Cm ਕੈਪਟਨ ਨੇ PM ਮੋਦੀ ਸਾਹਮਣੇ ਸੰਘਰਸ਼ੀਲ ਕਿਸਾਨਾਂ ਦਾ ਮੁੱਦਾ ਚੁੱਕਿਆ ਤਾਂ ਮਿਲਿਆ ਇਹ ਜਵਾਬ

ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅੰਦਲੋਨਕਾਰੀ ਕਿਸਾਨਾਂ ਦੀ ਤਸੱਲੀ ਮੁਤਾਬਕ ਛੇਤੀ ਹੀ ਕਿਸਾਨਾਂ ਦੇ ਧਰਨੇ ਦਾ ਮੁੱਦਾ ਸਲਝਾਉਣਾ ਯਕੀਨੀ ਬਣਾਉਣ ਲਈ ਕਿਹਾ

Cm ਕੈਪਟਨ ਨੇ PM ਮੋਦੀ ਸਾਹਮਣੇ ਸੰਘਰਸ਼ੀਲ ਕਿਸਾਨਾਂ ਦਾ ਮੁੱਦਾ ਚੁੱਕਿਆ ਤਾਂ ਮਿਲਿਆ ਇਹ ਜਵਾਬ
ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅੰਦਲੋਨਕਾਰੀ ਕਿਸਾਨਾਂ ਦੀ ਤਸੱਲੀ ਮੁਤਾਬਕ ਛੇਤੀ ਹੀ ਕਿਸਾਨਾਂ ਦੇ ਧਰਨੇ ਦਾ ਮੁੱਦਾ ਸਲਝਾਉਣਾ ਯਕੀਨੀ ਬਣਾਉਣ ਲਈ ਕਿਹਾ

ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੰਦਲੋਨਕਾਰੀ ਕਿਸਾਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਉਨ੍ਹਾਂ ਦੀ ਤਸੱਲੀ ਮੁਤਾਬਕ ਦੂਰ ਕਰਕੇ ਕੇਂਦਰ ਸਰਕਾਰ ਦੁਆਰਾ ਮੌਜੂਦਾ ਕਿਸਾਨ ਅੰਦੋਲਨ ਦੇ ਮਸਲੇ ਦਾ ਛੇਤੀ ਹੱਲ ਯਕੀਨੀ ਬਣਾਇਆ ਜਾਵੇ, ਉਨ੍ਹਾਂ ਨੇ ਨੀਤੀ ਆਯੋਗ ਦੀ ਵਰਚੂਅਲ ਮੀਟਿੰਗ ਵਿੱਚ  ਸੂਬਾ ਸਰਕਾਰ ਦਾ  ਰੁਖ ਦੁਹਰਾਇਆ ਕਿ ਖੇਤੀਬਾੜੀ ਸੂਬਿਆਂ ਦਾ ਵਿਸ਼ਾ ਹੈ ਅਤੇ ਇਸ ਸਬੰਧੀ ਕੋਈ ਵੀ ਕਾਨੂੰਨ ਬਣਾਉਣ ਦਾ ਅਧਿਕਾਰ ਸਵਿਧਾਨ ਵਿੱਚ ਦਰਜ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਅਨੁਸਾਰ ਸੂਬਿਆਂ ਕੋਲ ਛੱਡ ਦੇਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਸੂਬਾ ਸਰਕਾਰ ਦੁਆਰਾ ਪੰਜਾਬ ਵਿਧਾਨ ਸਭਾ ਵਿੱਚ ਅਕਤੂਬਰ 2020 ਦੌਰਾਨ ਕੇਂਦਰੀ ਕਾਨੂੰਨਾਂ ਵਿੱਚ ਕੀਤੀ ਗਈ ਸੋਧ ਦੇ ਪਾਸ ਕੀਤੇ ਜਾਣ ਵੱਲ ਧਿਆਨ ਦਿਵਾਇਆ, ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਨੀਤੀ ਅਯੋਗ ਦੀ ਮੀਟਿੰਗ ਵਿੱਚ ਖੇਤੀ ਨੂੰ ਸਰਕਾਰ ਦਾ ਪਲਾਨ ਦੱਸਿਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਵਾਬ 

