ਮੋਦੀ ਸਰਕਾਰ ਦਾ ਕਿਸਾਨਾਂ ਦੇ ਲਈ ਵੱਡਾ ਫ਼ੈਸਲਾ, ਹੁਣ ਕਿਸੇ ਵੀ ਸੂਬੇ ਵਿੱਚ ਵੇਚ ਸਕਣਗੇ ਫ਼ਸਲ

ਕੇਂਦਰੀ ਕੈਬਨਿਟ ਨੇ ਲਗਾਈ ਮੋਹਰ 

ਮੋਦੀ ਸਰਕਾਰ ਦਾ ਕਿਸਾਨਾਂ ਦੇ ਲਈ ਵੱਡਾ ਫ਼ੈਸਲਾ, ਹੁਣ ਕਿਸੇ ਵੀ ਸੂਬੇ ਵਿੱਚ ਵੇਚ ਸਕਣਗੇ ਫ਼ਸਲ
ਕੇਂਦਰੀ ਕੈਬਨਿਟ ਨੇ ਲਗਾਈ ਮੋਹਰ

ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਨਰੇਂਦਰ ਸਿੰਘ ਤੋਮਰ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ, ਉਨ੍ਹਾਂ ਨੇ ਦੱਸਿਆ ਕੀ ਕਿਸਾਨਾਂ ਨੂੰ ਲੈਕੇ ਮੋਦੀ ਸਰਕਾਰ ਨੇ ਇੱਕ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਹੈ, ਕਿਸਾਨਾਂ ਦੇ ਲਈ ਇੱਕ ਦੇਸ਼ ਇੱਕ ਬਾਜ਼ਾਰ ਬਣੇਗਾ, ਸਰਕਾਰ ਨੇ ਕਿਸਾਨਾਂ ਨੂੰ ਕਿਸੇ ਵੀ ਸੂਬੇ ਵਿੱਚ ਫ਼ਸਲ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ

ਕੈਬਨਿਟ ਮੰਤਰੀ ਜਾਵੜੇਕਰ ਨੇ ਦੱਸਿਆ ਕੀ ਜ਼ਰੂਰੀ ਚੀਜ਼ਾਂ ਦੇ ਕਾਨੂੰਨ ਅਤੇ ਮੰਡੀ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ, ਖੇਤੀ ਉਤਪਾਦਾਂ ਦੇ ਭੰਡਾਰਨ ਦੀ ਹੱਦ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਾਵੜੇਕਰ ਨੇ ਦੱਸਿਆ ਕਿ ਕਿਸਾਨਾਂ ਦੇ ਹਿਤ ਦੇ ਲਈ ਇਸ ਵਿੱਚ ਸੁਧਾਰ ਕੀਤਾ ਗਿਆ ਹੈ

ਕੈਬਨਿਟ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕੈਬਨਿਟ ਵਿੱਚ ਖੇਤੀ-ਖ਼ਿੱਤੇ ਬਾਰੇ 3 ਅਤੇ 3 ਹੋਰ ਮੁੱਦਿਆਂ 'ਤੇ ਫ਼ੈਸਲੇ ਹੋਏ ਨੇ, ਉਨ੍ਹਾਂ ਕੈਬਨਿਟ ਵੱਲੋਂ ਕਿਸਾਨਾਂ ਲਈ ਕੀਤੇ ਗਏ ਫ਼ੈਸਲੇ ਨੂੰ ਇਤਿਹਾਸਿਕ ਦੱਸਿਆ ਹੈ, ਜ਼ਰੂਰੀ ਚੀਜ਼ਾਂ ਕਾਨੂੰਨ ਵਿੱਚ ਪਿਆਜ਼,ਤੇਲ,ਆਲੂ ਨੂੰ ਬਾਹਰ ਕਰ ਦਿੱਤਾ ਗਿਆ ਹੈ

ਵਨ ਨੇਸ਼ਨ, ਵਨ ਮਾਰਕੀਟ 'ਤੇ ਵੀ ਕੈਬਨਿਟ ਵਿੱਚ ਚਰਚਾ ਹੋਈ ਜਿਸ ਵਿੱਚ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ, ਹੁਣ ਕਿਸਾਨਾਂ ਨੂੰ ਜ਼ਿਆਦਾ ਕੀਮਤ ਮਿਲਣ 'ਤੇ ਆਪਣੀ ਫ਼ਸਲ ਆਪਣੀ ਸਹਿਮਤੀ ਦੇ ਨਾਲ ਵੇਚਣ ਦੀ ਆਜ਼ਾਦੀ ਦਿੱਤੀ ਗਈ ਹੈ

ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕੋਈ ਵੀ ਸ਼ਖ਼ਸ ਈ- ਪਲੇਟਫ਼ਾਰਮ ਬਣਾ ਸਕਦਾ ਹੈ, ਇਸ ਦੇ ਲਈ ਕੇਂਦਰ ਸਰਕਾਰ ਨਿਯਮ ਬਣਾਏਗੀ, ਜੇਕਰ ਕੋਈ ਇਸ ਵਿੱਚ ਗੜਬੜੀ ਕਰੇਗਾ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ 

ਉਨ੍ਹਾਂ ਨੇ ਦੱਸਿਆ ਕੀ ਜ਼ਰੂਰੀ ਵਸਤੂ ਨਿਯਮ ਵਿੱਚ ਸੋਧ ਕੀਤਾ ਗਿਆ ਹੈ, ਖ਼ੇਤੀ-ਖ਼ਿੱਤੇ ਵਿੱਚ ਅੱਜ ਦਾ ਦਿਨ ਕਿਸਾਨਾਂ ਦੇ ਲਈ ਆਜ਼ਾਦੀ ਦਾ ਦਿਨ ਹੈ, ਕਿਸਾਨ ਤੋਂ ਖ਼ਰੀਦੀ ਗਈ ਫ਼ਸਲ ਦਾ ਭੁਗਤਾਨ 3 ਦਿਨਾਂ ਦੇ ਅੰਦਰ ਹੀ ਕਰਨਾ ਹੋਵੇਗਾ ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਮਾਮਲਾ SDM ਕੋਲ ਜਾਵੇਗਾ, ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਵਿਵਾਦ ਨੂੰ ਸੁਲਝਾਉਣਾ ਹੋਵੇਗਾ ਨਹੀਂ ਤਾਂ ਮਾਮਲਾ ਕਲੈਕਟਰ ਕੋਲ ਜਾਵੇਗਾ