ਕੇਂਦਰ ਦੇ ਇੱਕ ਹੋਰ ਨਵੇਂ ਫੈਸਲੇ ਨੇ ਕਿਸਾਨਾਂ ਦੀ ਉਡਾਈ ਨੀਂਦ, ਨਵੇ ਫਾਰਮੂਲੇ ਨਾਲ ਹੋ ਸਕਦੀ ਹੈ ਪਰੇਸ਼ਾਨੀ

FCI ਨੇ ਪਹਿਲਾਂ ਕਿਸਾਨਾਂ ਤੋਂ ਸਿੱਧੀ ਖ਼ਰੀਦ ਕਰਨ ਦਾ ਐਲਾਨ ਕੀਤਾ ਸੀ ਹੁਣ ਨਮੀ ਦੀ ਮਾਤਰਾ ਵਿੱਚ ਕਮੀ ਕਰ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ

ਕੇਂਦਰ ਦੇ ਇੱਕ ਹੋਰ ਨਵੇਂ ਫੈਸਲੇ ਨੇ ਕਿਸਾਨਾਂ ਦੀ ਉਡਾਈ ਨੀਂਦ, ਨਵੇ ਫਾਰਮੂਲੇ ਨਾਲ ਹੋ ਸਕਦੀ ਹੈ ਪਰੇਸ਼ਾਨੀ
FCI ਨੇ ਪਹਿਲਾਂ ਕਿਸਾਨਾਂ ਤੋਂ ਸਿੱਧੀ ਖ਼ਰੀਦ ਕਰਨ ਦਾ ਐਲਾਨ ਕੀਤਾ ਸੀ ਹੁਣ ਨਮੀ ਦੀ ਮਾਤਰਾ ਵਿੱਚ ਕਮੀ ਕਰ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ

ਚੰਡੀਗੜ੍ਹ : ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸਰਹੱਦਾਂ  'ਤੇ ਡਟੇ ਹੋਏ ਨੇ ਇਸ ਵਿਚਕਾਰ MSP  ਨੂੰ ਲੈ ਕੇ ਇੱਕ ਹੋਰ ਫ਼ੈਸਲਾ  FCI ਦੇ ਵਲੋਂ ਸਾਹਮਣੇ ਆਇਆ ਹੈ, FCI MSP 'ਤੇ ਖਰੀਦੀ ਦੇ ਨਿਯਮਾਂ ਵਿੱਚ ਸਖ਼ਤੀ ਕਰਨ ਦੀ ਤਿਆਰੀ ਵਿੱਚ ਹੈ, ਇਸ ਦੇ ਲਈ ਏਜੰਸੀ ਨੇ ਕੁਆਲਿਟੀ ਦੇ ਨਿਯਮ ਸਖ਼ਤ ਕਰਨ ਦੀ ਤਜਵੀਜ਼ ਦਿੱਤੀ ਹੈ, ਜਿਸ ਦੇ ਵਿੱਚ ਨਮੀ ਦੀ ਮਾਤਰਾ ਤੋਂ ਲੈ ਕੇ ਡੈਮੇਜ ਗ੍ਰੇਨ ਦੀ ਸੀਮਾ ਵਿੱਚ ਕਮੀ ਦਾ ਪ੍ਰਾਵਧਾਨ ਹੈ  

MSP 'ਤੇ ਖਰੀਦ ਵਿੱਚ ਹੋਵੇਗੀ ਸਖ਼ਤੀ

  ਟ੍ਰਿਬਿਊਨ ਵਿੱਚ ਛਪੀ ਖਬਰ ਦੇ ਮੁਤਾਬਿਕ MSP 'ਤੇ ਫ਼ਸਲਾਂ ਦੀ ਖਰੀਦ ਦੇ ਨਿਯਮ ਨੂੰ ਸਖ਼ਤ ਕਰਨ ਦੇ ਲਈ FCI  ਨਵੇਂ ਨਿਯਮ ਲੈ ਕੇ ਆ ਰਹੀ ਹੈ ਇਹ ਨਿਯਮ ਨਾ ਸਿਰਫ MSP ਦੀ ਫ਼ਸਲਾਂ ਦੀ ਖ਼ਰੀਦ ਨੂੰ ਲੈ ਕੇ ਨੇ ਜਦਕਿ ਫ਼ਸਲਾਂ ਦੀ ਕੁਆਲਿਟੀ ਨੂੰ ਲੈ ਕੇ ਵੀ ਹੋਣਗੇ ਹਾਲਾਂਕਿ ਕਿਸਾਨ ਸੰਗਠਨਾਂ ਨੇ ਨਿਯਮਾਂ ਦੇ ਵਿੱਚ ਕੀਤੇ ਜਾਣ ਵਾਲੀ ਸਖ਼ਤੀ ਦੀ ਉਤੇ ਸਵਾਲ ਚੁੱਕੇ ਹਨ  

