ਸੋਚਿਆ 
                                                 

ਬਰਨਾਲਾ ਦੇ ਹਰਵੰਤ ਸਿੰਘ ਨੇ ਤੋੜਿਆ ਫਸਲੀ ਚੱਕਰ 

ਡਰੈਗਨ ਫ਼ਰੂਟ (Dragon Fruit)  ਦੀ ਖੇਤੀ ਕਰਨ ਵਾਲੇ ਬਰਨਾਲਾ ਦੇ ਕਿਸਾਨ ਹਰਵੰਤ ਸਿੰਘ ਠੁਲੇਬਾਲ ਪਿੰਡ ਦੇ ਰਹਿਣ ਵਾਲੇ ਨੇ, ਇੰਨਾ ਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਇਸ ਵਾਰ ਡਰੈਗਨ ਫਰੂਟ ਦੀ ਖੇਤੀ ਕੀਤਾ ਜਿਸ ਨਾਲ ਉਨ੍ਹਾਂ ਨੂੰ ਚੰਗੀ ਆਮਦਨ ਹੋਈ  

 

ਹਰਵੰਤ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ  ਉਸ ਨੂੰ  3 ਲੱਖ ਤੱਕ ਖ਼ਰਚਾ ਕਰਨਾ ਪਿਆ ਪਰ ਹੁਣ 1 ਏਕੜ ਵਿੱਚ ਉਸ ਨੂੰ 20 ਕਵਿੰਟਲ ਦੇ ਕਰੀਬ ਡਰੈਗਨ ਫਰੂਟ ਦੀ ਪੈਦਾਵਾਰ ਹੋਈ ਹੈ,ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ 20 ਸਾਲ ਤੱਕ  ਫਲ ਦੇਵੇਗਾ,ਸਿਰਫ਼ ਇੰਨਾ ਹੀ ਨਹੀਂ ਕਿਸਾਨ ਹਰਵੰਤ ਸਿੰਘ ਦਾ ਕਹਿਣਾ ਹੈ ਕਿ  ਡਰੈਗਨ ਫਰੂਟ ਦੀ ਐਡਵਾਂਸ ਬੁਕਿੰਗ ਹੋ ਜਾਂਦੀ ਹੈ ਅਤੇ ਬਾਜ਼ਾਰ ਵਿੱਚ  200 ਤੋਂ 300 ਕਿੱਲੋ ਵਿਕ ਦਾ ਹੈ  

             

ਡਰੈਗਨ ਫਰੂਟ ਦੇ ਹੋਰ ਫ਼ਾਇਦੇ 

ਬਰਨਾਲਾ ਦੇ ਚੀਫ਼ ਐਗਰੀਕਲਚਰ ਆਫ਼ੀਸਰ ਨੇ ਦੱਸਿਆ ਕਿ ਹਰਵੰਤ ਸਿੰਘ ਨੂੰ ਵੇਖ ਕੇ ਪਿੰਡ  ਠੁੱਲੇਬਾਲ,ਬੜਬਰ,ਫ਼ਾਜ਼ਿਲਕਾ,ਨਵਾਂ ਸ਼ਹਿਰ,ਜਲੰਧਰ ਦੇ ਜਾਗਰੂਕ ਕਿਸਾਨਾਂ ਨੇ ਖੇਤੀ ਵਿਭਾਗ ਦੀ ਮਦਦ ਨਾਲ ਫਸਲੀ ਚੱਕਰ ਤੋਂ ਨਿਕਲ ਕੇ ਡਰੈਗਨ ਫਰੂਟ ਬੀਜੀਆਂ ਜਿਸ ਨਾਲ ਉਨ੍ਹਾਂ ਨੂੰ ਲੱਖਾਂ ਦਾ ਫਾਇਦਾ ਹੋਇਆ, ਚੀਫ਼ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਡਰੈਗਨ ਫ਼ਸਲ ਦੀ ਖੇਤੀ ਕੀਤੀ ਜਾਂਦੀ ਹੈ ਉਸ ਨਾਲ ਵਧ ਮੁਨਾਫ਼ਾ ਹੁੰਦਾ ਹੈ,ਸਿਰਫ਼ ਇੰਨਾ ਹੀ ਨਹੀਂ ਪਾਣੀ ਅਤੇ ਬਿਜਲੀ ਦੀ ਵੀ ਬੱਚਤ ਹੁੰਦੀ ਹੈ,ਕਣਕ ਅਤੇ ਝੋਨੇ ਦੀ ਫ਼ਸਲ ਵਿੱਚ ਕਈ ਗੁਣਾ ਵਧ ਪਾਣੀ ਅਤੇ ਆਮਦਨ ਖ਼ਰਚ ਹੁੰਦੀ ਹੈ  

                                            

                            

ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਡਰੈਗਨ ਫਰੂਟ ਦੇ ਨਾਲ ਕਿਸਾਨ ਹੋਰ ਫਰੂਟ ਜਿਵੇਂ ਮੁਸਮੀ, ਅਮਰੂਦ ਅਤੇ ਹੋਰ ਸਬਜ਼ੀਆਂ ਵੀ ਪੈਦਾ ਕਰ ਸਕਦੇ ਨੇ, ਜਿਸ ਨਾਲ ਉਨ੍ਹਾਂ ਨੂੰ ਵਧ ਕਮਾਈ ਹੋ ਸਕਦੀ ਹੈ

                                   
 
ਪ੍ਰਧਾਨ ਮੰਤਰੀ ਨੇ ਡਰੈਗਨ ਫਰੂਟ ਬਾਰੇ ਜਾਣਕਾਰੀ ਦਿੱਤੀ 

ਮਨ ਕੀ ਬਾਤ ( Maan Ki Baat) ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narinder Modi)ਨੇ ਡਰੈਗਨ ਫਰੂਟ ਦੀ ਫ਼ਸਲ  ਨੂੰ ਪਰਮੋਟ ਕੀਤਾ ਹੈ, ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕਿਸਾਨ ਡਰੈਗਨ ਫਰੂਟ ਦੀ ਫਸਲ ਨਾਲ ਚੰਗੀ ਆਮਦਨ ਕਮਾ ਸਕਦਾ ਹੈ, ਸਿਰਫ਼ ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਦੱਸਿਆ ਸੀ ਡਰੈਗਨ ਫਰੂਟ ਦੇ ਜ਼ਰੀਏ ਇਮਯੂਨਿਟੀ ਵੀ ਵਧ ਦੀ ਹੀ ਹੈ