ਕੰਪਨੀ ਨੇ ਟਰੈਕਟਰ ਟਰਾਲੀ ਕੀਤੀ ਜ਼ਬਤ ਤਾਂ ਨੌਜਵਾਨ ਕਿਸਾਨ ਨੇ ਪੀ ਲਈ ਕੀਟਨਾਸ਼ਕ,ਜਾਣੋ ਕਿਉਂ
Advertisement

ਕੰਪਨੀ ਨੇ ਟਰੈਕਟਰ ਟਰਾਲੀ ਕੀਤੀ ਜ਼ਬਤ ਤਾਂ ਨੌਜਵਾਨ ਕਿਸਾਨ ਨੇ ਪੀ ਲਈ ਕੀਟਨਾਸ਼ਕ,ਜਾਣੋ ਕਿਉਂ

ਕਿਵੇਂ ਬੱਚੇਗਾ ਪੰਜਾਬ ਦਾ ਕਿਸਾਨ,20 ਸਾਲ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ,ਜ਼ਿੰਮੇਵਾਰ ਕੌਣ ?   

ਕੰਪਨੀ ਨੇ ਟਰੈਕਟਰ ਟਰਾਲੀ ਕੀਤੀ ਜ਼ਬਤ ਤਾਂ ਨੌਜਵਾਨ ਕਿਸਾਨ ਨੇ ਪੀ ਲਈ ਕੀਟਨਾਸ਼ਕ,ਜਾਣੋ ਕਿਉਂ

ਬਠਿੰਡਾ: ਦੇਸ਼ ਦੇ ਅਰਥਚਾਰੇ ਦੀ ਸੁਸਤ ਰਫ਼ਤਾਰ ਦਾ ਅੰਦਾਜ਼ਾ ਸਰਕਾਰ SENSEX ਅਤੇ ਹੋਰ ਪੈਮਾਨਿਆਂ ਤੋਂ ਲੱਗਾ ਸਕਦੀ ਹੈ, ਪਰ ਦੇਸ਼ ਦੇ ਢਿੱਡ ਭਰਨ ਵਾਲੇ ਕਿਸਾਨਾਂ ਦੀ ਹਾਲਤ ਦਾ ਅੰਦਾਜ਼ਾ ਲਗਾਉਣ ਲਈ ਸਰਕਾਰ ਕੋਲ ਆਖ਼ਿਰ ਕਿ ਹੈ ਪੈਮਾਨਾ ?  ਦੇਸ਼ ਦੀ 70 ਫ਼ੀਸਦੀ ਆਬਾਦੀ ਬਾਰੇ ਕਿ ਹੈ ਸਰਕਾਰ ਦੀ ਸੋਚ ? ਕਿ ਆਮਦਨ ਤੋਂ ਵੱਧ ਲਾਗਤ ਹੈ ਖੇਤੀ -ਖ਼ਿੱਤੇ ਦੀ ਬਦਹਾਲੀ ਲਈ ਜ਼ਿੰਮੇਵਾਰ ? ਜਾਂ ਫਿਰ ਚਾਦਰ 

ਤੋਂ ਜ਼ਿਆਦਾ ਪੈਰ ਪਸਾਰਨਾ ਕਿਸਾਨਾਂ ਦੀ ਖ਼ੁਦਕੁਸ਼ੀ ਦੀ ਇੱਕ ਹੋਰ ਹੈ ਵਜਾ  ?  ਬਠਿੰਡਾ ਦੇ 20 ਸਾਲ ਦੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਇਹ ਸੋਚਨ ਨੂੰ ਮਜਬੂਰ ਕਰ ਦਿੰਦੀ ਹੈ

ਬਠਿੰਡਾ 'ਚ ਕਿਸਾਨ ਨੌਜਵਾਨ ਦੀ ਖ਼ੁਦਕੁਸ਼ੀ    

ਬਠਿੰਡਾ ਦੇ ਮਲਵਾਲਾ ਪਿੰਡ ਦੇ 20 ਸਾਲ ਦੇ ਕਿਸਾਨ ਸੁਖਮਨ ਸਿੰਘ ਨੇ ਹਾਲ਼ਾ ਜ਼ਿੰਦਗੀ ਜਿਉਣੀ ਸੀ ਪਰ ਉਮਰ ਦੇ 20 ਵੇਂ ਕਦਮ 'ਤੇ ਪਹੁੰਚ ਕੇ ਉਸ ਨੇ ਮੌਤ ਨੂੰ ਗੱਲੇ ਲਾਉਣ ਦਾ ਆਖ਼ਿਰ ਕਿਉਂ ਫੈਸਲਾ ਲਿਆ, ਪਰਿਵਾਰ ਮੁਤਾਬਿਕ ਸੁਖਮਨ ਸਿੰਘ ਦੇ ਸਿਰ ਤੇ 7 ਲੱਖ ਦਾ ਕਰਜ਼ਾ ਸੀ, ਨਾ ਚੁਕਾਉਣ 'ਤੇ ਪ੍ਰਾਇਵੇਟ ਕੰਪਨੀ ਨੇ ਘਰ ਦਾ ਟਰੈਕਟਰ ਟਰਾਲੀ ਜ਼ਬਤ ਕਰ ਲਈ,ਸੁਖਮਨ ਨੇ ਇਸ ਨੂੰ ਦਿਲ ਨਾਲ ਲੱਗਾ ਲਿਆ ਅਤੇ  

