ਇਸ ਵੱਡੇ ਕਿਸਾਨ ਆਗੂ ਖਿਲਾਫ਼ NIA ਦੀ ਵੱਡੀ ਕਾਰਵਾਹੀ,ਅਦਾਕਾਰ ਦੀਪ ਸਿੱਧੂ ਨੂੰ ਭੇਜਿਆ ਗਿਆ ਏਜੰਸੀ ਵੱਲੋਂ ਨੋਟਿਸ

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ NIA ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕੀਤਾ 

ਇਸ ਵੱਡੇ ਕਿਸਾਨ ਆਗੂ ਖਿਲਾਫ਼ NIA ਦੀ ਵੱਡੀ ਕਾਰਵਾਹੀ,ਅਦਾਕਾਰ ਦੀਪ ਸਿੱਧੂ ਨੂੰ ਭੇਜਿਆ ਗਿਆ ਏਜੰਸੀ ਵੱਲੋਂ ਨੋਟਿਸ
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ NIA ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕੀਤਾ

ਤਪਿਨ ਮਲਹੋਤਰਾ/ਅੰਮ੍ਰਿਤਸਰ : ਕੌਮੀ ਏਜੰਸੀ NIA ਵੱਲੋਂ ਕਿਸਾਨ ਅੰਦੋਲਨ ਨਾਲ ਜੁੜੇ ਹੋਰ ਲੋਕਾਂ ਖਿਲਾਫ਼ ਵੀ ਸ਼ਿਕੰਜਾ ਕੱਸ ਦਾ ਨਜ਼ਰ ਆ ਰਿਹਾ ਹੈ,NIA ਨੇ ਪਹਿਲਾਂ 3 ਵਪਾਰੀਆਂ ਅਤੇ 1 ਪੱਤਰਕਾਰ ਨੂੰ ਕਿਸਾਨ ਅੰਦੋਲਨ ਦੌਰਾਨ ਮਦਦ ਕਰਨ 'ਤੇ ਨੋਟਿਸ ਭੇਜਿਆ ਸੀ ਹੁਣ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਅਦਾਕਾਰ ਦੀਪ ਸਿੱਧੂ ਨੂੰ NIA ਦਾ ਨੋਟਿਸ ਆਇਆ ਹੈ

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਅੰਦੋਲਨ ਦੌਰਾਨ ਰਾਮ ਪ੍ਰਕਾਸ਼ ਨਾਂ ਦੇ ਸ਼ਖ਼ਸ ਨੂੰ ਫੜਿਆ ਸੀ ਜੋ ਮਹੌਲ ਖ਼ਰਾਬ ਕਰਨਾ ਚਾਉਂਦਾ ਸੀ,ਇਸ ਤੋਂ ਇਲਾਵਾ ਹੋਰ ਕਈ ਸ਼ਰਾਰਤੀ ਅਨਸਰਾਂ ਨੂੰ ਫੜਿਆ ਗਿਆ ਸੀ ਜਿਸ ਦਾ ਬਦਲਾ ਹੁਣ ਉਨ੍ਹਾਂ ਤੋਂ ਲਿਆ ਜਾ ਰਿਹਾ ਹੈ,ਸਿਰਸਾ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਕਿਸਾਨਾਂ 'ਤੇ ਦਬਾਅ ਬਣਾਉਣ ਦੇ ਲਈ ਅਜਿਹਾ ਕਰ ਰਹੀ ਹੈ ਪਰ ਉਹ ਪਿੱਛੇ ਨਹੀਂ ਹਟਣਗੇ, ਉਨ੍ਹਾਂ ਕਿਹਾ NIA ਦਾ ਨੋਟਿਸ ਆਇਆ ਹੈ ਅਤੇ 17 ਜਨਵਰੀ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਨੇ ਪਰ ਉਹ ਨਹੀਂ ਪੇਸ਼ ਹੋਣਗੇ ਕਿਉਂਕਿ ਉਨ੍ਹਾਂ ਦੇ ਘਰ ਵਿਆਹ ਹੈ ਉਨ੍ਹਾਂ ਕਿਹਾ NIA ਨੂੰ ਪੱਤਰ ਲਿਖ ਕੇ 7 ਫਰਵਰੀ ਤੋਂ ਬਾਅਦ ਪੇਸ਼ ਹੋਣ ਲਈ ਕਹਿਣਗੇ       

