ਦਿੱਲੀ : ਦਿੱਲੀ ਦੀਆਂ ਸਾਰੀਆਂ ਸਰਹੱਦ ਤੋਂ ਜਿਵੇਂ ਹੀ ਕਿਸਾਨ ਅੰਦਰ ਦਾਖ਼ਲ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਕਈ ਕਿਸਾਨ ਬੈਰੀਕੇਟ ਤੋੜ ਦੇ ਹੋਏ ਜਦੋਂ ਦਿੱਲੀ ਦਾਖ਼ਲ ਹੋਏ ਤਾਂ ITO ਵਿੱਚ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਪਰ ਕਿਸਾਨਾਂ ਨੇ ਟਰੈਕਟਰ ਦੇ ਜ਼ਰੀਏ ਬੈਰੀਕੇਟ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਕਿਸਾਨ ਦਾ ਟਰੈਕਟ ਪਲਟ ਗਿਆ,ਹਾਦਸਾ ਇੰਨਾਂ ਦਰਦਨਾਕ ਸੀ ਕਿ ਇਸ ਵਿੱਚ ਕਿਸਾਨ ਦੀ ਮੌਤ ਹੋ ਗਈ,ਜਿਸ ਕਿਸਾਨ ਦੀ ਮੌਤ ਹੋਈ ਹੈ,ਉਹ ਉਤਰਾਖੰਡ ਦਾ ਦੱਸਿਆ ਜਾ ਰਿਹਾ ਹੈ
#WATCH | A protesting farmer died after a tractor rammed into barricades and overturned at ITO today: Delhi Police
CCTV Visuals: Delhi Police pic.twitter.com/nANX9USk8V
— ANI (@ANI) January 26, 2021
ਕੇਂਦਰ ਗ੍ਰਹਿ ਮੰਤਰਾਲੇ ਵੱਲੋਂ ਅਲਰਟ
ਦਿੱਲੀ ਹਿੰਸਾ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ,ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਗ੍ਰਹਿ ਮੰਤਰੀ ਨੂੰ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਕਈ ਵੱਡੇ ਫ਼ੈਸਲੇ ਲਏ ਗਏ ਨੇ ਜਿੰਨਾਂ ਵਿੱਚ ਸਭ ਤੋਂ ਅਹਿਮ ਫ਼ੈਸਲਾ ਰਾਜਧਾਨੀ ਵਿੱਚ 15 CISF ਦੀ ਟੁਕੜਿਆਂ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ,ਇਸ ਤੋਂ ਇਲਾਵਾ ਦਿੱਲੀ NCR ਵਿੱਚ ਇਨਟਨੈੱਟ ਸੇਵਾ ਸਸਪੈਂਡ ਕਰ ਦਿੱਤੀ ਗਈ ਤਾਕੀ ਸ਼ਰਾਤਰੀ ਅਨਸਰ ਕੋਈ ਅਫ਼ਵਾਹ ਨਾ ਫ਼ੈਲਾਉਣ,ITO ਵਿੱਚ ਹੋਈ ਝੜਪ ਦੌਰਾਨ 18 ਪੁਲਿਸ ਮੁਲਾਜ਼ਮਾਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ, ਜਿੰਨਾਂ ਦਾ LNJP ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, 1 ਪੁਲਿਸ ਮੁਲਾਜ਼ਮ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