 ਕਣਕ ਖ਼ਰੀਦ ਵਿੱਚ ਸਖ਼ਤੀ

 ਕਣਕ ਵਿੱਚ ਨਮੀ ਦੀ ਸੀਮਾ 14 ਫ਼ੀਸਦ ਤੋਂ ਘਟਾ ਕੇ 12 ਫੀਸਦ ਕਰਨ ਦੀ ਤਜਵੀਜ਼ ਹੈ, ਖ਼ਰਾਬ ਦਾਣਿਆਂ ਦੀ ਸੀਮਾ 4 ਫ਼ੀਸਦ ਤੋਂ ਘਟਾ ਕੇ 2 ਫ਼ੀਸਦ ਕਰਨ ਦੀ ਤਜਵੀਜ਼ ਹੈ  

ਝੋਨਾ ਖ਼ਰੀਦਣ ਵਿੱਚ ਵੀ ਸਖ਼ਤੀ

 ਫੌਰਨ ਮੈਟਰ ਦੀ 2 ਫ਼ੀਸਦ ਤੋਂ ਘਟਾ ਕੇ 1 ਫ਼ੀਸਦ ਕਰਨ ਦੀ ਤਜਵੀਜ਼ ਹੈ ਉੱਥੇ ਹੀ ਖ਼ਰਾਬ ਦਾਣਿਆਂ ਦੀ ਸੀਮਾ 5 ਫ਼ੀਸਦ ਤੋਂ ਘਟਾ ਕੇ 3 ਫ਼ੀਸਦ ਕਰਨ ਦੀ ਤਜਵੀਜ਼ ਹੈ  ਜਦਕਿ ਲੋਅਰ ਕੁਆਲਿਟੀ ਝੋਨੇ ਦੀ ਸੀਮਾ 6 ਫ਼ੀਸਦ ਤੋਂ ਘਟਾ ਕੇ 5 ਫ਼ੀਸਦ ਕਰਨ ਦੀ ਤਜਵੀਜ਼ ਹੈ  

ਚੋਲ ਖ਼ਰੀਦਣ ਦੇ ਵੀ ਨਿਯਮ ਹੋਣਗੇ ਸਖ਼ਤ  

FCI ਨੇ ਚੋਲ ਦੀ ਖਰੀਦ ਦੇ ਲਈ ਵੀ ਕੜੇ ਨਿਯਮ ਤਿਆਰ ਕੀਤੇ ਹਨ ਜਿਸ ਦੇ ਤਹਿਤ ਝੋਨੇ ਦੀ ਖਰੀਦ ਦੇ ਲਈ Refrection 25 ਫ਼ੀਸਦ ਤੋਂ ਘਟਾ ਕੇ 20 ਫ਼ੀਸਦ ਕਰਨ ਦੀ ਤਜਵੀਜ਼ ਹੈ ਉੱਥੇ ਹੀ ਚੋਲ ਵਿੱਚ ਨਮੀ ਦੀ ਹੱਦ 15 ਫ਼ੀਸਦ  ਕਰਨ ਦੀ ਤਜਵੀਜ਼ ਹੈ, ਲਾਲ ਦਾਣੇ ਬਿਲਕੁਲ ਵੀ ਨਹੀਂ ਖਰੀਦੇ ਜਾਣਗੇ     

ਪੰਜਾਬ ਖੁਰਾਕ ਮੰਤਰੀ ਨੇ ਕਿਹਾ ਖਰੀਦ ਤੋਂ ਭੱਜ ਰਹੀ ਹੈ FCI  

ਇਸ ਬਾਬਤ ਪੰਜਾਬ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ FCI ਫਸਲ ਖਰੀਦ ਤੋਂ ਭੱਜ ਰਹੀ ਹੈ  FCI ਵੱਲੋਂ ਹੌਲੀ ਹੌਲੀ ਖ਼ਰੀਦ ਘਟਾਈ ਜਾਵੇਗੀ  ਉਨ੍ਹਾਂ ਕਿਹਾ ਕਿ ਮੈਂ ਇਸ ਬਾਬਤ ਕੇਂਦਰੀ ਖੁਰਾਕ ਮੰਤਰੀ ਨਾਲ ਜਲਦ ਹੀ ਮੁਲਾਕਾਤ ਕਰਾਂਗਾ,ਦੱਸ ਦੇਈਏ ਕਿ 1 ਅਪ੍ਰੈਲ ਤੋਂ ਪੰਜਾਬ ਹਰਿਆਣਾ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ ਪੰਜਾਬ ਨੇ ਇਸ ਸਾਲ FCI ਨੂੰ 1.3  ਕਰੋੜ ਟਨ ਖ਼ਰੀਦਣ ਦਾ ਟੀਚਾ ਰੱਖਿਆ ਹੈ