ਭਾਸ਼ਣ ਦੌਰਾਨ ਵੱਡੇ ਕਿਸਾਨ ਆਗੂ ਨੇ ਕਿਹਾ 'ਅਲਵਿਦਾ', ਫਿਰ ਅਜਿਹਾ ਕੀ ਹੋਇਆ ਸਭ ਦੇ ਹੱਥ ਪੈਰ ਠੰਡੇ ਪੈ ਗਏ

ਅੰਮ੍ਰਿਤਸਰ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਾਸਟਰ ਦਾਤਾਰ  ਸਿੰਘ ਨੇ ਮੰਚ ਤੋਂ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਪਰ ਦਿਲ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ 

ਭਾਸ਼ਣ ਦੌਰਾਨ ਵੱਡੇ ਕਿਸਾਨ ਆਗੂ ਨੇ ਕਿਹਾ 'ਅਲਵਿਦਾ', ਫਿਰ ਅਜਿਹਾ  ਕੀ ਹੋਇਆ ਸਭ ਦੇ ਹੱਥ ਪੈਰ ਠੰਡੇ ਪੈ ਗਏ
ਅੰਮ੍ਰਿਤਸਰ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਾਸਟਰ ਦਾਤਾਰ ਸਿੰਘ ਨੇ ਮੰਚ ਤੋਂ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਪਰ ਦਿਲ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ

ਤਪਿਨ ਮਲਹੋਤਰਾ/ ਅੰਮ੍ਰਿਤਸਰ :  ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਕਈ ਵਾਰ ਮੌਤ ਤੋਂ ਪਹਿਲਾਂ ਕਿਸੇ ਸ਼ਖ਼ਸ ਨੂੰ ਆਪਣੀ ਮੌਤ ਦਾ ਆਭਾਸ ਹੋ ਜਾਂਦਾ ਹੈ ਅਤੇ ਜਾਂਦੇ-ਜਾਂਦੇ  ਅਜਿਹੀ ਗੱਲ ਕਰ ਦਿੰਦਾ ਹੈ ਕਿ ਉਹ ਹਮੇਸ਼ਾ ਯਾਦ ਰਹਿੰਦੀ ਹੈ, ਅੰਮ੍ਰਿਤਸਰ ਦੇ ਕੀਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਾਸਟਰ ਦਾਤਾਰ ਸਿੰਘ ਸਿੰਘ ਨਾਲ ਵੀ ਕੁੱਝ ਅਜਿਹਾ ਹੋਇਆ, ਕਿਸਾਨ ਸੰਘਰਸ਼ ਵਿੱਚ ਸ਼ਾਮਲ ਦਾਤਾਰ ਸਿੰਘ ਨੂੰ ਆਪਣੀ ਮੌਤ ਦਾ ਆਭਾਸ ਹੋ ਗਿਆ ਸੀ ਇਸ ਲਈ ਮੰਚ ਤੋਂ ਆਪਣੇ ਅਖ਼ੀਰਲੇ ਭਾਸ਼ਣ ਦੌਰਾਨ ਉਨ੍ਹਾਂ ਨੇ ਕੁੱਝ ਅਜਿਹੇ ਸ਼ਬਦ ਬੋਲ ਦਿੱਤੇ ਜੋ ਕਿਸੇ ਨੂੰ ਭਾਵੁਕ ਕਰ ਦੇਵੇਂ

ਮਾਸਟਰ ਦਾਤਾਰ ਸਿੰਘ ਦਾ ਅਖ਼ੀਰਲਾ ਭਾਸ਼ਣ

ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਸਟੇਡੀਅਮ ਦੇ ਨਜ਼ਦੀਕ ਖੇਤੀ ਕਾਨੂੰਨ 'ਤੇ ਇੱਕ ਸੈਮੀਨਾਰ ਵਿੱਚ ਮਾਸਟਰ ਦਾਤਾਰ ਸਿੰਘ ਭਾਸ਼ਣ ਦੇ ਰਹੇ ਸਨ,ਉਹ ਅਖੀਰਲੇ ਬੁਲਾਰੇ ਸਨ, ਉਨ੍ਹਾਂ ਨੇ ਖੇਤੀ ਕਾਨੂੰਨ ਨਾਲ ਜੁੜੀਆਂ ਕਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਅਖ਼ੀਰ ਵਿੱਚ ਕਿਹਾ ਅਲਵਿਦਾ ! ਮੇਰਾ ਸਮਾਂ ਖ਼ਤਮ ਹੋ ਗਿਆ ਹੈ,ਇਹ ਸ਼ਬਦ  ਕਹਿਕੇ ਮਾਸਟਰ ਦਾਤਾਰ ਸਿੰਘ ਆਪਣੀ ਕੁਰਸੀ 'ਤੇ ਬੈਠ ਗਏ, ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ, ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਹੇਠਾਂ ਡਿੱਗ ਗਏ ਫ਼ੌਰਨ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ  
 
ਪ੍ਰਦਰਸ਼ਨ ਦੌਰਾਨ ਕਿਸਾਨਾਂ ਦੀ ਮੌਤ 

ਹੁਣ ਤੱਕ ਪ੍ਰਦਰਸ਼ਨ ਦੌਰਾਨ ਡੇਢ ਸੌ ਤੋਂ ਵਧ ਕਿਸਾਨਾਂ ਦੀ ਮੌਤ ਹੋ ਗਈ ਹੈ, ਇੰਨਾਂ ਵਿੱਚ ਜ਼ਿਆਦਾਤਰ ਕਿਸਾਨਾਂ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