ਫਿਕਰਾਂ 'ਚ ਡੁੱਬੇ ਠੇਕੇ 'ਤੇ ਜ਼ਮੀਨ ਲੈਕੇ ਖੇਤੀ ਕਰਨ ਵਾਲੇ ਕਿਸਾਨ, ਹਾੜ੍ਹੀ ਦੇ ਸੀਜ਼ਨ ਨੇ ਵਧਾਈ ਚਿੰਤਾਂ,ਇਹ ਹੈ ਵਜ੍ਹਾਂ

 FCI ਵੱਲੋਂ ਕਿਸਾਨਾਂ ਤੋਂ ਸਿੱਧੀ ਖ਼ਰੀਦ ਨੂੰ ਲੈਕੇ ਫਸੇ ਸਿੰਗ,ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਸਰਕਾਰ ਦੀ ਮੰਗ ਠੁਕਰਾਈ

ਫਿਕਰਾਂ 'ਚ ਡੁੱਬੇ ਠੇਕੇ 'ਤੇ ਜ਼ਮੀਨ ਲੈਕੇ ਖੇਤੀ ਕਰਨ ਵਾਲੇ ਕਿਸਾਨ, ਹਾੜ੍ਹੀ ਦੇ ਸੀਜ਼ਨ ਨੇ ਵਧਾਈ ਚਿੰਤਾਂ,ਇਹ ਹੈ ਵਜ੍ਹਾਂ
FCI ਵੱਲੋਂ ਕਿਸਾਨਾਂ ਤੋਂ ਸਿੱਧੀ ਖ਼ਰੀਦ ਨੂੰ ਲੈਕੇ ਫਸੇ ਸਿੰਗ,ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਸਰਕਾਰ ਦੀ ਮੰਗ ਠੁਕਰਾਈ

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਡੱਟੇ ਹੋਏ ਨੇ ਦੂਜੇ ਪਾਸੇ ਕੇਂਦਰ ਹਾੜ੍ਹੀ ਦੇ ਸੀਜ਼ਨ ਦੌਰਾਨ ਜਿਨਸਾਂ ਦੀ ਸਿੱਧੀ ਆਨ ਲਾਈਨ ਅਦਾਇਗੀ ਕਿਸਾਨਾਂ ਨੂੰ ਕਰਨ ’ਤੇ ਅੜ ਗਈ ਹੈ। ਕੇਂਦਰ ਮੁਤਾਬਿਕ ਪੰਜਾਬ ਨੂੰ ਵੀ ਨਵੀਂ ਵਿਵਸਥਾ 'ਤੇ ਅਮਲੀ ਜਾਮਾ ਪਹਿਨਾਉਣਾ ਹੋਵੇਗਾ,  ਜਾਣਕਾਰੀ ਮੁਤਾਬਿਕ ਪੰਜਾਬ ਨੂੰ ਹਰਿਆਣਾ ਦੀ ਤਰਜ਼ ’ਤੇ ਸਾਫਟਵੇਅਰ ਅਪਣਾਉਣ ਲਈ ਕਿਹਾ ਹੈ, ਕਿਉਂਕਿ ਖੁਰਾਕ ਮੰਤਰਾਲਾ ਪੰਜਾਬ ਨੂੰ ਹੋਰ ਛੋਟ ਦੇਣ ਦੇ ਹੱਕ ਵਿਚ ਬਿਲਕੁਲ ਨਹੀਂ ਹੈ।

 ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਸਿਸਟਮ ਦੇ ਤਿਆਰ ਹੋਣ ਦੀ ਗੱਲ ਨਹੀਂ ਹੈ ਬਲਕਿ ਪੰਜਾਬ ਹੀ ਤਬਦੀਲੀ ਲਈ ਤਿਆਰ ਨਹੀਂ ਹੈ। ਭਾਰਤ ਸਰਕਾਰ ਦਾ ਸਪਸ਼ਟ ਸਟੈਂਡ ਹੈ ਕਿ ਜਿਨਸ ਦੀ ਸਾਰੀ ਰਾਸ਼ੀ ਕਿਸਾਨਾਂ ਦੇ ਖਾਤੇ ਵਿਚ ਜਾਣੀ ਚਾਹੀਦੀ ਹੈ  ਤੇ ਆੜ੍ਹਤੀਆਂ ਦੇ ਖਾਤੇ ਵਿਚ ਕੁੱਝ ਨਹੀਂ ਜਾਣਾ ਚਾਹੀਦਾ।  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਬਤ ਕੇਂਦਰ ਨੂੰ ਚਿੱਠੀ ਲਿਖ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਇੱਕ ਸਾਲ ਦਾ ਸਮਾਂ ਮੰਗਿਆ ਸੀ.. ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਿੱਧੀ ਅਦਾਇਗੀ ਦੇ ਆਦੇਸ਼ ਦੇ ਦਿੱਤੇ ਨੇ ਇਥੋਂ ਤੱਕ ਕਿ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਜਾਰੀ ਕਰ 10 ਅਪ੍ਰੈਲ ਤੱਕ ਪੰਜਾਬ ਚ ਸਿੱਧੀ ਅਦਾਇਗੀ ਦੇ ਨਿਯਮ ਲਾਗੂ ਕਰਨ ਲਈ ਕਹਿ ਦਿੱਤਾ ਹੈ 

