ਮਿਹਨਤ ਲਿਆਈ ਰੰਗ, ਢਾਈ ਕਿੱਲਿਆਂ ਦੀ ਫਸਲ ਨੇ ਸਾਰੇ ਕੀਤੇ ਦੰਗ
Advertisement

ਮਿਹਨਤ ਲਿਆਈ ਰੰਗ, ਢਾਈ ਕਿੱਲਿਆਂ ਦੀ ਫਸਲ ਨੇ ਸਾਰੇ ਕੀਤੇ ਦੰਗ

ਰਵਾਈਤੀ ਫਸਲੀ ਚੱਕਰ ਨੂੰ ਤਿਲਾਂਜਲੀ ਦੇ ਕੇ ਜਿੰਨਾ ਮਿਹਨਤਕਸ਼ ਲੋਕਾਂ ਨੇ ਕਿਰਸਾਨੀ ਅੰਦਰ ਨਵੀਆਂ ਪਿਰਤਾਂ ਪਾਈਆਂ ਹਨ ਅੱਜ ਉਹ ਲੋਕਾਂ ਲਈ ਰਾਹ ਦਸੇਰਾ ਸਾਬਤ ਹੋ ਰਹੇ ਹਨ। ‘ਸਿਆਣੇ ਕਹਿੰਦੇ ਹਨ ਨਾਲੇ ਪੁੰਨ ਤੇ ਨਾਲੇ ਫਲੀਆਂ’ ਕਹਾਣੀ ਪਿੰਡ ਰਾਮਗੜ੍ਹ ਕੁੱਲੀਆਂ ਦੇ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਜਗਰੂਪ ਸਿੰਘ ਦੀ ਹੈ.

Farmer Jagroop

ਮੁਕੇਰੀਆਂ :ਰਵਾਈਤੀ ਫਸਲੀ ਚੱਕਰ ਨੂੰ ਤਿਲਾਂਜਲੀ ਦੇ ਕੇ ਜਿੰਨਾ ਮਿਹਨਤਕਸ਼ ਲੋਕਾਂ ਨੇ ਕਿਰਸਾਨੀ ਅੰਦਰ ਨਵੀਆਂ ਪਿਰਤਾਂ ਪਾਈਆਂ ਹਨ ਅੱਜ ਉਹ ਲੋਕਾਂ ਲਈ ਰਾਹ ਦਸੇਰਾ ਸਾਬਤ ਹੋ ਰਹੇ ਹਨ। ‘ਸਿਆਣੇ ਕਹਿੰਦੇ ਹਨ ਨਾਲੇ ਪੁੰਨ ਤੇ ਨਾਲੇ ਫਲੀਆਂ’ ਕਹਾਣੀ ਪਿੰਡ ਰਾਮਗੜ੍ਹ ਕੁੱਲੀਆਂ ਦੇ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਜਗਰੂਪ ਸਿੰਘ ਦੀ ਹੈ ਜਿਨ੍ਹਾਂ ਵੱਲੋਂ ਢਾਈ ਏਕੜ ਦੀ ਜ਼ਮੀਨ ਵਿੱਚੋਂ ਪਿਆਜ਼ ਦੀ ਬੰਪਰ ਫ਼ਸਲ ਪੈਦਾ ਕੀਤੀ ਗਈ ਹੈ 

ਵਕੀਲ ਜਗਰੂਪ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਵਿਚ ਬਹੁਤੇ ਕਿਸਾਨ ਕਣਕ, ਝੋਨਾ ਤੇ ਗੰਨੇ ਦੀ ਖੇਤੀ ਕਰਦੇ ਹਨ ਜਦਕਿ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਦੇ ਮੰਡੀਕਰਨ ਅਤੇ ਅਦਾਇਗੀ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਲਾਗੂ ਪਿਛਲੇ ਲਾਕਡਾਊਨ ਦੌਰਾਨ ਜਦੋਂ ਉਹ ਪਿੰਡ ਪਰਤਿਆ ਤਾਂ ਉਸ ਨੇ ਫ਼ਸਲੀ ਚੱਕਰ ਤੋਂ ਬਾਹਰ ਨਿਕਲਣ ਤੇ ਕੁਝ ਵੱਖਰਾ ਕਰਨ ਬਾਰੇ ਸੋਚਿਆ। ਖੇਤੀਬਾੜੀ ਮਾਹਰਾਂ ਦੇ ਸੁਝਾਅ 'ਤੇ ਪਿਆਜ਼ ਦੀ ਕਾਸ਼ਤ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਆਪਣੀ ਢਾਈ ਏਕੜ ਜ਼ਮੀਨ ਵਿਚ ਦੇਸੀ ਰੂੜੀ ਪਾਉਣ ਤੋਂ ਬਾਅਦ ਖੇਤ ਦੀ ਚੰਗੀ ਤਰ੍ਹਾਂ ਗਹਾਈ ਕਰ ਦਿੱਤੀ ਤੇ ਫਰਵਰੀ ਦੇ ਪਹਿਲੇ ਹਫ਼ਤੇ ਦੌਰਾਨ ਪਿਆਜ਼ ਦੀ ਬਿਜਾਈ ਅਰੰਭ ਕੀਤੀ। ਪਿਆਜ਼ ਦੀ ਫ਼ਸਲ ਲਈ ਪਨੀਰੀ ਉਨ੍ਹਾਂ ਨੇ ਕਪੂਰਥਲਾ ਦੇ ਫਾਰਮ ਹਾਊਸ ਤੋਂ ਲਿਆਂਦੀ ਤੇ ਕਿਸੇ ਕਿਸਮ ਦੇ ਨੁਕਸਾਨਦੇਹ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਸਿਰਫ਼ ਧਰਤੀ ਲਈ ਜ਼ਰੂਰੀ ਤੱਤਾਂ ਦੀ ਵਰਤੋਂ ਕੀਤੀ।

ਜਗਰੂਪ ਮੁਤਾਬਕ ਉਨ੍ਹਾਂ ਨੇ ਢਾਈ ਏਕੜ ਵਿੱਚੋਂ ਚੰਗੀ ਕੁਆਲਟੀ ਦੀ ਲਗਭਗ 100 ਕੁਇੰਟਲ ਪਿਆਜ਼ ਦੀ ਫ਼ਸਲ ਹਾਸਿਲ ਕੀਤੀ ਹੈ। ਕਿਸਾਨ ਮੁਤਾਬਕ ਪਿਆਜ਼ ਦੇ ਮੰਡੀਕਰਨ ਵਿਚ ਕੋਈ ਤੰਗੀ ਨਹੀਂ ਆਈ ਤੇ ਆਪਣੀ ਸਿਹਤ ਪ੍ਰਤੀ ਸੁਚੇਤ ਲੋਕਾਂ ਅਤੇ ਵਪਾਰੀਆਂ ਨੇ ਚੰਗੀ ਕੀਮਤ 'ਤੇ ਹੱਥੋ-ਹੱਥ ਖ਼ਰੀਦ ਲਿਆ ਤੇ ਵਧੀਆ ਮੁਨਾਫ਼ਾ ਹੋਇਆ। ਖੇਤੀਬਾੜੀ ਅਫਸਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਕਿਸੇ ਕਿਸਾਨ ਨੇ ਢਾਈ ਏਕੜ ਵਿਚ ਪਿਆਜ਼ ਦੀ ਫ਼ਸਲ ਤਿਆਰ ਕੀਤੀ ਹੈ ਤੇ ਚੰਗਾ ਮੁਨਾਫ਼ਾ ਕਮਾਇਆ ਹੈ।

WATCH LIVE TV       

Trending news