ਦੀਪ ਸਿੱਧੂ ਨੂੰ ਭੇਜਿਆ ਗਿਆ ਨੋਟਿਸ 

ਕਿਸਾਨ ਅੰਦੋਲਨ ਦੌਰਾਨ ਵਧ ਚੜ ਕੇ ਹਿੱਸਾ ਲੈਣ ਵਾਲੇ ਅਦਾਕਾਰ ਦੀਪ ਸਿੱਧੂ ਨੂੰ NIA ਦਾ ਨੋਟਿਸ ਆਇਆ ਹੈ,ਏਜੰਸੀ ਨੇ ਉਨ੍ਹਾਂ ਨੂੰ ਕਾਨੂੰਨ ਦੀ ਗੰਭੀਰ ਧਾਰਾ UAPA ਦੇ ਤਹਿਤ  ਨੋਟਿਸ ਭੇਜਿਆ ਹੈ,ਹੁਣ ਤੱਕ ਦੀਪ ਸਿੱਧੂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ ਕਿ ਉਹ ਇਸ ਨੋਟਿਸ ਤੋਂ ਬਾਅਦ NIA ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ

ਪਹਿਲਾਂ ਇੰਨਾਂ 4 ਲੋਕਾਂ ਨੂੰ NIA ਨੇ ਭੇਜਿਆ ਸੀ ਨੋਟਿਸ

ਦਰਅਸਲ NIA ਵਲੋਂ ਕਿਸਾਨ ਅੰਦੋਲਨ 'ਚ  4  ਲੋਕਾਂ ਦੀ ਭੂਮਿਕਾ ਸਵਾਲਾਂ ਦੇ ਘੇਰੇ 'ਚ ਖੜੀ ਕੀਤੀ ਸੀ,ਜਿਸ 'ਚ ਪਟਿਆਲਾ ਦੇ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਜਿਸ ਨੂੰ ਧਾਰਾ 160 CRPC ਤਹਿਤ ਨੋਟਿਸ ਜਾਰੀ ਕਰਕੇ 19 ਜਨਵਰੀ ਨੂੰ ਦਿੱਲੀ ਮੁੱਖ ਦਫ਼ਤਰ ’ਚ ਹਾਜ਼ਰ ਹੋਣ ਲਈ ਹੁਕਮ ਕੀਤਾ ਹੈ। ਏਜੰਸੀ ਨੇ 15 ਦਸੰਬਰ 2020 ਨੂੰ ਧਾਰਾ 120 ਬੀ, 124 ਏ, 153 ਏ, 153ਬੀ IPC ਅਤੇ ਧਾਰਾ 13,17,18ਬੀ, 20 UAPA 1967 ਤਹਿਤ ਦਰਜ ਕੀਤੇ ਕੇਸ ਦਾ ਹਵਾਲਾ ਦਿੱਤਾ ਸੀ, ਇਸ ਤੋਂ ਇਲਾਵਾ 3 ਹੋਰ ਲੋਕਾਂ ਨੂੰ ਵੀ ਨੋਟਿਸ ਭੇਜਿਆ ਗਿਆ ਸੀ ਜਿੰਨਾਂ 'ਚ ਲੁਧਿਆਣਾ ਦੇ ਟਰਾਂਸਪੋਰਟਰ ਇੰਦਰਪਾਲ ਸਿੰਘ ਝੱਜ, ਨਰੇਸ਼ ਕੁਮਾਰ ਤੇ ਜਸਪਾਲ ਸਿੰਘ ਵੀ ਸ਼ਾਮਲ ਸਨ