26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਬਣ ਸਕਦੀ ਹੈ ਸਹਿਮਤੀ,ਦਿੱਲੀ ਪੁਲਿਸ ਨੇ ਦਿੱਤੇ ਇਹ ਵੱਡੇ ਸੰਕੇਤ

 26 ਜਨਵਰੀ ਦੇ ਟਰੈਕਰਟ ਮਾਰਚ ਨੂੰ ਲੈਕੇ ਚੌਥੀ ਵਾਰ ਹੋਈ ਕਿਸਾਨ ਅਤੇ ਦਿੱਲੀ ਪੁਲਿਸ ਦੇ ਵਿੱਚ ਮੀਟਿੰਗ 

 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਲੈਕੇ ਬਣ ਸਕਦੀ ਹੈ ਸਹਿਮਤੀ,ਦਿੱਲੀ ਪੁਲਿਸ ਨੇ ਦਿੱਤੇ ਇਹ ਵੱਡੇ ਸੰਕੇਤ
26 ਜਨਵਰੀ ਦੇ ਟਰੈਕਰਟ ਮਾਰਚ ਨੂੰ ਲੈਕੇ ਚੌਥੀ ਵਾਰ ਹੋਈ ਕਿਸਾਨ ਅਤੇ ਦਿੱਲੀ ਪੁਲਿਸ ਦੇ ਵਿੱਚ ਮੀਟਿੰਗ

ਦਿੱਲੀ : 26 ਜਨਵਰੀ ਨੂੰ ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਲਗਾਤਾਰ ਚੌਥੇ ਦਿਨ ਮੀਟਿੰਗ ਹੋਈ,ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਮੁੜ ਤੋਂ ਆਉਟਰ ਰਿੰਗ ਰੋਡ 'ਤੇ ਟਰੈਕਟਰ ਮਾਰਚ ਕੱਢਣ ਦੀ ਮੰਗ ਕੀਤੀ ਤਾਂ ਪੁਲਿਸ ਵੱਲੋਂ ਕਿਸਾਨਾਂ ਨੂੰ 3 ਰੂਟਾਂ ਦਾ ਸੁਝਾਅ ਦਿੱਤਾ ਗਿਆ ਹੈ,ਕਿਸਾਨ ਆਗੂ ਯੁਦਵੀਰ ਸਿੰਘ ਨੇ ਕਿਹਾ ਕਿ ਪੁਲਿਸ ਦਾ ਕਹਿਣਾ ਕੀ ਆਉਟਰ ਰਿੰਗ ਵਿੱਚ ਟਰੈਫਿਕ ਕਾਫ਼ੀ ਹੁੰਦਾ ਹੈ ਇਸ ਲਈ ਉਹ ਤਿੰਨ ਹੋਰ ਰੂਟਾਂ 'ਤੇ ਟਰੈਕਟ ਮਾਰਚ ਲਈ ਆਪਣੀ ਸਹਿਮਤੀ ਦੇਣ, ਹਾਲਾਂਕਿ ਇਹ ਰੂਟ ਕਿਹੜੇ ਹੋਣਗੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਕਿਸਾਨ ਜਥੇਬੰਦੀਆਂ ਹੁਣ ਇਸ  'ਤੇ ਵਿਚਾਰ ਕਰਕੇ ਸਨਿੱਚਰਵਾਰ ਤੱਕ ਦੱਸਣਗੀਆ, ਕਿਸਾਨ ਅਤੇ ਪੁਲਿਸ ਵਿਚਾਲੇ ਹੋਈ ਚੌਥੇ ਦੌਰ ਦੀ ਮੀਟਿੰਗ ਨੂੰ ਢੁਕਵੇ ਸੰਕਤੇ ਵੱਜੋਂ ਵੇਖਿਆ ਜਾ ਸਕਦਾ ਹੈ 

ਹੁਣ ਤੱਕ ਪੁਲਿਸ ਕਿਸਾਨਾਂ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਪਰ ਹੁਣ ਪੁਲਿਸ ਵੱਲੋਂ ਦਿੱਤੇ ਗਏ ਤਿੰਨ ਰੂਟ ਚੰਗੇ ਸੰਕੇਤ ਨੇ,ਉਮੀਦ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਤੇ ਢੁੱਕਵਾਂ ਜਵਾਬ ਆ ਸਕਦਾ ਹੈ

ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਦੀ ਪਟੀਸ਼ਨ ਰੱਦ ਕੀਤੀ ਸੀ

ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ ਪਰ ਚੀਫ਼ ਜਸਟਿਸ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕੀ ਇਹ ਸੁਰੱਖਿਆ ਦਾ ਮਾਮਲਾ ਹੈ ਦਿੱਲੀ ਪੁਲਿਸ ਆਪਣੇ ਵੱਲੋਂ ਫ਼ੈਸਲਾ ਲੈ ਸਕਦੀ ਹੈ ਇਸ ਲਈ ਪੁਲਿਸ ਆਪਣੀ ਪਟੀਸ਼ਨ ਵਾਪਸ ਲਏ ਜਿਸ ਤੋਂ ਬਾਅਦ ਦਿੱਲੀ ਪੁਲਿਸ ਲਗਾਤਾਰ ਕਿਸਾਨ ਜਥੇਬੰਦੀਆਂ ਨਾਲ ਟਰੈਕਟਰ ਰੂਟ ਨੂੰ ਲੈਕੇ ਗੱਲਬਾਤ ਕਰ ਰਹੀ ਹੈ