VIDEO: ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ਦੇ ਬਾਅਦ 2 ਫਾੜ ਹੋਏ ਹਰਿਆਣਾ ਤੇ ਪੰਜਾਬ ਦੇ ਕਿਸਾਨ

 ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਜਿਸ ਤਰ੍ਹਾਂ ਜਾਟ ਅੰਦੋਲਨ ਨੂੰ ਹਿੰਸਾ ਦੀ ਵਜ੍ਹਾਂ ਕਰਕੇ ਖ਼ਤਮ ਕੀਤਾ ਗਿਆ ਸੀ ਇਸੇ ਤਰ੍ਹਾਂ ਦਿੱਲੀ ਵਿੱਚ ਹਰਿਆਣਾ ਦੇ ਲੋਕਾਂ ਨੇ ਹਿੰਸਾ ਕਰਕੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ

VIDEO:  ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ਦੇ ਬਾਅਦ 2 ਫਾੜ ਹੋਏ ਹਰਿਆਣਾ ਤੇ ਪੰਜਾਬ ਦੇ ਕਿਸਾਨ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਜਿਸ ਤਰ੍ਹਾਂ ਜਾਟ ਅੰਦੋਲਨ ਨੂੰ ਹਿੰਸਾ ਦੀ ਵਜ੍ਹਾਂ ਕਰਕੇ ਖ਼ਤਮ ਕੀਤਾ ਗਿਆ ਸੀ ਇਸੇ ਤਰ੍ਹਾਂ ਦਿੱਲੀ ਵਿੱਚ ਹਰਿਆਣਾ ਦੇ ਲੋਕਾਂ ਨੇ ਹਿੰਸਾ ਕਰਕੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ

ਦਿੱਲੀ :  26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਤੋਂ ਸੰਯੁਕਤ ਮੋਰਚਾ ਨੇ ਕਿਨਾਰਾ ਕਰ ਲਿਆ ਸੀ ਅਤੇ ਇਸ ਦੇ ਲਈ ਦੀਪ ਸਿੱਧੂ, ਲੱਖਾ ਸਰਦਾਨਾ ਅਤੇ ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੂੰ ਜ਼ਿੰਮੇਵਾਰ ਦੱਸਿਆ ਸੀ,ਪਰ ਹੁਣ ਸੰਯੁਕਤ ਮੋਰਚੇ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਦਿੱਲੀ ਵਿੱਚ ਹਿੰਸਾ ਦੇ ਲਈ ਹਰਿਆਣਾ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਿਆ ਹੈ 

 

ਬਲਬੀਰ ਸਿੰਘ ਰਾਜੇਵਾਲ ਦਾ ਬਿਆਨ    

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਕਿਹਾ ਕੀ  'ਇਹ ਹਰਿਆਣਾ ਵਾਲੇ ਬੈਠੇ ਨੇ ਜਿਹੜੇ ਪਹਿਲਾਂ ਜਾਟ ਅੰਦੋਲਨ ਫੇਲ੍ਹ ਕਰ ਚੁੱਕੇ ਨੇ.. ਇਹ ਸਾਡੇ ਅੰਦੋਲਨ ਨੂੰ ਵੀ ਫੇਲ੍ਹ ਕਰਨਗੇ...ਇਨ੍ਹਾਂ ਦੇ ਲੜਕੇ ਇਨ੍ਹਾਂ ਦੇ ਬਸ 'ਚ ਨਹੀਂ. ਜਿਹੜਾ ਗੰਦ ਇਨ੍ਹਾਂ ਨੇ ਜਾਟ ਅੰਦੋਲਨ 'ਚ ਕੀਤਾ ਸੀ ਉਹ ਗੰਦ ਸਾਡੇ ਅੰਦੋਲਨ 'ਚ ਵੀ ਕਰਨਗੇ.. ਜੋ ਸਾਨੂੰ ਬਰਦਾਸ਼ਤ ਨਹੀਂ ਹੋਵੇਗਾ..ਇਨ੍ਹਾਂ ਹਰਿਆਣਵੀਆਂ ਨੂੰ ਕੌਣ ਰੋਕੇਗਾ..ਅਤੇ ਇਨ੍ਹਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ ? ਪਹਿਲਾਂ ਇਹ ਕਸਮ ਖਾਣ ਕਿ ਇਹ ਅੰਦੋਲਨ 'ਚ ਸ਼ਾਂਤੀ ਬਣਾ ਕੇ ਰੱਖਣਗੇ ਤਾਂ ਹੀ ਮੈਂ ਅਗਵਾਈ ਕਰਾਂਗਾ.. ਸਾਰਿਆਂ ਨੇ ਕਸਮ ਖਾਈ..ਫਿਰ ਕੀ ਹੋਇਆ..ਅੱਜ ਵੀ ਹਰਿਆਣਾ ਵਾਲੇ ਬੈਠੇ ਨੇ.. ਅਤੇ ਜੋ ਦਿੱਲੀ 'ਚ ਘੁੰਮ ਰਹੇ ਨੇ.. ਚਲੋ ਸਾਡੇ ਬੱਚਿਆਂ ਨੇ ਗਲਤੀ ਕੀਤੀ.. ਵਾਪਸ ਆ ਗਏ..ਮੈਨੂੰ ਇਸ ਗੱਲ ਦੀ ਤਸੱਲੀ ਹੈ..ਸ਼ੁਕਰ ਹੈ'

 

ਰਾਜੇਵਾਲ ਦੀ ਸਫਾਈ,ਪਰ ਹਰਿਆਣਾ ਵਿੱਚ ਪ੍ਰਦਰਸ਼ਨ 

ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਬਿਆਨ 'ਤੇ ਸਫਾਈ ਦਿੱਤੀ ਹੈ,ਉਨ੍ਹਾਂ ਕਿਹਾ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ,ਕੈਥਲ ਵਿੱਚ ਕਿਸਾਨਾਂ ਨੇ ਵਿਰੋਧ ਸ਼ੁਰੂ ਕੀਤਾ ਹੈ,ਦਇਆ ਖਾਪ ਨੇ ਰਾਜੇਵਾਲ ਦੇ ਬਿਆਨ ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਹੈ ਕਿ ਰਾਜੇਵਾਲ ਚਾਉਣ ਤੋਂ ਵੱਖ ਤੋਂ ਪ੍ਰਦਰਸ਼ਨ ਕਰ ਲੈਣ