ਕਿਸਾਨ ਪਿਤਾ-ਪੁੱਤ ਨੇ ਕੀ ਖ਼ੁਦਕੁਸ਼ੀ, ਸੂਸਾਈਡ ਨੋਟ ਵਿੱਚ ਸਰਕਾਰ 'ਤੇ ਲਗਾਇਆ ਇਹ ਇਲਜ਼ਾਮ

ਦਸੂਹਾ ਦੇ ਪਿੰਡ ਮਦੀਪੁਰ ਵਿੱਚ ਕਰਜ਼ ਤੋਂ ਪਰੇਸ਼ਾਨ ਹੋਕੇ ਜਗਤਾਰ ਸਿੰਘ ਅਤੇ ਪੁੱਤਰ ਕਿਰਪਾਲ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਅਤੇ ਸੂਸਾਈਡ ਨੋਟ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ 

ਰਮਨ ਖੋਲਸਾ/ ਹੁਸ਼ਿਆਰਪੁਰ :  ਪੰਜਾਬ ਤੋਂ  ਕਿਸਾਨੀ ਨੂੰ ਲੈਕੇ ਇੱਕ ਹੋਰ ਮੰਦਭਾਰੀ ਖ਼ਬਰ ਸਾਹਮਣੇ ਆਈ ਹੈ, ਹੁਸ਼ਿਆਰਪੁਰ ਦੇ ਪਿੰਡ ਵਿੱਚ ਕਿਸਾਨ ਪਿਉ-ਪੁੱਤਰ ਨੇ ਖ਼ੁਦਕੁਸ਼ੀ ਕਰ ਲਈ ਹੈ, ਦੋਵਾਂ ਨੇ ਇੱਕ ਸੂਸਾਈਡ ਨੋਟ ਵੀ ਲਿਆ ਹੈ ਜਿਸ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਨੂੰ ਆਪਣੀ ਮੌਤ ਦੇ ਲਈ ਜ਼ਿੰਮੇਵਾਰ ਦੱਸਿਆ ਹੈ 

ਸੂਸਾਈਡ ਨੋਟ ਵਿੱਚ ਇਹ ਲਿਖਿਆ

70 ਸਾਲ ਦੇ ਕਿਸਾਨ ਜਗਤਾਰ ਸਿੰਘ ਅਤੇ 42 ਸਾਲ ਦੇ ਪੁੱਤਰ ਕਿਰਪਾਲ ਸਿੰਘ ਨੇ ਪਿੰਡ ਮੁਹਦੀਪੁਰ  ਵਿੱਚ ਸੂਸਾਈਡ ਕੀਤਾ ਹੈ, ਦੋਵਾਂ ਨੇ ਜ਼ਹਿਰੀਲੀ ਚੀਜ਼ ਨਿਗਲੀ ਹੈ,ਦੋਵਾਂ ਨੇ ਆਪਣੇ ਸੂਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਹ ਇਹ ਕਦਮ ਇਸ ਲਈ ਚੁੱਕ ਰਹੇ ਨੇ ਕਿਉਂਕਿ ਉਨ੍ਹਾਂ ਦੇ ਸਿਰ 'ਤੇ ਕਰਜ਼ਾ ਸੀ, ਪਿਉ-ਪੁੱਤਰ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਨੇ ਕਿਸਾਨ ਕਰਜ਼ਾ ਮੁਆਫੀ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਸੂਸਾਈਡ ਨੋਟ ਵਿੱਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਨੂੰ ਲੈਕੇ ਵਾਪਸ ਨਾ ਲਏ ਜਾਣ ਨੂੰ ਜ਼ਿੰਮੇਵਾਰ ਦੱਸਿਆ ਹੈ, ਜਗਤਾਰ ਸਿੰਘ ਅਤੇ ਪੁੱਤਰ ਕਿਰਪਾਲ ਸਿੰਘ ਕੋਲ ਸਿਰਫ਼ 1 ਏਕੜ ਜ਼ਮੀਨ ਸੀ