ਦਿੱਲੀ 'ਚ ਕੋਰੋਨਾ ਵਧਣ ਪਿੱਛੇ ਪਰਾਲੀ ਨੂੰ ਕੇਜਰੀਵਾਲ ਨੇ ਦੱਸੀ ਵੱਡੀ ਵਜ੍ਹਾਂ,PM ਮੋਦੀ ਨਾਲ ਮੀਟਿੰਗ ਦੌਰਾਨ ਕੀਤੀ ਇਹ ਵੱਡੀ ਮੰਗ
Advertisement

ਦਿੱਲੀ 'ਚ ਕੋਰੋਨਾ ਵਧਣ ਪਿੱਛੇ ਪਰਾਲੀ ਨੂੰ ਕੇਜਰੀਵਾਲ ਨੇ ਦੱਸੀ ਵੱਡੀ ਵਜ੍ਹਾਂ,PM ਮੋਦੀ ਨਾਲ ਮੀਟਿੰਗ ਦੌਰਾਨ ਕੀਤੀ ਇਹ ਵੱਡੀ ਮੰਗ

ਕੋੋਰੋਨਾ ਨੂੰ ਲੈਕੇ ਪ੍ਰਧਾਨ ਮੰਤਰੀ ਦਿੱਲੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਨਾਲ ਕਰ ਰਹੇ ਮੀਟਿੰਗ 

ਕੋੋਰੋਨਾ ਨੂੰ ਲੈਕੇ ਪ੍ਰਧਾਨ ਮੰਤਰੀ ਦਿੱਲੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀ ਨਾਲ ਕਰ ਰਹੇ ਮੀਟਿੰਗ

ਦਿੱਲੀ : ਭਾਰਤ ਦੇ ਕੁੱਝ ਸੂਬਿਆਂ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਂਦਰ ਮੋਦੀ ਨੇ ਇੱਕ ਵਾਰ ਮੁੜ ਆਪ ਕਮਾਨ ਸੰਭਾਲ ਲਈ ਹੈ,ਉਨ੍ਹਾਂ ਨੇ ਦਿੱਲੀ,ਮਹਾਰਾਸ਼ਟਰ ਸਮੇਤ 8 ਸੂਬਿਆਂ ਦੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਅਤੇ ਕੋਰੋਨਾ ਦੀ ਤੀਜੇ ਗੇੜ੍ਹ ਨਾਲ ਨਜਿੱਠਣ ਦੇ ਲਈ ਰਣਨੀਤੀ 'ਤੇ ਵਿਚਾਰ ਕੀਤਾ

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਰੋਨਾ ਦੇ ਵਧਣ ਦੇ ਪਿੱਛੇ ਪਰਾਲੀ ਤੋਂ ਹੋੇਏ ਪ੍ਰਦੂਸ਼ਣ ਨੂੰ ਸਭ ਤੋਂ ਵੱਡੀ ਵਜ੍ਹਾਂ ਦੱਸਿਆ,ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏਂ ਦੀ ਵਜ੍ਹਾਂ ਕਰਕੇ ਦਿੱਲੀ ਵਿੱਚ ਇੱਕ ਵਾਰ ਮੁੜ ਤੋਂ ਕੋਰੋਨਾ ਫੈਲ ਰਿਹਾ ਹੈ,ਸਿਰਫ਼ ਇੰਨਾਂ ਹੀ ਨਹੀਂ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਰਾਲੀ ਦਾ ਠੋਸ ਹੱਲ ਕੱਢਣ ਦੀ ਅਪੀਲ ਕੀਤੀ, ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੀ ਕੋਰੋਨਾ ਖਿਲਾਫ਼ ਜੰਗ ਵਿੱਚ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਸੀ,ਦਿੱਲੀ ਵਿੱਚ ਕੋਰੋਨਾ ਦੇ ਲਗਾਤਾਰ 8 ਹਜ਼ਾਰ ਮਾਮਲੇ ਆ ਰਹੇ ਸਨ ਜਦਕਿ ਪਿਛਲੇ ਕੁੱਝ ਦਿਨਾਂ ਵਿੱਚ ਰਫ਼ਤਾਰ ਵਿੱਚ ਥੋੜੀ ਕਮੀ ਜ਼ਰੂਰਰ ਆਈ ਹੈ ਪਰ ਅੰਕੜੇ ਹਾਲਾਂ ਵੀ ਚਿੰਤਾ ਜਨਕ ਹੀ ਨੇ

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਸਫ਼ਦਰ ਜੰਗ ਹਸਪਤਾਲ ਵਿੱਚ ਕੋੋਰੋਨਾ ਮਰੀਜ਼ਾਂ ਦੇ ਲਈ 1 ਹਜ਼ਾਰ ICU BED ਦਾ ਤਿਆਰ ਕੀਤੇ ਜਾਣ ਤਾਂ ਜੋ ਦਿੱਲੀ ਸਰਕਾਰ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠ ਸਕੇ 

ਭਾਰਤ ਵਿੱਚ ਕੋਰੋਨਾ ਦੇ ਮਾਮਲੇ 

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਕੋਰੋਨਾ ਦੇ ਕੁੱਲ ਐਕਟਿਵ ਮਰੀਜ਼ 4 ਲੱਖ 38 ਹਜ਼ਾਰ ਨੇ,ਦੇਸ਼ ਵਿੱਚ ਸ਼ਾਨਦਾਰ 93.76 ਰਿਕਵਰੀ ਰੇਟ ਹੈ ਜਦਕਿ ਮੌਤ ਦੀ ਦਰ 1.46 ਹੈ ਜੋ ਕੀ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਚੰਗੀ ਹੈ

 

 

 

Trending news