ਹਰਿਆਣਾ ਨੇ ਕਿਸਾਨਾਂ ਦਾ ਰਾਹ ਬੰਦ ਕੀਤਾ ਤਾਂ ਕਿਸਾਨਾਂ ਨੇ ਹੁਣ ਲਿਆ ਇਹ ਵੱਡਾ ਫ਼ੈਸਲਾ,ਇੰਨਾਂ ਸੂਬਿਆਂ 'ਚ ਜਾਣ ਵਾਲੇ ਰਸਤੇ 'ਤੇ ਧਰਨਾ ਲਾਇਆ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਟਵੀਟ ਕਰਦੇ ਹੋਏ ਮਨੋਹਰ ਸਰਕਾਰ ਨੂੰ ਕਿਹਾ ਬਾਰਡਰ ਸੀਲ ਕਰਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਨੂੰ ਕੀ ਭਾਰਤ ਦਾ ਹਿੱਸਾ ਨਹੀਂ ਸਮਝ ਦੇ    

ਹਰਿਆਣਾ ਨੇ ਕਿਸਾਨਾਂ ਦਾ ਰਾਹ ਬੰਦ ਕੀਤਾ ਤਾਂ ਕਿਸਾਨਾਂ ਨੇ ਹੁਣ ਲਿਆ ਇਹ ਵੱਡਾ ਫ਼ੈਸਲਾ,ਇੰਨਾਂ ਸੂਬਿਆਂ 'ਚ ਜਾਣ ਵਾਲੇ ਰਸਤੇ 'ਤੇ ਧਰਨਾ ਲਾਇਆ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਟਵੀਟ ਕਰਦੇ ਹੋਏ ਮਨੋਹਰ ਸਰਕਾਰ ਨੂੰ ਕਿਹਾ ਬਾਰਡਰ ਸੀਲ ਕਰਕੇ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਨੂੰ ਕੀ ਭਾਰਤ ਦਾ ਹਿੱਸਾ ਨਹੀਂ ਸਮਝ ਦੇ

 

ਚੰਡੀਗੜ੍ਹ :  ਹਰਿਆਣਾ ਸਰਕਾਰ ਵੱਲੋਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਣ ਦੇ ਲਈ ਸਰਹੱਦਾਂ ਸੀਲ ਕਰ ਦਿੱਤੀਆਂ ਜਿਸ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਟਵੀਟ ਕਰਦੇ ਕਿਸਾਨਾਂ ਦੀ ਅਗਲੀ ਰਣਨੀਤੀ ਦਾ ਖੁਲਾਸਾ ਕਰਦੇ ਹੋਏ ਹਰਿਆਣਾ ਦੀ ਮਨੋਹਰ ਸਰਕਾਰ 'ਤੇ ਵੱਡਾ ਬਿਆਨ ਦਿੱਤਾ ਹੈ 

 

ਬਲਬੀਰ ਸਿੰਘ ਰਾਜੇਵਾਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ 'ਹਰਿਆਣਾ ਸਰਕਾਰ ਨੇ ਕਿਸਾਨਾਂ ਦਾ ਰਸਤਾ ਰੋਕ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨ ਦੀ ਹੈ,ਕੋਈ ਗੱਲ ਨਹੀਂ ਅਸੀਂ ਹੁਣ ਸ਼ਾਂਤੀ ਨਾਲ ਹਿਮਾਚਲ ਅਤੇ ਜੰਮੂ-ਕਸ਼ਮੀਰ ਜਾਣ ਵਾਲਾ ਰਸਤੇ ਤੇ ਧਰਨਾ ਦੇਵਾਂਗੇ

26 ਅਤੇ 27 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿੱਚ ਖੇਤੀ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਪਰ ਦਿੱਲੀ ਪੁਲਿਸ ਵੱਲੋਂ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਪਰ ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਸੀ ਕਿ ਉਹ 4-5 ਮਹੀਨੇ ਦਾ ਰਾਸ਼ਨ ਲੈਕੇ ਦਿੱਲੀ ਜਾਣਗੇ,ਪਰ ਹੁਣ ਹਰਿਆਣਾ ਸਰਕਾਰ ਵੱਲੋਂ ਸਰਹੱਦਾਂ ਸੀਲ ਕਰਨ ਤੋਂ ਬਾਅਦ ਹੁਣ ਕਿਸਾਨਾਂ ਨੇ ਆਪਣੀ ਰਣਨੀਤੀ ਵਿੱਚ  ਬਦਲਾਅ ਕੀਤਾ ਹੈ

ਇਸ ਤੋਂ  ਪਹਿਲਾਂ ਹਰਿਆਣਾ ਦੇ ਮੁੱਖ  ਮੰਤਰੀ ਮਨੋਹਰ ਲਾਲ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਦਿੱਲੀ ਦੇ ਵਲ ਜਾਂਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਨੇ ਕਿਸਾਨਾਂ ਨੂੰ ਦਿੱਲੀ ਵਲ ਨਹੀਂ ਵਧਣ ਦਿੱਤਾ ਜਾਵੇਗਾ,ਸਿਰਫ਼ ਇੰਨਾਂ ਹੀ ਨਹੀਂ ਹਰਿਆਣਾ ਸਰਕਾਰ ਨੇ ਸੂਬੇ ਦੇ 70 ਤੋਂ ਵਧ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ

ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖ ਦੇ ਹੋਏ ਕੇਂਦਰੀ ਖੇਤੀ ਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇੱਕ ਵਾਰ ਮੁੜ ਤੋਂ ਕਿਸਾਨ ਆਗੂਆਂ ਨੂੰ 3 ਦਸੰਬਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ,ਖੇਤੀਬਾੜੀ ਮੰਤਰੀ ਨੇ ਆਪ ਕਿਸਾਨਾਂਂ ਨੂੰ ਚਿੱਠੀ ਲਿਖੀ ਹੈ,ਇਸ ਤੋਂ ਪਹਿਲਾ 13 ਨਵੰਬਰ ਨੂੰ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨ ਨੂੰ ਲੈਕੇ  ਇੱਕ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਸੀ,ਖੇਤੀ ਬਾੜੀ ਮੰਤਰੀ ਨੇ ਮੰਨਿਆ ਸੀ ਕਿ ਖੇਤੀ ਕਾਨੂੰਨੀ ਨੂੰ ਲੈਕੇ ਕਿਸਾਨਾਂ ਅਤੇ ਸਰਕਾਰ ਦੀ  ਸੋਚ ਵਿੱਚ ਪਾੜਾ ਵੱਡਾ ਹੈ ਇਸ ਲਈ  ਸਿਰਫ਼ ਇੱਕ ਮੀਟਿੰਗ ਨਾਲ ਨਹੀਂ  ਹੱਲ ਕੱਢਿਆ ਜਾ ਸਕਦਾ ਹੈ ਬਲਕਿ ਕਈ ਮੀਟਿੰਗ ਤੋਂ ਬਾਅਦ ਹੀ ਸੁਲਝਾਇਆ ਜਾ ਸਕਦਾ ਹੈ