ਕਰਨਾਲ 'ਚ ਕਿਸਾਨਾਂ ਦਾ ਧਰਨਾਂ ਹੋਇਆ ਤੀਜੇ ਦਿਨ ਚ ਦਾਖ਼ਲ
Advertisement

ਕਰਨਾਲ 'ਚ ਕਿਸਾਨਾਂ ਦਾ ਧਰਨਾਂ ਹੋਇਆ ਤੀਜੇ ਦਿਨ ਚ ਦਾਖ਼ਲ

ਕਰਨਾਲ 'ਚ ਕਿਸਾਨ ਨੇਤਾਵਾਂ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਸਵਾ ਤਿੰਨ ਘੰਟੇ ਚੱਲੀ ਗੱਲਬਾਤ ਨਕਾਮ ਰਹੀ ਹੈ। ਇਸ ਦੌਰਾਨ ਦੋ ਦੌਰ ਦੀ ਗੱਲਬਾਤ ਹੋਈ ਹੈ , ਜੋ ਬੇਸਿੱਟਾ ਰਹੀ ਹੈ। ਪ੍ਰਸ਼ਾਸਨ ਵੱਲੋਂ ਸੱਦਾ ਮਿਲਣ ਤੋਂ ਬਾਅਦ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ ਅਤੇ ਸੁਰੇਸ਼ ਕੌਠ ਸਮੇਤ 15 ਕਿਸਾਨ ਆਗੂ ਪ੍ਰਸ਼ਾਸਨ ਨਾਲ ਗੱਲਬਾਤ ਲਈ ਪਹੁੰਚੇ ਸਨ।

ਕਰਨਾਲ 'ਚ ਕਿਸਾਨਾਂ ਦਾ ਧਰਨਾਂ ਹੋਇਆ ਤੀਜੇ ਦਿਨ ਚ ਦਾਖ਼ਲ

ਚੰਡੀਗੜ੍ਹ: ਕਰਨਾਲ 'ਚ ਕਿਸਾਨ ਨੇਤਾਵਾਂ ਅਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਸਵਾ ਤਿੰਨ ਘੰਟੇ ਚੱਲੀ ਗੱਲਬਾਤ ਨਕਾਮ ਰਹੀ ਹੈ। ਇਸ ਦੌਰਾਨ ਦੋ ਦੌਰ ਦੀ ਗੱਲਬਾਤ ਹੋਈ ਹੈ , ਜੋ ਬੇਸਿੱਟਾ ਰਹੀ ਹੈ। ਪ੍ਰਸ਼ਾਸਨ ਵੱਲੋਂ ਸੱਦਾ ਮਿਲਣ ਤੋਂ ਬਾਅਦ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗਿੰਦਰ ਯਾਦਵ ਅਤੇ ਸੁਰੇਸ਼ ਕੌਠ ਸਮੇਤ 15 ਕਿਸਾਨ ਆਗੂ ਪ੍ਰਸ਼ਾਸਨ ਨਾਲ ਗੱਲਬਾਤ ਲਈ ਪਹੁੰਚੇ ਸਨ।

ਦਰਅਸਲ 'ਚ ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦੁਪਹਿਰ 2 ਵਜੇ ਗੱਲਬਾਤ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਿਸਾਨਾਂ ਨੇ ਨਿਰਮਲ ਕੁਟੀਆ ਅਤੇ ਜਾਟ ਭਵਨ ਰਾਹੀਂ ਸਕੱਤਰੇਤ ਜਾਣ ਦੇ ਰਸਤੇ 'ਤੇ ਬੈਰੀਕੇਡ ਹਟਾ ਦਿੱਤੇ। 

ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਕਰਨਾਲ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ. ਸੇਵਾ 'ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ ਅੱਜ ਰਾਤ 11:59 ਮਿੰਟ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ ਰਾਜ ਸਰਕਾਰ ਵੱਲੋਂ 9 ਸਤੰਬਰ ਤੱਕ ਕਰਨਾਲ ਵਿੱਚ ਇੰਟਰਨੈਟ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।

Trending news