ਨੀਟਨਾਸ਼ਨ ਦਵਾਈ ਪੀਕੇ ਆਪਣੇ ਜ਼ਿੰਦਗੀ ਦੇ ਸਾਹਾ ਨੂੰ ਹਮੇਸ਼ਾ-ਹਮੇਸ਼ਾ ਲਈ ਵਿਰਾਮ ਲਾ ਦਿੱਤਾ,ਹਾਲਾਂਕਿ ਪਰਿਵਾਰ ਦੇ ਬਿਆਨਾਂ 'ਤੇ ਪੁਲਿਸ ਨੇ ਨਿੱਜੀ ਕੰਪਨੀ ਦੇ ਖਿਲਾਫ਼ 306 ਦਾ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ

ਕੌਣ ਹੈ ਸੁਖਮਨ ਦੀ ਮੌਤ ਲਈ ਜ਼ਿੰਮੇਵਾਰ ?

ਸੁਖਮਨ ਦੀ ਜ਼ਿੰਦਗੀ ਵਿੱਚ ਸੁਖ ਦੀ ਥਾਂ ਦੁੱਖ ਲਿਆਉਣ ਵਾਲਾ ਆਖ਼ਿਰ ਕੌਣ ਹੈ ? ਕੌਣ ਸੀ ਸੁਖਮਨ ਦੀ ਜ਼ਿੰਦਗੀ ਦਾ ਵੈਰੀ ?ਕਿ ਜੇਬ ਖਾਲੀ ਹੋਣ ਦੇ ਬਾਵਜੂਦ ਆਪਣੇ ਸ਼ੌਕ ਦੇ ਲਈ ਵਧ ਪੈਸਾ ਖਰਚਣਾ ਸੁਖਮਨ ਦੀ ਮੌਤ ਲਈ ਜ਼ਿੰਮੇਵਾਰ ਸੀ ? ਜਾਂ ਫਿਰ ਸੁਖਮਨ ਨੂੰ ਉਮੀਦ ਸੀ ਕਿ ਉਹ ਨਵੇਂ ਟਰੈਕਟਰ ਜਾਂ ਟਰਾਲੀ ਦਾ ਖੇਤੀ ਵਿੱਚ ਨਿਵੇਸ਼ ਕਰਕੇ ਚੰਗਾ ਮੁਨਾਫ਼ਾ ਕਮਾ ਸਕੇਗਾ ? ਪਰ ਸ਼ਾਇਦ ਉਹ ਹੋ ਨਾ ਸਕਿਆ, ਕਾਰਨ ਜੋ 

ਵੀ ਰਿਹਾ ਹੋਵੇ ਪਰ 20 ਸਾਲ ਦੇ ਕਿਸਾਨ ਦੀ ਮੌਤ ਤੋਂ ਬਾਅਦ ਨਾ ਸਿਰਫ਼ ਪੰਜਾਬ ਸਰਕਾਰ ਬਲਕਿ ਕੇਂਦਰ ਸਰਕਾਰ ਨੂੰ ਵੀ ਸੋਚਣ ਹੋਵੇਗਾ ਆਖ਼ਿਰ ਕਿਵੇਂ ਸੁਖਮਨ ਵਰਗੇ ਕਿਸਾਨ ਨੂੰ ਖ਼ੁਦਕੁਸ਼ੀ ਦੀ ਰਾਹ 'ਤੇ ਜਾਣ ਲਈ ਰੋਕਿਆ ਜਾ ਸਕੇ 

