ਬਲਬੀਰ ਸਿੰਘ ਰਾਜੇਵਾਲ ਦਾ ਕੇਂਦਰ ਨਾਲ ਮੁੜ ਗੱਲਬਾਤ ਨੂੰ ਲੈਕੇ ਆਇਆ ਵੱਡਾ ਇਸ਼ਾਰਾ

ਨਵਾਂ ਸ਼ਹਿਰ ਦੇ ਪਿੰਡ ਖਟਕੜਕਲਾਂ ਵਿੱਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਕਿਸਾਨ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਸੀ 

ਬਲਬੀਰ ਸਿੰਘ ਰਾਜੇਵਾਲ ਦਾ ਕੇਂਦਰ ਨਾਲ ਮੁੜ ਗੱਲਬਾਤ ਨੂੰ ਲੈਕੇ ਆਇਆ ਵੱਡਾ ਇਸ਼ਾਰਾ
ਨਵਾਂ ਸ਼ਹਿਰ ਦੇ ਪਿੰਡ ਖਟਕੜਕਲਾਂ ਵਿੱਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਕਿਸਾਨ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਸੀ

ਜਗਦੀਪ ਸੰਧੂ/ਨਵਾਂ ਸ਼ਹਿਰ :  ਖਟਕੜ ਕਲਾਂ ਵਿੱਚ ਕਿਸਾਨਾਂ ਵੱਲੋਂ  ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ  ਵਿਸ਼ਾਲ ਕਿਸਾਨ ਮਹਾਂ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਲੋਕਾਂ ਨੂੰ ਕਿਸਾਨੀ ਅੰਦੋਲਨ ਬਾਰੇ ਜਾਗਰੂਕ ਕੀਤਾ ਗਿਆ, ਕਿਸਾਨੀ ਮਹਾਂ ਸੰਮੇਲਨ ਵਿੱਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ ਸਿੰਘ, ਬੂਟਾ ਸਿੰਘ ਸ਼ਾਦੀਪੁਰ ਤੋਂ ਇਲਾਵਾ ਹੋਰ ਕਈ ਕਿਸਾਨ ਆਗੂਆਂ ਤੋਂ ਇਲਾਵਾ ਨਾਮਵਰ ਪੰਜਾਬੀ ਗਾਇਕ ਬੱਬੂ ਮਾਨ, ਸਰਬਜੀਤ ਸਿੰਘ ਚੀਮਾ, ਜੱਸ ਬਾਜਵਾ, ਸੋਨੀਆ ਮਾਨ ਵੀ ਮੌਜੂਦ ਸਨ, ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਨੇ ਸਰਕਾਰ ਨਾਲ ਗੱਲਬਾਤ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ 

ਰਾਜੇਵਾਲ ਦਾ ਗੱਲਬਾਤ ਨੂੰ ਲੈਕੇ ਵੱਡਾ ਬਿਆਨ

ਬਲਬੀਰ ਸਿੰਘ ਨੇ ਰਾਜੇਵਾਲ ਨੇ ਕਿਹਾ ਜਦੋਂ ਵੀ ਸਰਕਾਰ ਉਨ੍ਹਾਂ ਨੂੰ ਸੱਦਾ ਦੇਵੇਗੀ ਉਹ ਗੱਲਬਾਤ ਦੇ ਲਈ ਜ਼ਰੂਰ ਜਾਣਗੇ, ਸਰਕਾਰ ਵੱਲੋਂ ਡੈਡਲਾਕ ਲਗਾਇਆ ਗਿਆ ਹੈ ਕਿਸਾਨ ਮਸਲੇ ਦਾ ਹੱਲ ਕੱਢਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਨੇ ਇਸ ਦੌਰਾਨ ਰਾਜੇਵਾਲ ਇੱਕ ਵਾਰ ਮੁੜ ਤੋਂ ਸਾਫ਼ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਨੂੰ ਰੱਦ ਕਰਵਾਉਣਾ ਉਨ੍ਹਾਂ ਦੀ ਮੰਗ ਹੈ ਇਸ ਤੋਂ ਉਹ ਪਿੱਛੇ ਨਹੀਂ ਹਟਣਗੇ, ਇਸ ਤੋਂ ਪਹਿਲਾਂ  ਕਿਸਾਨਾਂ ਵੱਲੋਂ ਪੱਛਮੀ ਬੰਗਾਲ ਵਿੱਚ ਬੀਜੇਪੀ ਖਿਲਾਫ਼ ਪ੍ਰਚਾਰ ਕੀਤਾ ਗਿਆ ਹੈ, ਜਾਣਕਾਰਾਂ ਦਾ ਮੰਨਣਾ ਹੈ 5 ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਸਰਕਾਰ ਕਿਸਾਨਾਂ  'ਤੇ ਆਪਣੀ ਰਣਨੀਤੀ ਤਿਆਰ ਕਰੇਗੀ, ਕਿਸਾਨ ਵੀ ਇਸ ਗੱਲ ਤੋਂ ਜਾਣੂ ਨੇ ਇਸ ਲਈ ਪੱਛਮੀ ਬੰਗਾਲ ਜਿੱਥੇ ਬੀਜੇਪੀ ਦਾ ਸਭ ਤੋਂ ਵਧ ਜੋਰ ਹੈ ਉੱਥੇ ਪਾਰਟੀ ਨੂੰ ਮਾਤ ਦੇਣ ਦੇ ਲਈ ਕਿਸਾਨ ਆਗੂ ਪ੍ਰਚਾਰ ਕਰ ਰਹੇ ਨੇ