ਦਿੱਲੀ : ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਫ਼ੈਸਲਾ ਕੀਤਾ ਹੈ, ਦਿੱਲੀ ਪੁਲਿਸ ਨੇ ਸੂਬਾ ਸਰਕਾਰ ਕੋੋਲੋਂ ਆਰਜੀ ਜੇਲ੍ਹ ਬਣਾਉਣ ਦੇ ਲਈ 9 ਸਟੇਡੀਅਮ ਦੀ ਮੰਗ ਕੀਤੀ ਸੀ ਜਿਸ ਨੂੰ ਕੇਜਰੀਵਾਲ ਸਰਕਾਰ ਨੇ ਖ਼ਾਰਜ ਕਰ ਦਿੱਤਾ ਹੈ, ਇੰਨਾਂ ਆਰਜ਼ੀ ਜੇਲ੍ਹਾਂ ਵਿੱਚ ਦਿੱਲੀ ਆਉਣ ਵਾਲੇ ਕਿਸਾਨਾਂ ਨੂੁੰ ਦਿੱਲੀ ਪੁਲਿਸ ਨੇ ਰੱਖਣਾ ਸੀ
Thanks to @ArvindKejriwal for denying permission for converting stadiums into jails. @AamAadmiParty stands with farmers. We will fight for our rights. Kisan Ekta Zindabad. pic.twitter.com/FOEjWlHs8q
— Adv Harpal Singh Cheema (@HarpalCheemaMLA) November 27, 2020
ਹਰਪਾਲ ਚੀਮਾ ਨੇ ਦਿੱਤੀ ਜਾਣਕਾਰੀ
ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਜਦੋਂ ਦਿੱਲੀ ਪੁਲਿਸ ਦੀ ਕੇਜਰੀਵਾਲ ਸਰਕਾਰ ਨੂੰ ਦਿੱਤੀ ਅਰਜ਼ੀ ਦੀ ਖ਼ਬਰ ਚੱਲੀ ਤਾਂ ਪੰਜਾਬ ਵਿੱਚ ਆਗੂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਫ਼ੋਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕੀਤੀ,ਜਿਸ ਤੋਂ ਬਾਅਦ ਕੇਜਰੀਵਾਲ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕੀ ਦਿੱਲੀ ਸਰਕਾਰ ਵੱਲੋਂ ਪੁਲਿਸ ਦੀ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ
ਕੇਜਰੀਵਾਲ ਨੇ ਕਿਸਾਨਾਂ ਦੀ ਕੀਤੀ ਸੀ ਹਿਮਾਇਤ
ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਹੰਝੂ ਗੈੱਸ ਦੇ ਗੋਲੇ ਛੱਡਣ ਦਾ ਵਿਰੋਧ ਕੀਤੀ ਸੀ,ਉਨ੍ਹਾਂ ਕਿਹਾ ਸੀ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਖੇਤੀ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਸੀ ਪਰ ਉਲਟਾ ਉਨ੍ਹਾਂ ਖਿਲਾਫ਼ ਕਾਰਵਾਹੀ ਕੀਤੀ ਜਾ ਰਹੀ ਹੈ,ਕੇਜਰੀਵਾਲ ਨੇ ਦਿੱਲੀ ਆ ਰਹੇ ਕਿਸਾਨਾਂ ਨੂੰ ਰੋਕਣ ਦੇ ਕੇਂਦਰ ਦੇ ਫ਼ੈਸਲੇ ਤੇ ਵੀ ਸਵਾਲ ਚੁੱਕੇ ਸਨ