ਖ਼ਰੀਦ ਨੂੰ ਲੈਕੇ ਅਹਿਮ ਗੱਲਾਂ 

ਪੰਜਾਬ 'ਚ ਕਣਕ ਦੀ ਖਰੀਦ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ

12 ਸੂਬਿਆਂ 'ਚ ਜਿਣਸਾਂ ਦੀ ਖਰੀਦ MSP ਮੁਤਾਬਿਕ ਹੁੰਦੀ ਹੈ

ਪੰਜਾਬ ਨੇ ਵਿੱਤ ਮੰਤਰਾਲੇ ਦੇ PFM ਸਿਸਟਮ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ

ਪੰਜਾਬ ਨੂੰ ਜ਼ਮੀਨੀ ਰਿਕਾਰਡ ਕੇਂਦਰ ਦੇ ਖਰੀਦ ਪੋਰਟਲ ਨਾਲ ਜੋੜਣਾ ਜ਼ਰੂਰੀ-ਕੇਂਦਰ

ਪੰਜਾਬ ਵਿਚ 40 ਫੀਸਦੀ ਜ਼ਮੀਨਾਂ ਠੇਕੇ ’ਤੇ ਦਿੱਤੀਆਂ ਹੋਈਆਂ ਹਨ  

ਅਦਾਇਗੀ ਸਿੱਧਾ ਵਾਹੁਣ ਵਾਲੇ ਕਿਸਾਨਾਂ ਨੂੰ ਮਿਲਣ ਦੀ ਥਾਂ ਮਾਲਕਾਂ ਨੂੰ ਮਿਲਣ ਦਾ ਖਦਸ਼ਾ

 ਸਰਕਾਰ ਨੇ ਫਾਇਦੇ ਗਿਣਵਾਏ 

ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕੇਂਦਰੀ ਮੰਤਰੀ ਪੀਉਸ਼ ਗੋਇਲ ਨੇ ਪ੍ਰੈਸ ਕਾਂਨਫਰੰਸ ਨੇ ਇਨ੍ਹਾਂ ਨਿਯਮਾਂ ਦੇ ਫਾਇਦੇ ਗਿਣਵਾਏ ਤੇ ਕਿਹਾ ਕਿ ਸਿੱਧੀ ਅਦਾਇਗੀ ਨਾਲ ਕਿਸਾਨਾਂ ਦੇ ਖਾਤਿਆਂ 'ਚ ਉਨ੍ਹਾਂ ਦੀ ਮਿਹਨਤੀ ਫਸਲ ਦੇ ਸਿੱਧੇ ਪੈਸੇ ਆਉਣਗੇ ਤੇ ਦੇਸ਼ ਦਾ ਵਿਉਪਾਰ ਹੋਰ ਵਧੇਗਾ ਕਿਉਂਕਿ ਵਿਦੇਸ਼ਾਂ ਦੇ ਵਿੱਚ ਆਰਗੈਨਿਕ ਸਬਜ਼ੀਆਂ ਤੇ ਫਲਾਂ ਦੀ ਕਾਫ਼ੀ ਮੰਗ ਹੈ, ਕੇਂਦਰ PFM ਸਿਸਟਮ ਨੂੰ ਕਾਰਗਰ ਮੰਨ ਰਿਹਾ ਇਸ ਵਿਚਾਲੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਹਨ, ਸਭ ਤੋਂ ਵੱਡੀ ਚੁਣੌਤੀ ਉਸ ਕਿਸਾਨ ਲਈ ਬਣੀ ਹੋਈ ਹੈ ਜਿਸ ਦੀ ਫਸਲ ਪੱਕ ਚੁੱਕੀ ਹੈ ਕਿਉਂਕਿ ਕੇਂਦਰ ਸਾਫ ਸਾਫ ਸ਼ਬਦਾ ਚ ਪੰਜਾਬ ਦੀ ਸਰਕਾਰ ਨੂੰ ਅਲਟੀਮੇਟਮ ਦੇ ਚੁੱਕਿਆ ਹੈ