ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਵੱਡਾ ਐਲਾਨ, 24 ਤੋਂ 26 ਸਤੰਬਰ ਤੱਕ ਰੋਕੀਆਂ ਜਾਣਗੀਆਂ 'ਰੇਲਾਂ'

 ਦਰਅਸਲ, ਕਮੇਟੀ 24 ਸਤੰਬਰ ਤੋਂ 26 ਸਤੰਬਰ ਦਰਮਿਆਨ 48 ਘੰਟਿਆਂ ਲਈ ਰੇਲ ਆਵਾਜਾਈ ਬੰਦ ਕਰੇਗੀ।

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਵੱਡਾ ਐਲਾਨ, 24 ਤੋਂ 26 ਸਤੰਬਰ ਤੱਕ ਰੋਕੀਆਂ ਜਾਣਗੀਆਂ 'ਰੇਲਾਂ'
ਫਾਈਲ ਫੋਟੋ
ਅਨਮੋਲ ਗੁਲਾਟੀ/ ਸ੍ਰੀ ਅੰਮ੍ਰਿਤਸਰ ਸਾਹਿਬ: ਖੇਤੀਬਾੜੀ ਆਰਡੀਨੈਂਸ ਦੇ ਵਿਰੋਧ 'ਚ ਹੁਣ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਵੱਡਾ ਐਲਾਨ ਕਰ ਦਿੱਤਾ ਹੈ।  ਦਰਅਸਲ, ਕਮੇਟੀ 24 ਸਤੰਬਰ ਤੋਂ 26 ਸਤੰਬਰ ਦਰਮਿਆਨ 48 ਘੰਟਿਆਂ ਲਈ ਰੇਲ ਆਵਾਜਾਈ ਬੰਦ ਕਰੇਗੀ।
 
25 ਸਤੰਬਰ ਨੂੰ ਤਾਲਮੇਲ ਕਮੇਟੀ ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ 20 ਸਤੰਬਰ ਤੋਂ ਸੀਐੱਮ ਸਿਟੀ, ਪਟਿਆਲਾ ਅਤੇ ਬਾਦਲ ਪਿੰਡ ਵਿੱਚ ਵਧੇਰੇ ਲੋਕਾਂ ਨੂੰ ਕਿਸਾਨ ਧਰਨੇ ‘ਤੇ ਭੇਜਿਆ ਜਾਵੇਗਾ।
 
ਹਾਈਵੇਅ ਕੀਤੇ ਸਨ ਜਾਮ 
 
ਬੀਤੀ 15 ਸਤੰਬਰ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਾਰੇ ਹਾਈਵੇ ਜਾਮ ਕੀਤੇ ਗਏ।  ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਆਰਡੀਨੈਂਸ ਰੱਦ ਕਰਨ ਦੀ ਵੀ ਮੰਗ ਕੀਤੀ।
 
ਜ਼ਿਕਰਯੋਗ ਹੈ ਕਿ ਕਿਸਾਨ ਮੋਦੀ ਸਰਕਾਰ ਤੋਂ ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਨਿੱਜੀ ਲੋਕਾਂ ਨੂੰ ਪੂਰਾ ਲਾਭ ਹੋਵੇਗਾ ਅਤੇ ਕਿਸਾਨੀ ਨੂੰ ਨੁਕਸਾਨ ਹੋਵੇਗਾ।
Watch Live Tv-