ਮੋਦੀ ਸਰਕਾਰ 'ਤੇ ਸਖ਼ਤ ਹੋਇਆ ਕਿਸਾਨ ਜਥੇਬੰਦੀਆਂ,ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ ਕਰਨ ਦਾ ਫ਼ੈਸਲਾ,ਕੇਂਦਰ ਸਾਹਮਣੇ ਰੱਖਿਆ 10 ਸ਼ਰਤਾਂ
Advertisement

ਮੋਦੀ ਸਰਕਾਰ 'ਤੇ ਸਖ਼ਤ ਹੋਇਆ ਕਿਸਾਨ ਜਥੇਬੰਦੀਆਂ,ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ ਕਰਨ ਦਾ ਫ਼ੈਸਲਾ,ਕੇਂਦਰ ਸਾਹਮਣੇ ਰੱਖਿਆ 10 ਸ਼ਰਤਾਂ

 ਕੇਂਦਰ ਸਰਕਾਰ ਵੱਲੋਂ ਧਰਨੇ ਵਾਲੀ ਥਾਂ ਸ਼ਿਫ਼ਤ ਕਰਨ ਦੇ ਫ਼ੈਸਲੇ ਨੂੰ ਕਿਸਾਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ

 ਕੇਂਦਰ ਸਰਕਾਰ ਵੱਲੋਂ ਧਰਨੇ ਵਾਲੀ ਥਾਂ ਸ਼ਿਫ਼ਤ ਕਰਨ ਦੇ ਫ਼ੈਸਲੇ ਨੂੰ ਕਿਸਾਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ

ਵਿਨੋਦ ਲਾਂਬਾ/ਦਿੱਲੀ : ਕਿਸਾਨਾਂ ਜਥੇਬੰਦੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਸ ਸ਼ਰਤ ਨੂੰ ਖ਼ਾਰਜ ਕਰ ਦਿੱਤਾ ਕਿ ਗੱਲਬਾਤ ਤੋਂ ਪਹਿਲਾਂ ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਉਂਡ ਵਿੱਚ ਸ਼ਿਫਟ ਹੋਣ, ਸਿਰਫ਼ ਇੰਨਾਂ ਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ  ਕੇਂਦਰ ਸਰਕਾਰ ਨੂੰ ਘੇਰਨ ਦੇ ਲਈ ਕਈ 10 ਵੱਡੇ ਫ਼ੈਸਲੇ ਹੋਏ ਨੇ ਅਤੇ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਜੇਕਰ ਗੱਲਬਾਤ ਕਰਨੀ ਹੈ ਤਾਂ ਕੋਈ ਸ਼ਰਤ ਨਹੀਂ ਰੱਖੀ ਜਾਵੇ 

ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ 10 ਵੱਡੇ ਫ਼ੈਸਲੇ 

1. ਸਿੰਘੂ ਅਤੇ ਬਹਾਦੁਰਗੜ੍ਹ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ
2. ਦਿੱਲੀ ਨਾਲ ਲੱਗਦੀਆਂ ਹੋਣ ਸਰਹੱਦਾਂ ਨੂੰ ਵੀ ਸੀਲ ਕੀਤਾ ਜਾਵੇਗਾ ਜਿਸ ਵਿੱਚ ਜੈਪੁਰ-ਦਿੱਲੀ,ਮੁਥਰਾ-ਆਗਰਾ,ਬਰੇਲੀ-ਦਿੱਲੀ ਹੈ
3. ਕਿਸਾਨਾਂ ਦਾ ਬੁਰਾੜੀ ਨਾ ਜਾਣ ਦਾ ਫ਼ੈਸਲਾ 
4.ਕੇਂਦਰ ਸਰਕਾਰ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ ਹੋਵੇ  
5. ਕੇਂਦਰ ਸਰਕਾਰ ਫ਼ੋਰਨ 3 ਖੇਤੀ ਕਾਨੂੰਨ ਵਾਪਸ ਲਏ 
6. ਗਿਰਫ਼ਤਾਰ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ
7. ਕਿਸਾਨਾਂ 'ਤੇ ਦਰਜ ਕੇਸ ਵਾਪਸ ਹੋਣ 
8. ਸੂਬਿਆਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਜਾਵੇ 
9 ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕੀਤਾ ਜਾਵੇ
10 ਹਰ ਰੋਜ਼ ਸ਼ਾਮ ਸਾਢੇ 4 ਵਜੇ ਕਿਸਾਨ ਪ੍ਰੈਸ ਨੂੰ ਆਪਣੀ ਰਣਨੀਤੀ ਦੀ ਜਾਣਕਾਰੀ ਦੇਣਗੇ  

Trending news