ਪਰਾਲੀ 'ਤੇ ਕੇਜਰੀਵਾਲ ਦਾ ਵੱਡਾ ਦਾਅਵਾ,'ਮੇਰੀ ਗੱਲ ਮੰਨੀ ਤਾਂ ਕੁੱਝ ਹੀ ਦਿਨਾਂ 'ਚ ਪਰਾਲੀ ਦੀ ਪਰੇਸ਼ਾਨੀ ਦੂਰ'
Advertisement

ਪਰਾਲੀ 'ਤੇ ਕੇਜਰੀਵਾਲ ਦਾ ਵੱਡਾ ਦਾਅਵਾ,'ਮੇਰੀ ਗੱਲ ਮੰਨੀ ਤਾਂ ਕੁੱਝ ਹੀ ਦਿਨਾਂ 'ਚ ਪਰਾਲੀ ਦੀ ਪਰੇਸ਼ਾਨੀ ਦੂਰ'

ਕੈਬਨਿਟ ਮੰਤਰੀ ਪ੍ਰਕਾਸ਼ ਜਾਵੇਡਕਰ ਦੇ 4 ਸਾਲ ਵਿੱਚ ਪ੍ਰਦੂਸ਼ਨ  ਕੰਟਰੋਲ ਕਰਨ ਦੇ ਦਾਅਵੇ 'ਤੇ ਕੇਜਰੀਵਾਲ ਦਾ ਬਿਆਨ 

ਕੈਬਨਿਟ ਮੰਤਰੀ ਪ੍ਰਕਾਸ਼ ਜਾਵੇਡਕਰ ਦੇ 4 ਸਾਲ ਵਿੱਚ ਪ੍ਰਦੂਸ਼ਨ  ਕੰਟਰੋਲ ਕਰਨ ਦੇ ਦਾਅਵੇ 'ਤੇ ਕੇਜਰੀਵਾਲ ਦਾ ਬਿਆਨ

ਦਿੱਲੀ : ਪਰਾਲੀ 'ਤੇ ਸੁਪਰੀਮ ਕੋਰਟ ਨੇ ਕਈ ਵਾਰ ਸੂਬਿਆਂ ਨੂੰ ਫਟਕਾਰ ਲਾਈ ਪਰ ਇਸ 'ਤੇ ਸਿਰਫ਼ ਤੇ ਸਿਰਫ਼ ਸਿਆਸਤ ਹੁੰਦੀ ਰਹੀ ਹੈ,ਹਰ ਸਾਲ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿੱਚ ਪਰਾਲੀ ਸਾੜਨ ਨਾਲ ਪ੍ਰਦੂਸ਼ਨ ਵਧ ਦਾ ਹੈ ਤਾਂ ਦਿੱਲੀ,ਪੰਜਾਬ,ਹਰਿਆਣਾ ਉੱਤਰ ਪ੍ਰਦੇਸ਼ ਵਿੱਚ ਸਿਆਸਤ ਸ਼ੁਰੂ ਹੋ ਜਾਂਦੀ ਹੈ, ਜਿਵੇਂ ਹੀ ਪ੍ਰਦੂਸ਼ਨ ਘੱਟ ਹੁੰਦਾ ਹੈ ਸਾਰੀਆਂ ਹੀ ਸਰਕਾਰਾਂ ਭੁੱਲ ਜਾਂਦੀਆਂ ਨੇ, ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਦਾਅਵਾ ਕੀਤਾ ਹੈ ਕਿ ਅਗਲੇ 4 ਸਾਲ ਵਿੱਚ ਪ੍ਰਦੂਸ਼ਨ ਦੀ ਪਰੇਸ਼ਾਨੀ ਨੂੰ ਦੂਰ ਕਰ ਲਿਆ ਜਾਵੇਗਾ,ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਜਾਵੇਡਕਰ ਦੀ ਗੱਲ ਤੋਂ ਸਹਿਮਤ ਨਹੀਂ ਨੇ ਉਨ੍ਹਾਂ ਕਿਹਾ ਜੇਕਰ ਸੂਬੇ ਪਰਾਲੀ 'ਤੇ ਸਿਆਸਤ ਨਾ ਕਰਨ ਤਾਂ ਇਸ ਨੂੰ ਕੁੱਝ ਹੀ ਮਹੀਨਿਆਂ ਵਿੱਚ ਹੱਲ ਕੀਤਾ ਜਾ ਸਕਦਾ ਹੈ  
 
ਕੇਜਰੀਵਾਲ ਦੀ ਪਰਾਲੀ ਨੂੰ ਲੈਕੇ ਕੇਂਦਰ ਨੂੰ ਸਲਾਹ 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਸੁਝਾਅ ਦਿੱਤਾ ਹੈ ਪਰਾਲੀ ਦੀ ਪਰੇਸ਼ਾਨੀ ਵਲ ਜੰਗੀ ਪੱਧਰ 'ਤੇ ਕੰਮ ਕੀਤਾ ਜਾਵੇ,ਕੇਂਦਰ ਸਰਕਾਰ ਹਰ ਮਹੀਨੇ ਪੰਜਾਬ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰੇ,ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੂਸਾ ਵਿੱਚ ਪਰਾਲੀ ਨੂੰ ਗਲਾਉਣ ਦੇ ਲਈ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਪਰਾਲੀ ਤੋਂ ਗੈਸ ਬਣਾਉਣ ਦਾ ਕੰਮ ਲਿਆ ਜਾ ਸਕਦਾ ਹੈ ਇਸ ਦੇ ਨਾਲ ਪਰਾਲੀ ਤੋਂ ਗੱਤੇ ਵੀ ਬਣਾਏ ਜਾ ਸਕਦੇ ਨੇ, ਉਨ੍ਹਾਂ ਕਿਹਾ ਜੇਕਰ ਅਸੀਂ ਪਰਾਲੀ ਦੀ ਇਸੇ ਤਰ੍ਹਾਂ ਵਰਤੋਂ ਕਰਨ ਲੱਗੇ ਤਾਂ ਪਰਾਲੀ ਸਾਡੇ ਲਈ ਮੁਸੀਬਤ ਦੀ ਥਾਂ ਫਾਇਦੇਮੰਦ ਸਾਬਿਤ ਹੋ ਸਕਦੀ ਹੈ,ਪਰ ਇਸ ਦੇ ਲਈ ਸਾਨੂੰ ਸਿਆਸਤ ਛੱਡਨੀ ਹੋਵੇਗਾ ਅਤੇ ਆਪਣੀ ਇੱਛਾ ਸ਼ਕਤੀ ਨੂੰ ਮਜਬੂਤ ਕਰਨ ਹੋਵੇਗਾ  

 

 

 

Trending news