ਨੀਤੀ ਅਯੋਗ ਦੀ ਮੀਟਿੰਗ ਵਿੱਚ ਪੂਰਾ ਫੋਕਸ ਖੇਤੀ ਨੂੰ ਲੈਕੇ ਹੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਨੂੰ ਗਾਈਡ ਕਰਨ ਦੀ ਜ਼ਰੂਰਤ ਹੈ,ਉਨ੍ਹਾਂ ਕਿਹਾ ਰਿਫਾਰਮ 'ਤੇ ਜ਼ੋਰ ਦੀ ਜ਼ਰੂਰਤ  ਹੈ,ਜੋ ਸਰਕਾਰ ਦਾ ਦਖ਼ਲ ਘੱਟ ਕਰਦੇ ਨੇ, ਅਸੀਂ  1500 ਕਾਨੂੰਨ ਖ਼ਤਮ ਕੀਤੇ,ਮੈਂ 2 ਚੀਜ਼ਾ ਦੀ ਬੇਨਤੀ ਕਰਦਾ ਹਾਂ ਕਿ ਅੱਜ ਸਾਨੂੰ ਮੌਕਾ ਮਿਲਿਆ ਹੈ ਸਾਨੂੰ ਸੁਧਾਰ ਲਿਆਉਣਾ ਚਾਹੀਦਾ ਹੈ,ਮੋਦੀ ਨੇ ਕਿਹਾ ਕਿ ਅਸੀਂ ਖੇਤੀ ਪ੍ਰਧਾਨ ਦੇਸ਼ ਹਾਂ ਅਤੇ 65 ਤੋਂ 70 ਫ਼ੀਸਦੀ ਖਾਣ ਦਾ ਤੇਲ ਅਸੀਂ ਬਾਹਰ ਤੋਂ ਲੈਕੇ ਆਉਂਦੇ ਹਾਂ,ਇਹ ਅਸੀਂ ਬੰਦ ਕਰ ਸਕਦੇ ਹਾਂ,ਸਾਡੇ ਕਿਸਾਨਾਂ ਦੇ ਖੇਤਾਂ ਵਿੱਚ ਪੈਸਾ ਜਾ ਸਕਦਾ ਹੈ,ਇੰਨਾਂ ਪੈਸਿਆਂ ਦੇ ਹੱਕਦਾਰ ਕਿਸਾਨ ਨੇ,ਸਾਨੂੰ ਇਸ 'ਤੇ ਯੋਜਨਾ ਬਣਾਉਣੀ ਹੋਵੇਗੀ  

ਦੂਜੀ ਫਸਲਾਂ ਵੱਲ ਕਦਮ ਵਧਾਉਣਗੇ ਹੋਣਗੇ

ਪ੍ਰਧਾਨ ਮੰਤਰੀ ਨੇ ਕਿਹਾ ਕਿਹਾ ਦਾਲਾਂ ਦਾ ਉਤਪਾਦਨ ਕਰਨਾ ਕੋਈ ਮੁਸ਼ਕਲ ਗੱਲ ਨਹੀਂ ਹੈ,ਸਿਰਫ਼ ਗਾਈਡ ਕਰਨ ਦੀ ਜ਼ਰੂਰਤ ਹੈ,ਉਨ੍ਹਾਂ ਕਿਹਾ ਕਿਸਾਨ ਨਾ ਸਿਰਫ਼ ਦਾਲਾ ਪੈਦਾ ਕਰ ਸਕਦਾ ਹੈ ਬਲਕਿ ਉਸ ਦੀ ਪੂਰੀ ਦੁਨੀਆ ਵਿੱਚ ਸਪਲਾਈ ਵੀ ਕਰ ਸਕਦਾ ਹੈ, ਇਸ ਦੇ ਲਈ ਜ਼ਰੂਰਤ ਹੈ ਸਾਰੇ ਸੂਬਿਆਂ ਨੂੰ ਕਲਾਇਮੇਟ ਰੀਜਨਲ ਪਲਾਨਿੰਗ ਦੀ ਰਣਨੀਤੀ ਬਣਾਉਣ ਦੀ