ਪੰਜਾਬ 'ਚ ਕਿਸਾਨੀ ਦੇ ਭਵਿੱਖ ਨੇ ਮੁੜ ਤੋਂ ਤੋੜਿਆ ਦਮ,ਕਰਜ਼ੇ ਤੋਂ ਪਰੇਸ਼ਾਨ ਬਰਨਾਲਾ 'ਚ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Advertisement

ਪੰਜਾਬ 'ਚ ਕਿਸਾਨੀ ਦੇ ਭਵਿੱਖ ਨੇ ਮੁੜ ਤੋਂ ਤੋੜਿਆ ਦਮ,ਕਰਜ਼ੇ ਤੋਂ ਪਰੇਸ਼ਾਨ ਬਰਨਾਲਾ 'ਚ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

 32 ਸਾਲ ਦੇ ਅਮਨਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ 

 32 ਸਾਲ ਦੇ ਅਮਨਦੀਪ ਸਿੰਘ ਨੇ ਕੀਤੀ ਖ਼ੁਦਕੁਸ਼ੀ

ਦਵਿੰਦਰ ਸ਼ਰਮਾ/ਬਰਨਾਲਾ : ਪੰਜਾਬ ਦੀ ਕਿਸਾਨੀ ਦੇ ਇੱਕ ਹੋਰ ਭਵਿੱਖ ਨੇ ਕਰਜ਼ੇ ਦੇ ਸਾਹਮਣੇ ਦਮ ਤੋੜ ਦਿੱਤਾ, ਬਰਨਾਲਾ ਦੇ ਪਿੰਡ ਸੁਖਪੁਰਾ ਮੌੜ ਵਿੱਚ 32 ਸਾਲ ਦੇ ਨੌਜਵਾਨ ਕਿਸਾਨ ਅਮਨਦੀਪ ਦੇ ਸਿਰ 'ਤੇ 10 ਲੱਖ ਦਾ ਕਰਜ਼ਾ ਸੀ,ਲੰਮੇ ਵਕਤ ਤੋਂ ਕਰਜ਼ੇ ਨੂੰ ਲੈਕੇ ਅਮਨਦੀਪ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ ਸੋਮਵਾਰ ਨੂੰ ਉਸ ਨੇ ਜ਼ਹਿਰੀਲੀ ਦਵਾਈ ਪੀਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ  

ਮ੍ਰਿਤਕ ਅਮਨਦੀਪ ਦੇ ਪਰਿਵਾਰ ਦਾ ਬਿਆਨ 

ਮ੍ਰਿਤਕ ਅਮਨਦੀਪ ਸਿੰਘ ਦੇ ਤਿੰਨ ਭਰਾ ਸੀ ਜਿੰਨਾਂ ਦੇ ਕੋਲ 2 ਏਕੜ ਜ਼ਮੀਨ ਸੀ ਅਤੇ 10 ਏਕੜ ਜ਼ਮੀਨ ਠੇਕੇ 'ਤੇ ਲੈਕੇ  ਫਸਲ ਦੀ ਬਿਜਾਈ ਕੀਤੀ ਸੀ, ਪਰਿਵਾਰ ਅਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਦੀ ਵਜ੍ਹਾਂ ਕਰ ਕੇ ਫ਼ਸਲ ਬਰਬਾਦ  ਹੋ ਗਈ ਜਿਸ ਦੇ ਕਾਰਣ  ਅਮਨਦੀਪ ਦਿਮਾਗ਼ੀ ਤੌਰ 'ਤੇ ਪਰੇਸ਼ਾਨ ਚੱਲ ਰਹੀ ਸੀ, ਇਸ ਲਈ ਉਸ ਨੇ ਇਹ ਕਦਮ ਚੁੱਕਿਆ 

ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਅੱਧਾ ਏਕੜ ਜ਼ਮੀਨ ਹੋਣ ਦੇ ਬਾਵਜੂਦ ਸਰਕਾਰ ਨੇ ਕਰਜ਼ ਮੁਆਫੀ ਦਾ ਵਾਅਦਾ ਪੂਰਾ ਨਹੀਂ ਕੀਤਾ ਸੀ, ਮ੍ਰਿਤਕ ਪਰਿਵਾਰ ਹੁਣ ਸਰਕਾਰ ਤੋਂ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕਰ ਰਹੇ ਨੇ

