ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਵਿੱਚ ਫੇਲ ਸਾਬਿਤ ਹੋਣ ਤੋਂ ਬਾਅਦ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਦਰਸ਼ਨ ਵਿੱਚ ਸ਼ਾਮਲ ਪੰਜਾਬ ਦੇ ਕਿਸਾਨਾਂ 'ਤੇ ਗੰਭੀਰ ਇਲਜ਼ਾਮ ਲਗਾਏ ਨੇ, ਉਨ੍ਹਾਂ ਕਿਹਾ ਜਿਹੜੇ ਲੋਕ ਅੰਦੋਲਨ ਵਿੱਚ ਸ਼ਾਮਲ ਹੋਏ ਉਹ ਕਿਸਾਨ ਨਹੀਂ ਸਨ ਪ੍ਰੋ ਖ਼ਾਲਿਸਤਾਨੀ ਸੀ ਜਿਸ ਦੀ ਖ਼ੁਫੀਆ ਏਜੰਸੀਆਂ ਜਾਂਚ ਕਰ ਰਹੀਆਂ ਨੇ ਅਤੇ ਜਲਦ ਹੀ ਇਸ ਦੇ ਸਬੂਤ ਦਿੱਤੇ ਜਾਣਗੇ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਧਮਕੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਅੰਦੋਲਨ ਵਿੱਚ ਸ਼ਾਮਲ ਕਿਸਾਨ ਖ਼ਾਲਿਸਤਾਨ ਦੇ ਨਾਰੇ ਲੱਗਾ ਰਹੇ ਸਨ ਅਤੇ ਸਿੱਧੇ-ਸਿੱਧੇ ਪ੍ਰਧਾਨ ਮੰਤਰੀ ਮੋਦੀ ਨੂੰ ਇੰਦਰਾ ਗਾਂਧੀ ਵਰਗਾ ਅੰਜਾਮ ਭੁਗਤਨ ਦੀ ਧਮਕੀ ਦੇ ਰਹੇ ਸਨ,ਉਨ੍ਹਾਂ ਕਿਹਾ ਅਜਿਹੇ ਲੋਕ ਹਰਿਆਣਾ ਦੀ ਖ਼ੁਫਿਆ ਏਜੰਸੀਆਂ ਦੀ ਨਜ਼ਰਾਂ ਵਿੱਚ ਨੇ ਅਤੇ ਉਨ੍ਹਾਂ ਦੇ ਖ਼ਿਲਾਫ਼ ਜਲਦ ਸਬੂਤਾਂ ਦੇ ਨਾਲ ਕਰੜੀ ਕਾਰਵਾਹੀ ਕੀਤੀ ਜਾਵੇਗੀ
ਮੁੱਖ ਮੰਤਰੀ ਕੈਪਟਨ 'ਤੇ ਵਰ੍ਹੇ ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਲਗਾਇਆ ਕਿ ਉਹ 3 ਦਿਨਾਂ ਤੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਸੀ,ਉਨ੍ਹਾਂ ਕਿਹਾ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ ਦਾ ਸਮਾਂ ਨਹੀਂ ਹੈ, ਉਨ੍ਹਾਂ ਕਿਹਾ ਮੈਂ ਜਦੋਂ ਵੀ ਫ਼ੋਨ ਕੀਤਾ ਮੈਨੂੰ ਦੱਸਿਆ ਗਿਆ ਕੀ ਆਪ ਫ਼ੋਨ ਕਰਨਗੇ ਪਰ ਮੈਂ ਹੁਣ ਤੱਕ ਇੰਤਜ਼ਾਰ ਕਰ ਰਿਹਾ ਹੈ
ਹਰਿਆਣਾ ਦੇ ਕਿਸਾਨ ਨਹੀਂ ਹੋਏ ਸ਼ਾਮਲ
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਉਨ੍ਹਾਂ ਦੇ ਕਿਸਾਨ ਸ਼ਾਮਲ ਨਹੀਂ ਹੋਏ ਜਿਸ ਦੇ ਲਈ ਉਹ ਕਿਸਾਨਾਂ ਦਾ ਧੰਨਵਾਦ ਕਰਦੇ ਨੇ,ਉਨ੍ਹਾਂ ਕਿਹਾ ਪ੍ਰਦਰਸ਼ਨ ਕਰਨ ਵਾਲੇ ਲੋਕ ਕਿਸਾਨ ਨਹੀਂ ਸੀ ਬਲਕਿ ਗੜਬੜੀ ਕਰਨ ਵਾਲੇ ਲੋਕ ਸਨ ਅਤੇ ਇਹ ਸਾਰੇ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਮਹੌਲ ਖ਼ਰਾਬ ਕਰਨ ਲਈ ਆਏ ਸਨ
900 ਕਿਸਾਨਾਂ ਖ਼ਿਲਾਫ਼ ਕੇਸ ਦਰਜ
ਹਰਿਆਣਾ ਸਰਕਾਰ ਨੇ 900 ਕਿਸਾਨਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ,ਇਹ ਉਹ ਕਿਸਾਨ ਨੇ ਜੋ ਦਿੱਲੀ ਕੂਚ ਲਈ ਨਿਕਲੇ ਨੇ,ਰੋਹਤਕ ਦੇ ਮਹਿਮ ਸਰਹੱਦ ਤੋਂ ਪੁਲਿਸ ਦਾ ਨਾਕਾ ਤੋੜ ਦੇ ਹੋਏ ਕਿਸਾਨ ਅੱਗੇ ਵਧ ਗਏ ਸਨ ਜਿਸ ਨੂੰ ਲੈਕੇ ਡਿਉਟੀ ਮੈਜੀਸਟ੍ਰੇਟ ਅਤੇ ਪੁਲਿਸ ਨੇ ਥਾਣਾ ਮਹਿਮ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ,ਸ਼ਿਕਾਇਤ ਵਿੱਚ 2 ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਨੇ ਜਿੰਨਾਂ ਵਿੱਚ 147, 148 ,186 ,353 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