ਪੰਜਾਬ ਦੇ ਇਸ ਖੇਤ 'ਚ ਹੁੰਦੀ ਹੈ ਪੀਲੀ,ਜਾਮਨੀ ਗੋਭੀ, ਜਾਣੋ ਇਸ ਦੀ ਖ਼ਾਸੀਅਤ

 ਲੁਧਿਆਣਾ ਦੇ ਕਿਸਾਨ ਹਰਦੇਵ ਸਿੰਘ ਨੇ ਆਪਣੇ ਖੇਤ 'ਚ ਜਾਮਣੀ ਤੇ ਪੀਲੀ ਗੋਭੀ ਵੀ ਲਗਾਈ ਹੈ 

ਪੰਜਾਬ ਦੇ ਇਸ ਖੇਤ 'ਚ ਹੁੰਦੀ ਹੈ ਪੀਲੀ,ਜਾਮਨੀ ਗੋਭੀ, ਜਾਣੋ ਇਸ ਦੀ ਖ਼ਾਸੀਅਤ
ਲੁਧਿਆਣਾ ਦੇ ਕਿਸਾਨ ਹਰਦੇਵ ਸਿੰਘ ਨੇ ਆਪਣੇ ਖੇਤ 'ਚ ਜਾਮਣੀ ਤੇ ਪੀਲੀ ਗੋਭੀ ਵੀ ਲਗਾਈ ਹੈ

ਭਰਤ ਸ਼ਰਮਾ/ਲੁਧਿਆਣਾ :  ਖੇਤੀ ਵਿੱਚ ਖ਼ਰਚਾ ਵਧ ਹੋਣ ਦੀ ਵਜ੍ਹਾਂ ਕਰਕੇ ਕਿਸਾਨ ਖੁਦਕੁਸ਼ੀ ਦੀ ਰਾਹ ਵੱਲ ਟੁਰ ਪੈਂਦੇ ਨੇ ਪਰ ਲੁਧਿਆਣਾ ਦੇ ਇੱਕ ਕਿਸਾਨ ਨੇ ਡਾਈਵਰਸਿਫਿਕੇਸ਼ਨ ਦੇ ਜ਼ਰੀਏ ਪੀਲੀ ਅਤੇ ਜ਼ਾਮਨੀ ਗੋਭੀ ਪੈਦਾ ਕੀਤੀ ਹੈ, ਸਿਰਫ਼ ਇੰਨਾਂ ਹੀ ਨਹੀਂ ਕਿਸਾਨ ਨੇ ਸਟ੍ਰਾਬਰੀ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜਿਸ ਦੇ ਜ਼ਰੀਏ ਉਹ ਚੰਗੀ ਕਮਾਈ ਕਰ ਰਿਹਾ ਹੈ,ਕਿਸਾਨ ਹਰਦੇਵ ਸਿੰਘ ਨੇ ਆਪਣੀ ਪੀਲੀ ਅਤੇ ਜਾਮਨੀ ਗੋਭੀ ਦੀ ਖ਼ਾਸੀਅਤ ਦੱਸ ਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੀ ਡਿਮਾਂਡ ਹੋਰ ਵਧੇਗੀ

ਖੇਤਾਂ 'ਚ ਪੈਦਾ ਹੁੰਦੀ ਹੈ  ਜਾਮਨੀ ਅਤੇ ਪੀਲੀ ਗੋਭੀ

ਕਿਸਾਨ ਹਰਦੇਵ ਸਿੰਘ ਦੇ ਖੇਤਾਂ 'ਚ ਪੈਦਾ ਹੋਣ  ਵਾਲੀ ਪੀਲੀ 'ਤੇ ਜ਼ਾਮਨੀ ਰੰਗ ਦੀ ਗੋਭੀ ਤੁਸੀਂ ਸ਼ਾਇਦ ਹੀ ਕਿਧਰੇ ਵੇਖੀ ਹੋਣੀ ਹੈ, ਉਨ੍ਹਾਂ ਦੱਸਿਆ ਕੀ ਇਸ ਗੋਭੀ ਨੂੰ ਸਬਜੀ ਬਣਾਕੇ ਤੁਸੀਂ ਇਸਤਮਾਲ ਤਾਂ ਕਰ ਸਕਦੇ ਹੋ ਨਾਲ ਹੀ ਇਸ ਨੂੰ ਸਲਾਦ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ,ਕਿਉਂਕਿ ਇਹ ਗੋਭੀ ਮਿੱਠੀ ਹੁੰਦੀ ਹੈ, ਖ਼ਾਸ ਗੱਲ ਇਹ ਹੈ ਕਿ ਕਿਸਾਨ ਹਰਦੇਵ ਸਿੰਘ  ਆਰਗੈਨਿਕ ਢੰਗ ਨਾਲ ਖੇਤੀ ਕਰਦਾ ਹੈ ਜੋ ਕਿ ਸਿਹਤ ਪੱਖੋ ਵੀ ਕਾਫ਼ੀ ਫਾਇਦੇਮੰਦ ਹੈ,ਸਿਰਫ਼ ਇੰਨਾਂ ਹੀ ਕਿਸਾਨ ਹਰਦੇਵ ਸਿੰਘ ਦੇ ਖੇਤ ਦੀ ਸਟ੍ਰਾਬੇਰੀ ਵੀ ਕਾਫ਼ੀ ਮਸ਼ਹੂਰ ਹੈ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਸ ਦੀ ਮਾਰਕੇਟਿੰਗ ਹੈ  