ਮੁਕਤਸਰ 'ਚ ਨੌਜਵਾਨ ਕਿਸਾਨ ਨੇ ਕੀਤੀ ਸੀ ਖ਼ੁਦਕੁਸ਼ੀ 

24 ਜੁਲਾਈ ਨੂੰ  ਮੁਕਤਸਰ (Muktsar) ਦੇ ਪਿੰਡ ਸਮੇਵਲੀ ਵਿੱਚ 31 ਸਾਲ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ (Farmer Jagsir Singh) ਨੇ ਕਿਸਾਨੀ ਕਰਜ਼ੇ (Farmer Loan) ਤੋਂ ਪਰੇਸ਼ਾਨ ਹੋਕੇ ਖ਼ੁਦਕੁਸ਼ੀ ਕਰ ਲਈ ਸੀ, ਜਗਸੀਰ ਨੇ ਆਪਣੇ 'ਤੇ ਡੀਜ਼ਲ ਪਾਇਆ ਸੀ,ਕਿਸਾਨ ਜਗਸੀਰ 4 ਏਕੜ ਜ਼ਮੀਨ ਦਾ ਮਾਲਿਕ ਸੀ  ਪਰ ਉਸ ਦੇ ਸਿਰ 'ਤੇ  5 ਤੋਂ 6 ਲੱਖ ਤੱਕ ਦਾ ਬੈਂਕ ਕਰਜ਼ਾ ਸੀ 

ਕੈਪਟਨ ਸਰਕਾਰ ਦਾ ਕਰਜ਼ ਮਾਫੀ ਦਾ ਵਾਅਦਾ

2017 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਸਭ ਤੋਂ ਵੱਡਾ ਵਾਅਦਾ ਕਿਸਾਨ ਕਰਜ਼ ਮੁਆਫ਼ੀ ਦਾ ਕੀਤਾ ਸੀ, ਵਿਧਾਨਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  10 ਲੱਖ 25 ਹਜ਼ਾਰ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ, ਪੰਜਾਬ ਸਰਕਾਰ ਨੇ ਕਰਜ਼ਮਾਫੀ 'ਤੇ 9 ਹਜ਼ਾਰ 500 ਕਰੋੜ ਖਰਚ ਕੀਤੇ ਜਾਣੇ ਹਨ, ਕੈਪਟਨ ਸਰਕਾਰ ਨੇ ਕਿਸਾਨ ਕਰਜ਼ ਮੁਆਫ਼ੀ 'ਚ ਉਨ੍ਹਾ ਕਿਸਾਨਾਂ ਨੂੰ ਸ਼ਾਮਲ ਕੀਤਾ ਸੀ ਜਿਨਾਂ ਕੋਲ 2 ਤੋਂ 5 ਏਕੜ ਤੱਕ ਦੀ ਜ਼ਮੀਨ ਸੀ, ਮਾਨਸਾ ਤੋਂ ਪੰਜਾਬ ਸਰਕਾਰ ਨੇ ਕਰਜ਼ਮਾਫੀ ਮੁਹਿੰਮ ਸ਼ੁਰੂ ਕੀਤੀ 

ਮਾਨਸਾ ਤੋਂ ਸ਼ੁਰੂ ਹੋਇਆ ਕੈਪਟਨ ਸਰਕਾਰ ਦਾ ਕਰਜ਼ ਮਾਫੀ ਦਾ ਪ੍ਰੋਗਰਾਮ ਦੇ ਹੁਣ ਤੱਕ ਕਈ ਗੇੜ੍ਹ ਹੋ ਚੁੱਕੇ ਨੇ ਪਰ ਪਿਛਲੇ ਤਕਰੀਬਨ 1 ਸਾਲ ਤੋਂ ਕਰਜ਼ ਮੁਫਾਈ ਨੂੰ ਲੈਕੇ ਹੁਣ ਤੱਕ ਕੋਈ ਨਵਾਂ ਐਲਾਨ ਨਹੀਂ ਕੀਤਾ ਗਿਆ ਹੈ 

 

 

Trending news