ਨਹੀਂ ਰੁੱਕ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀ, ਬਠਿੰਡਾ ਵਿੱਚ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
Advertisement

ਨਹੀਂ ਰੁੱਕ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀ, ਬਠਿੰਡਾ ਵਿੱਚ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ ਦੇ ਕਿਸਾਨ ਗੁਰਜੰਟ ਸਿੰਘ ਦੇ ਸਿਰ 'ਤੇ 10 ਲੱਖ ਦਾ ਸੀ ਕਰਜ਼ਾ, ਕਿਸਾਨ ਮਾਨਸਿਕ ਤੌਰ 'ਤੇ ਸੀ ਪਰੇਸ਼ਾਨ

ਬਠਿੰਡਾ ਵਿੱਚ ਕਿਸਾਨ ਨੇ ਕੀਤੀ ਖੁਦਕੁਸ਼ੀ,10 ਲੱਖ ਦੇ ਕਰਜ਼ੇ ਤੋਂ ਸੀ ਕਿਸਾਨ ਪਰੇਸ਼ਾਨ

ਬਠਿੰਡਾ: ਬਠਿੰਡਾ ਦੇ ਪਿੰਡ ਮਾਨਾਂਵਾਲਾ ਦੇ ਕਿਸਾਨ ਗੁਰਜੰਟ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ, ਘਰ ਤੋਂ ਖੇਤਾਂ ਲਈ ਨਿਕਲਿਆ ਗੁਰਜੰਟ ਸਿੰਘ ਘਰ ਨਹੀਂ ਪਰਤਿਆ, ਜਦੋਂ ਪਰਿਵਾਰ ਖੇਤ ਪਹੁੰਚਿਆ ਤਾਂ ਗੁਰਜੰਟ ਸਿੰਘ ਦੀ ਲਾਸ਼ ਮਿਲੀ, ਗੁਰਜੰਟ ਨੇ ਜ਼ਹਿਰੀਲਾ ਪਦਾਰਥ ਨਿਗਲਕੇ ਖੁਦਕੁਸ਼ੀ ਕੀਤੀ ਹੈ.... ,ਕਿਸਾਨ ਗੁਰਜੰਟ 

ਸਿੰਘ ਦੇ ਸਿਰ 'ਤੇ 10 ਲੱਖ ਦਾ ਕਰਜ਼ਾ ਸੀ, ਕਰਜ਼ੇ ਦੇ ਕਾਰਨ ਗੁਰਜੰਟ ਸਿੰਘ ਕਾਫੀ ਵਕਤ ਤੋਂ ਪਰੇਸ਼ਾਨ ਚੱਲ ਰਿਹਾ ਸੀ

ਭਾਰਤੀ ਕਿਸਾਨ ਯੂਨੀਅਨ ਵਲੋਂ ਖੁਦਕੁਸ਼ੀਆਂ ਦੇ ਅੰਕੜੇ

ਭਾਰਤੀ ਕਿਸਾਨ ਯੂਨੀਅਨ ਵਲੋਂ ਜਾਰੀ ਅੰਕੜਿਆਂ ਮੁਤਾਬਿਕ 2017 ਤੋਂ ਬਾਅਦ ਹੁਣ ਤੱਕ 900 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਕਿਸਾਨ ਯੂਨੀਅਨ ਮੁਤਾਬਿਕ ਪਹਿਲੇ 9 ਮਹੀਨਿਆਂ ਵਿੱਚ 359 ਕਿਸਾਨਾਂ ਵੱਲੋਂ ਸੁਸਾਈਡ ਕਰਨ ਦੇ ਮਾਮਲੇ ਸਾਹਮਣੇ ਆਏ ਸਨ, ਜਦਕਿ 2018 ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦੇ 528 

