ਕਿਸਾਨੀ ਸੂਬੇ ਪੰਜਾਬ ਨੂੰ ਨਹੀਂ ਮਿਲੀ ਕਿਸਾਨ ਟ੍ਰੇਨ,ਤਾਂ ਹਰਸਿਮਰਤ ਨੇ ਇਸ ਤਰ੍ਹਾਂ ਕੀਤੀ ਮੰਗ
Advertisement

ਕਿਸਾਨੀ ਸੂਬੇ ਪੰਜਾਬ ਨੂੰ ਨਹੀਂ ਮਿਲੀ ਕਿਸਾਨ ਟ੍ਰੇਨ,ਤਾਂ ਹਰਸਿਮਰਤ ਨੇ ਇਸ ਤਰ੍ਹਾਂ ਕੀਤੀ ਮੰਗ

ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਸਪੈਸ਼ਲ ਕਿਸਾਨ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ 

ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਸਪੈਸ਼ਲ ਕਿਸਾਨ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ

ਚੰਡੀਗੜ੍ਹ : ਭਾਰਤ ਸਰਕਾਰ ਨੇ ਕਿਸਾਨਾਂ ਦੀਆਂ ਫ਼ਸਲਾਂ ਇੱਕ ਥਾਂ ਤੋਂ ਦੂਜੇ ਥਾਂ ਤੱਕ ਪਹੁੰਚਾਉਣ ਦੇ ਲਈ ਸਪੈਸ਼ਲ ਕਿਸਾਨ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਇਸ ਨੂੰ ਪੰਜਾਬ ਨਾਲ ਨਹੀਂ ਜੋੜਿਆ ਗਿਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਲੈਕੇ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖ ਕੇ ਅਬੋਹਰ ਦੇ ਕੀਨੂੰ  (Kinnow) ਦੇ ਲਈ ਸਪੈਸ਼ਲ ਕਿਸਾਨ ਟ੍ਰੇਨ ਚਲਾਉਣ ਦੀ ਅਪੀਲ ਕੀਤੀ ਹੈ, ਹਰਸਿਮਰਤ ਕੌਰ ਬਾਦਲ ਨੇ ਕਿਹਾ ਇਸ ਨਾਲ ਨਾ ਸਿਰਫ਼ ਪੰਜਾਬ ਨੂੰ ਫ਼ਾਇਦਾ ਹੋਵੇਗਾ ਬਲਕਿ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ 

 

ਹਰਸਿਮਰਤ ਕੌਰ ਬਾਦਲ ਨੇ ਪੀਯੂਸ਼ ਗੋਇਲ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਕੀਨੂੰ ਦੀ ਭਾਰਤ ਦੇ ਦੱਖਣੀ ਸੂਬਿਆਂ ਅਤੇ ਪੱਛਮੀ ਬੰਗਾਲ ਵਿੱਚ ਕਾਫੀ ਮੰਗ ਹੈ, ਅਬੋਹਰ ਵਿੱਚ ਹਰ ਸਾਲ 25 ਲੱਖ ਮੀਟਰਿਕ  ਕੀਨੂੰ ਪੈਦਾ ਹੁੰਦਾ ਹੈ, ਪਰ 35 ਤੋਂ 40 ਫ਼ੀਸਦੀ ਫ਼ਸਲ ਹੀ ਲੋਕਾਂ ਤੱਕ ਪਹੁੰਚ ਪਾਉਂਦੀ ਹੈ ਕਿਉਂਕਿ ਗਰਮੀ ਦੀ ਵਜ੍ਹਾਂ ਕਰ ਕੇ ਕੀਨੂੰ ਜਲਦ ਖ਼ਰਾਬ ਹੋ ਜਾਂਦਾ ਹੈ, ਇਸ ਨਾਲ ਕੀਨੂੰ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ ਅਤੇ ਉਹ ਫ਼ਸਲੀ ਚੱਕਰ ਤੋਂ ਬਾਹਰ ਨਿਕਲਣ ਤੋਂ ਕਿਸਾਨ ਡਰ ਦੇ ਨੇ ਜੇਕਰ ਅਬੋਹਰ ਦਾ ਕੀਨੂੰ ਰੈਫ਼ਜਰੇਟਰ ਕਿਸਾਨ ਟ੍ਰੇਨ ਦੇ ਜ਼ਰੀਏ ਦੂਜੇ ਸੂਬਿਆਂ ਤੱਕ ਪਹੁੰਚ ਜਾਵੇਗਾ ਤਾਂ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ

ਹਰਸਿਮਰਤ ਕੌਰ ਬਾਦਲ ਨੇ  ਪੀਯੂਸ਼ ਗੋਇਲ ਨੂੰ ਮੰਗ ਕੀਤੀ ਕੀਨੂੰ ਦੇ ਸੀਜ਼ਨ ਦੌਰਾਨ ਕਿਸਾਨ ਟ੍ਰੇਨ ਦੇ ਜ਼ਰੀਏ ਅਬੋਹਰ ਨੂੰ ਬੈਂਗਲੁਰੂ ਅਤੇ ਕੋਲਕਾਤਾ ਨਾਲ ਜੋੜਿਆ ਜਾਵੇ,ਉਨ੍ਹਾਂ ਕਿਹਾ ਕਿਸਾਨ ਅਤੇ ਵਪਾਰੀਆਂ ਵੱਲੋਂ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੀ ਹਾਂ ਕਿ ਇਸ ਟ੍ਰੇਨ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾਵੇਗੀ ਇਸ ਨਾਲ ਰੇਲਵੇ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ 

 

 

 

 

Trending news