ਪੰਜਾਬ ਦੇ ਇੰਨਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਦਾ ਵੱਡਾ ਅਲਰਟ, ਇੰਨਾਂ 2 ਦਿਨਾਂ ਦੇ ਅੰਦਰ ਪਵੇਗਾ ਮੀਂਹ,ਕਿਸਾਨਾਂ ਨੂੰ ਇਹ ਸਲਾਹ

 ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਹੈ, ਮੌਸਮ ਵਿਭਾਗ  ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਮੁਤਾਬਿਕ 16 ਮਾਰਚ ਤੋਂ 19 ਮਾਰਚ ਤੱਕ  ਬੱਦਲ ਮੁੜ ਵਿਖਾਈ ਦੇਣਗੇ 

 ਪੰਜਾਬ ਦੇ ਇੰਨਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਦਾ ਵੱਡਾ ਅਲਰਟ, ਇੰਨਾਂ 2 ਦਿਨਾਂ ਦੇ ਅੰਦਰ ਪਵੇਗਾ ਮੀਂਹ,ਕਿਸਾਨਾਂ ਨੂੰ ਇਹ ਸਲਾਹ
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਹੈ

ਚੰਡੀਗੜ੍ਹ  : ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਹੈ, ਮੌਸਮ ਵਿਭਾਗ  ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਮੁਤਾਬਿਕ 16 ਮਾਰਚ ਤੋਂ 19 ਮਾਰਚ ਤੱਕ  ਬੱਦਲ ਮੁੜ ਵਿਖਾਈ ਦੇਣਗੇ ਇਨ੍ਹਾਂ 4 ਦਿਨਾਂ ਦੇ ਵਿੱਚਕਾਰ ਬਾਰਸ਼ ਦੇ ਲਿਹਾਜ਼ ਨਾਲ 18 ਅਤੇ 19 ਮਾਰਚ ਅਹਿਮ ਦੱਸੇ ਨੇ, ਇਨ੍ਹਾਂ 2 ਦਿਨਾਂ ਵਿੱਚ ਬਾਰਸ਼ ਹੋ ਸਕਦੀ ਹੈ, ਜਿੰਨਾਂ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ ਉਸ ਵਿੱਚ ਜਲੰਧਰ,ਅੰਮ੍ਰਿਤਸਰ,ਪਟਿਆਲਾ,ਸੰਗਰੂਰ ਹੈ, ਇਸ ਤੋਂ ਇਲਾਵਾ ਮਾਲਵੇ ਦੇ ਕੁੱਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ, ਮੌਸਮ ਵਿਭਾਗ ਨੇ ਕਿਹਾ ਹੈ ਕਿ ਜੇਕਰ ਤੇਜ਼ ਮੀਂਹ ਪਵੇਗਾ ਤਾਂ ਕਣਕ ਦੀ ਫਸਲ ਦੇ ਕਿਸਾਨਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ  

ਮੌਸਮ ਦੇ ਬਦਲਣ ਦੀ  ਇਹ ਹੈ ਵਜ੍ਹਾ 

ਦਰਾਸਲ ਪਹਾੜਾ 'ਤੇ ਨਵਾਂ ਵੈਸਟਰਨ ਡਿਸਟਰਬੈਂਸ ਯਾਨੀ ਹਵਾ ਦਾ ਲੋਅ ਪਰੈਸ਼ਰ ਏਰੀਆ ਬਣ ਰਿਹਾ ਹੈ ਜਿਸ ਕਰਕੇ ਮੌਸਮ ਵਿੱਚ ਬਦਲਾਅ ਹੋ ਰਿਹਾ ਹੈ,ਪੰਜਾਬ ਵਿੱਚ ਮੌਸਮ ਦੀ ਜੇਕਰ ਗੱਲ ਕੀਤੀ ਜਾਏ ਤਾਂ ਬੀਤੀ ਰਾਤ ਕਪੂਰਥਲਾ 9.8 ਡਿਗਰੀ ਦੇ ਨਾਲ ਸਭ ਤੋਂ ਠੰਡਾ ਰਿਹਾ ਜਦਕਿ ਦਿਨ ਦੇ ਲਿਹਾਜ਼ ਨਾਲ ਮੁਹਾਲੀ 31.1 ਡਿਗਰੀ ਦੇ ਨਾਲ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਸੋਮਵਾਰ ਨੂੰ ਸੂਬੇ ਦੇ ਵੱਖ  ਵੱਖ ਵੱਖ ਜ਼ਿਲ੍ਹਿਆਂ ਵਿੱਚ 3 ਦਿਨ ਬਾਅਦ ਆਸਮਾਨ ਸਾਫ਼ ਰਿਹਾ ਪਰ ਬਦਲ ਵੀ ਛਾਏ ਅਤੇ ਹਵਾ ਨਾਲ ਗਰਮੀ ਤੋਂ ਵੀ ਰਾਹਤ ਮਿਲੀ 

ਗੁਆਂਢੀ ਸੂਬੇ ਵਿਚ ਬਾਰਿਸ਼ ਅਤੇ ਗੜੇਮਾਰੀ ਦਾ ਅਲਰਟ 

‌ਹਿਮਾਚਲ ਪ੍ਰਦੇਸ਼ ਵਿੱਚ ਅਗਲੇ 3 ਦਿਨਾਂ ਤੱਕ ਮੀਡੀਅਮ ਉਚਾਈ ਵਾਲੇ ਖੇਤਰਾਂ ਵਿਚ ਮੌਸਮ ਆਪਣਾ ਅਸਰ ਵਿਖਾਏਗਾ ਇਸ ਵਿੱਚਕਾਰ ਸ਼ਿਮਲਾ ਮੰਡੀ ਕੁੱਲੂ ਚੰਬਾ ਸੋਲਨ ਅਤੇ ਸਿਰਮੌਰ ਦੇ ਵਿੱਚ  ਭਾਰੀ ਬਾਰਿਸ਼ ਅਤੇ ਗੜੇਮਾਰੀ ਹੋਵੇਗੀ, ਉੱਥੇ ਹੀ ਲਾਹੌਲ ਸਪਿਤੀ ਅਤੇ ਚੰਬਾ ਦੀ ਉੱਚੀ ਪਹਾੜੀਆਂ ਦੇ ਵਿੱਚ ਵੀ ਗੜੇਮਾਰੀ ਹੋਣ ਦਾ ਖ਼ਦਸ਼ਾ ਹੈ 

ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ

ਸ਼ਹਿਰ                   ਰਾਤ                ਦਿਨ
ਅੰਮ੍ਰਿਤਸਰ             12.0               28.2
ਬਠਿੰਡਾ                 12.2               29.6
ਜਲੰਧਰ                11.7                27.5
ਲੁਧਿਆਣਾ            14.9                30.0
ਪਟਿਆਲਾ            15.0                 30.0