ਮਾਮਲੇ ਸਾਹਮਣੇ ਆਏ, ਉਧਰ ਪੰਜਾਬ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਸਾਲ 2000 ਤੋਂ 2019 ਤੱਕ 3,330 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ ਜਿਸ ਵਿੱਚੋਂ 698 ਕਿਸਾਨਾਂ ਨੇ ਪਿਛਲੇ 4 ਸਾਲਾਂ ਵਿੱਚ ਖੁਦਕੁਸ਼ੀ ਕੀਤੀ ਹੈ, ਇੱਕ ਰਿਪੋਰਟ ਮੁਤਾਬਿਕ ਕਿਸਾਨਾਂ ਦੀਆਂ ਸਭ ਤੋਂ ਵੱਧ ਖੁਦਕੁਸ਼ੀਆਂ ਦੇ ਮਾਮਲੇ ਮਾਲਵਾ 

ਖੇਤਰ ਤੋਂ ਹੀ ਸਾਹਮਣੇ ਆਏ ਨੇ, ਸਭ ਤੋਂ ਵੱਧ ਸੁਸਾਇਡ ਕਰਨ ਵਾਲੇ ਕਿਸਾਨ ਉਹ ਨੇ ਜਿਨ੍ਹਾਂ ਕੋਲ 1 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ, ਜਦਕਿ 30 ਫੀਸਦ ਉਹ ਕਿਸਾਨ ਨੇ ਜਿਨ੍ਹਾਂ ਕੋਲ 2 ਹੈਕਟੇਅਰ ਤੱਕ ਦੀ ਜ਼ਮੀਨ ਹੈ, 18 ਫੀਸਦ ਕਿਸਾਨ ਉਹ ਨੇ ਜਿਨ੍ਹਾਂ ਕੋਲ 2.5 ਹੈਕਟੇਅਰ ਜ਼ਮੀਨ ਹੈ, ਖੁਦਕੁਸ਼ੀ ਕਰਨ ਵਾਲੇ 7 

ਫੀਸਦ ਕਿਸਾਨ 4 ਹੈਕਟੇਅਰ ਜ਼ਮੀਨ ਦੇ ਮਾਲਕ ਨੇ, ਸਿਰਫ਼ 1 ਫੀਸਦ ਹੀ ਵੱਡੇ ਕਿਸਾਨ ਨੇ 

ਕੈਪਟਨ ਸਰਕਾਰ ਦਾ ਕਰਜ਼ਮਾਫੀ ਦਾ ਵਾਅਦਾ

2017 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਸਭ ਤੋਂ ਵੱਡਾ ਵਾਅਦਾ ਕਿਸਾਨ ਕਰਜ਼ ਮੁਆਫੀ ਦਾ ਕੀਤਾ ਸੀ, ਵਿਧਾਨਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਲੱਖ 25 ਹਜ਼ਾਰ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਸੀ, ਪੰਜਾਬ 

ਸਰਕਾਰ ਨੇ ਕਰਜ਼ਮਾਫੀ ਤੇ 9 ਹਜ਼ਾਰ 500 ਕਰੋੜ ਖਰਚ ਕੀਤੇ ਜਾਣੇ ਹਨ, ਕੈਪਟਨ ਸਰਕਾਰ ਨੇ ਕਿਸਾਨ ਕਰਜ਼ਮਾਫੀ 'ਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਕੋਲ 2 ਤੋਂ 5 ਏਕੜ ਤੱਕ ਦੀ ਜ਼ਮੀਨ ਸੀ, ਮਾਨਸਾ ਤੋਂ ਪੰਜਾਬ ਸਰਕਾਰ ਨੇ ਕਰਜ਼ਮਾਫੀ ਮੁਹਿੰਮ ਸ਼ੁਰੂ ਕੀਤੀ, ਹੁਣ ਤੱਕ ਪੰਜਾਬ ਸਰਕਾਰ ਕਰਜ਼ਮਾਫੀ 

ਦੇ ਕਈ ਗੇੜ੍ਹ ਚਲਾ ਚੁੱਕੀ ਹੈ, ਪਰ ਇੱਕ ਸਾਲ ਤੋਂ ਵਧ ਸਮਾਂ ਗੁਜ਼ਰ ਚੁੱਕਾ ਹੈ,ਕੈਪਟਨ ਸਰਕਾਰ ਵੱਲੋਂ ਕਰਜ਼ ਮਾਫੀ ਨਹੀਂ ਕੀਤੀ ਗਈ ਹੈ

Trending news