ਭਾਰਤੀ ਕਿਸਾਨ ਯੂਨੀਅਨ ਵਲੋਂ ਖੁਦਕੁਸ਼ੀਆਂ ਦੇ ਅੰਕੜੇ

ਭਾਰਤੀ ਕਿਸਾਨ ਯੂਨੀਅਨ ਵਲੋਂ ਜਾਰੀ ਅੰਕੜਿਆਂ ਮੁਤਾਬਿਕ 2017 ਤੋਂ ਬਾਅਦ ਹੁਣ ਤੱਕ 900 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਕਿਸਾਨ ਯੂਨੀਅਨ ਮੁਤਾਬਿਕ ਪਹਿਲੇ 9 ਮਹੀਨਿਆਂ ਵਿੱਚ 359 ਕਿਸਾਨਾਂ ਵੱਲੋਂ ਸੁਸਾਈਡ ਕਰਨ ਦੇ ਮਾਮਲੇ ਸਾਹਮਣੇ ਆਏ ਸਨ, ਜਦਕਿ 2018 ਵਿੱਚ ਕਿਸਾਨਾਂ ਦੀ ਖੁਦਕੁਸ਼ੀ ਦੇ 528 ਮਾਮਲੇ ਸਾਹਮਣੇ ਆਏ, ਉਧਰ ਪੰਜਾਬ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਸਾਲ 2000 ਤੋਂ 2019 ਤੱਕ 3,330 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ ਜਿਸ ਵਿੱਚੋਂ 698 ਕਿਸਾਨਾਂ ਨੇ ਪਿਛਲੇ 4 ਸਾਲਾਂ ਵਿੱਚ ਖੁਦਕੁਸ਼ੀ ਕੀਤੀ ਹੈ, ਇੱਕ ਰਿਪੋਰਟ ਮੁਤਾਬਿਕ ਕਿਸਾਨਾਂ ਦੀਆਂ ਸਭ ਤੋਂ ਵੱਧ ਖੁਦਕੁਸ਼ੀਆਂ ਦੇ ਮਾਮਲੇ ਮਾਲਵਾ ਖੇਤਰ ਤੋਂ ਹੀ ਸਾਹਮਣੇ ਆਏ ਨੇ, ਸਭ ਤੋਂ ਵੱਧ ਸੁਸਾਇਡ ਕਰਨ ਵਾਲੇ ਕਿਸਾਨ ਉਹ ਨੇ ਜਿਨ੍ਹਾਂ ਕੋਲ 1 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ, ਜਦਕਿ 30 ਫੀਸਦ ਉਹ ਕਿਸਾਨ ਨੇ ਜਿਨ੍ਹਾਂ ਕੋਲ 2 ਹੈਕਟੇਅਰ ਤੱਕ ਦੀ 

ਜ਼ਮੀਨ ਹੈ, 18 ਫੀਸਦ ਕਿਸਾਨ ਉਹ ਨੇ ਜਿਨ੍ਹਾਂ ਕੋਲ 2.5 ਹੈਕਟੇਅਰ ਜ਼ਮੀਨ ਹੈ, ਖੁਦਕੁਸ਼ੀ ਕਰਨ ਵਾਲੇ 7 ਫੀਸਦ ਕਿਸਾਨ 4 ਹੈਕਟੇਅਰ ਜ਼ਮੀਨ ਦੇ ਮਾਲਕ ਨੇ, ਸਿਰਫ਼ 1 ਫੀਸਦ ਹੀ ਵੱਡੇ ਕਿਸਾਨ ਨੇ  

ਕੈਪਟਨ ਸਰਕਾਰ ਦਾ ਕਰਜ਼ਮਾਫੀ ਦਾ ਵਾਅਦਾ

2017 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਸਭ ਤੋਂ ਵੱਡਾ ਵਾਅਦਾ ਕਿਸਾਨ ਕਰਜ਼ ਮੁਆਫੀ ਦਾ ਕੀਤਾ ਸੀ, ਵਿਧਾਨਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਲੱਖ 25 ਹਜ਼ਾਰ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਸੀ, ਪੰਜਾਬ ਸਰਕਾਰ ਨੇ ਕਰਜ਼ਮਾਫੀ ਤੇ 9 ਹਜ਼ਾਰ 500 ਕਰੋੜ ਖਰਚ ਕੀਤੇ ਜਾਣੇ ਹਨ, ਕੈਪਟਨ ਸਰਕਾਰ ਨੇ 

ਕਿਸਾਨ ਕਰਜ਼ਮਾਫੀ 'ਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਕੋਲ 2 ਤੋਂ 5 ਏਕੜ ਤੱਕ ਦੀ ਜ਼ਮੀਨ ਸੀ, ਮਾਨਸਾ ਤੋਂ ਪੰਜਾਬ ਸਰਕਾਰ ਨੇ ਕਰਜ਼ਮਾਫੀ ਮੁਹਿੰਮ ਸ਼ੁਰੂ ਕੀਤੀ, ਹੁਣ ਤੱਕ ਪੰਜਾਬ ਸਰਕਾਰ ਕਰਜ਼ਮਾਫੀ ਦੇ ਕਈ ਗੇੜ੍ਹ ਚਲਾ ਚੁੱਕੀ ਹੈ, ਪਰ ਇੱਕ ਸਾਲ ਤੋਂ ਵਧ ਸਮਾਂ ਗੁਜ਼ਰ ਚੁੱਕਾ ਹੈ,ਕੈਪਟਨ ਸਰਕਾਰ ਵੱਲੋਂ ਕਰਜ਼ ਮਾਫੀ ਨਹੀਂ ਕੀਤੀ ਗਈ ਹੈ

Trending news