21 ਅਕਤੂਬਰ ਨੂੰ ਕਿਸਾਨ ਕਰਨਗੇ ਵੱਡਾ ਐਲਾਨ,ਬਿੱਲ ਨੂੰ ਲੈਕੇ ਸਰਕਾਰ ਨੂੰ ਦਿੱਤੀ ਚਿਤਾਵਨੀ

ਪਹਿਲਾਂ 20 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਸੱਦੀ ਸੀ 

21 ਅਕਤੂਬਰ ਨੂੰ ਕਿਸਾਨ ਕਰਨਗੇ ਵੱਡਾ ਐਲਾਨ,ਬਿੱਲ ਨੂੰ ਲੈਕੇ ਸਰਕਾਰ ਨੂੰ ਦਿੱਤੀ ਚਿਤਾਵਨੀ
ਪਹਿਲਾਂ 20 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਸੱਦੀ ਸੀ

 ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਵਿਧਾਨਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਪੇਸ਼ ਹੋਣ ਵਾਲੇ ਖੇਤੀ  ਬਿੱਲ ਨੂੰ ਲੈਕੇ ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿੱਲ ਉਨ੍ਹਾਂ ਦੇ ਹੱਕ ਵਿੱਚ ਨਾ ਹੋਇਆ ਤਾਂ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ,ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਨਾਲ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਜਿੰਦਰ ਬਾਜਵਾ,ਸੁਖਜਿੰਦਰ ਰੰਧਾਵਾ ਅਤੇ ਸੁਖ ਸਰਕਾਰੀਆਂ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਿਹਾ ਕਿਉਂਕਿ ਵਿਧਾਨਸਭਾ ਵਿੱਚ ਹੁਣ 19 ਦੀ ਥਾਂ 20 ਅਕਤੂਬਰ ਨੂੰ ਪੰਜਾਬ ਸਰਕਾਰ ਬਿੱਲ ਪੇਸ਼ ਕਰੇਗੀ ਇਸ ਲਈ ਉਨ੍ਹਾਂ ਵੱਲੋਂ ਹੁਣ 20 ਦੀ ਥਾਂ 21 ਅਕਤੂਬਰ ਨੂੰ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਕਿਸਾਨ ਅੰਦੋਲਨ ਨੂੰ ਲੈਕੇ ਵੱਡੀ ਰਣਨੀਤੀ 'ਤੇ ਫ਼ੈਸਲਾ ਹੋਵੇਗਾ  

ਕਿਸਾਨ ਜਥੇਬੰਦੀਆਂ ਵੱਲੋਂ ਰੇਲ ਟਰੈਕ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪੰਜਾਬ ਸਰਕਾਰ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਰੇਲ ਮਾਰਗ ਤੋਂ ਆਪਣਾ ਪ੍ਰਦਰਸ਼ਨ ਚੁੱਕ ਲੈਣ ਪਰ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਬਿੱਲ ਉਨ੍ਹਾਂ ਦੇ ਹੱਕ ਵਿੱਚ ਆਵੇਗਾ ਉਸ ਤੋਂ ਪਹਿਲਾਂ ਉਹ ਧਰਨਾ ਨਹੀਂ ਚੁੱਕਣਗੇ,ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਟੋਲਾਂ 'ਤੇ ਵੀ ਧਰਨੇ ਲਗਾਏ ਗਏ ਨੇ, ਟੋਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ,ਬਿਨਾਂ ਟੋਲ ਦਿੱਤੇ ਗੱਡੀਆਂ ਆ ਜਾ ਰਹੀਆਂ ਨੇ