  ਸਟ੍ਰਾਬੇਰੀ ਇਸ ਤਰ੍ਹਾਂ ਸਿੱਧਾ ਪਹੁੰਚ ਦੀ ਹੈ ਲੋਕਾਂ ਤੱਕ

 ਖ਼ਾਸ ਗੱਲ ਇਹ ਹੈ ਕਿ ਕਿਸਾਨ ਹਰਦੇਵ ਸਿੰਘ ਨੇ ਆਪਣੇ ਖੇਤਾਂ ਦੇ ਬਾਹਰ   ਪੋਸਟਰ ਲਗਾਏ   ਨੇ ਕਿ ਜੇਕਰ ਕੋਈ ਸਟ੍ਰਾਬੇਰੀ ਖਰੀਦਣਾ ਚਾਹੁੰਦਾ ਹੈ ਤਾਂ ਉਹ ਆਪ  ਆਪਣੀ ਮਰਜ਼ੀ ਦੀ ਸਟ੍ਰਾਬੇਰੀ ਤੋੜ ਲਵੇ ਅਤੇ ਲੈ ਜਾਵੇ, ਖਰੀਦਦਾਰ ਇੱਥੇ ਆ ਕੇ ਕਿਸਾਨ ਹਰਦੇਵ ਦੀ ਖਾਸੀ ਸ਼ਲਾਘਾ ਕਰਦੇ ਨੇ ਅਤੇ ਦੱਸਦੇ ਨੇ ਕਿ ਉਹ ਸਟ੍ਰਾਬੇਰੀ ਖ਼ਰੀਦਣ ਆਏ ਨੇ ਅਤੇ ਜੋ ਸਟ੍ਰਾਬੇਰੀ ਇੱਥੇ ਮਿਲਦੀ ਹੈ ਉਹ ਪੂਰੇ ਪੰਜਾਬ 'ਚ ਕਿਤੇ ਨਹੀਂ 

ਕਿਸਾਨਾਂ ਲਈ ਕਿਉਂ ਬਣ ਗਿਆ ਸਟ੍ਰਾਬੇਰੀ ਦਾ ਲਾਹੇਵੰਦ ਧੰਦਾ

ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਏਕੜ ਤੋਂ ਸਟ੍ਰਾਬੇਰੀ ਦੀ ਖੇਤੀ ਦੀ ਸ਼ੁਰੂਆਤ ਸਾਲ 2011 ਤੋਂ ਕੀਤੀ ਸੀ,ਪਹਿਲਾਂ ਤਾਂ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਬਾਅਦ ਵਿੱਚ ਉਨ੍ਹਾਂ ਨੂੰ ਇਸ ਵਿੱਚ ਕਾਮਯਾਬੀ ਮਿਲੀ, ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਉਹ ਇਸ ਸੰਬੰਧੀ ਸਿਖਲਾਈ ਲੈ ਚੁੱਕੇ ਨੇ, ਹਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਪੂਰੀ ਆਰਗੈਨਿਕ ਢੰਗ ਨਾਲ ਉਗਾਇਆ ਜਾਂਦਾ ਹੈ ਅਤੇ ਪਾਣੀ ਵੀ ਡਰਿੱਪ ਸਿਸਟਮ ਨਾਲ ਦਿੱਤਾ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਇਸ ਦੀ ਪਨੀਰੀ ਉਹ ਹਿਮਾਚਲ ਦੇ ਵਿੱਚ ਤਿਆਰ ਕਰਦੇ ਨੇ ਅਤੇ ਉਥੋਂ ਲਿਆ ਕੇ ਫਿਰ ਇੱਥੇ ਤਿਆਰ ਕਰਦੇ ਨੇ, ਇੰਨਾ ਹੀ ਨਹੀਂ ਇਕੱਲੇ ਹਰਦੇਵ ਸਿੰਘ ਨੇ ਮਹਿਜ਼ ਚਾਰ ਏਕੜ ਦੇ ਖੇਤ ਵਿੱਚ 35 ਦੇ ਕਰੀਬ ਮਹਿਲਾਵਾਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