Farmer Protest: ਅਮਿਤ ਸ਼ਾਹ ਦੇ ਘਰ ਵੱਡੀ ਬੈਠਕ,ਹੁਣ ਕਿਸਾਨਾਂ ਨੂੰ ਮਨਾਉਣ ਦੇ ਲਈ ਪਲਾਨਿੰਗ ਬਦਲੀ,ਕਿਸਾਨਾਂ ਤੋਂ ਮੰਗੀ ਇਹ ਜਾਣਕਾਰੀ

ਹੁਣ ਸਕੱਤਰ ਪੱਧਰ ਦੇ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨਗੇ

 Farmer Protest: ਅਮਿਤ ਸ਼ਾਹ ਦੇ ਘਰ ਵੱਡੀ ਬੈਠਕ,ਹੁਣ ਕਿਸਾਨਾਂ ਨੂੰ ਮਨਾਉਣ ਦੇ ਲਈ ਪਲਾਨਿੰਗ ਬਦਲੀ,ਕਿਸਾਨਾਂ ਤੋਂ ਮੰਗੀ ਇਹ ਜਾਣਕਾਰੀ
ਹੁਣ ਸਕੱਤਰ ਪੱਧਰ ਦੇ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨਗੇ

ਦਿੱਲੀ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ   ਵਿੱਚ ਕੇਂਦਰ ਸਰਕਾਰ  ਦੇ ਮੰਤਰੀਆਂ ਨੇ ਬੁਧਵਾਰ  ਨੂੰ ਮੀਟਿੰਗ ਕੀਤੀ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ,ਪਿਉਸ਼ ਗੋਇਲ ਦੇ ਨਾਲ ਗੱਲਬਾਤ ਹੋਈ,ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ  ਬੈਠਕ ਵਿੱਚ ਤਿੰਨ ਮੰਤਰੀਆਂ ਤੋਂ ਮੰਗਲਵਾਲ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿੱਚ ਹੋਈ ਗੱਲਬਾਤ ਦੀ ਜਾਣਕਾਰੀ ਲਈ ਅਤੇ ਇਸ 'ਤੇ ਚਰਚਾ ਕੀਤਾ,ਖ਼ਬਰ ਇਹ ਵੀ ਆ ਰਹੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਨੂੰ ਲੈਕੇ ਸਰਕਾਰ ਨੇ ਆਪਣੀ ਰਣਨੀਤੀ ਬਦਲੀ 

ਸਕੱਤਰ ਪੱਧਰ ਦੇ ਅਧਿਕਾਰੀ ਕਰਨਗੇ ਕਿਸਾਨਾਂ ਨਾਲ ਗੱਲਬਾਤ 

ਇਸ ਵਿੱਚਾਲੇ ਖ਼ਬਰ ਆ ਰਹੀ ਹੈ ਕਿ ਕਈ ਮੰਤਰਾਲਿਆਂ ਦੇ ਸਕੱਤਰ ਪੱਧਰ ਦੇ ਅਧਿਕਾਰੀ  ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਕਈ ਮੰਤਰੀਆਂ ਦੇ ਅਧਿਕਾਰੀਆਂ ਦੀ ਲਿਸਟ ਤਿਆਰ ਕਰ ਰਹੀ ਹੈ, ਇਸ ਵਿੱਚ ਤਿੰਨੋ ਖੇਤੀ ਕਾਨੂੰਨਾਂ 'ਤੇ ਚਰਚਾ ਹੋਵੇਗੀ,ਖੇਤੀ,ਗ੍ਰਹਿ ਅਤੇ ਉਪਭੋਗਤਾਂ ਮੰਤਰਾਲੇ ਦੇ ਅਧਿਕਾਰ ਸ਼ਾਮਲ ਹੋਣਗੇ,ਇਸ ਵਿੱਚ ਮੁਖ ਤੌਰ 'ਤੇ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ,ਪਰ ਜੇਕਰ ਸਿਰਫ਼ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ ਤਾਂ ਕਿ ਕਿਸਾਨ ਉਨ੍ਹਾਂ ਨਾਲ ਗੱਲ ਕਰਨਗੇ,ਕਿਉਂਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ 2 ਵਾਰ ਕਿਸਾਨਾ ਨੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ

ਸਰਕਾਰ ਨੇ ਕਿਸਾਨਾਂ ਤੋਂ ਮੰਗੀ ਇਹ ਜਾਣਕਾਰੀ

ਭਾਰਤ ਸਰਕਾਰ ਨੇ  ਕਿਸਾਨ ਜਥੇਬੰਦੀਆਂ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਉਹ ਕਿਹੜੇ-ਕਿਹੜੇ ਵਿਸ਼ੇ 'ਤੇ ਗੱਲਬਾਤ ਕਰਨਾ ਚਾਉਂਦੇ ਨੇ ਉਸ ਦੀ ਪੂਰੀ ਲਿਸਟ ਤਿਆਰ ਕਰਨ ਤਾਕੀ ਉਸ 'ਤੇ ਵਿਸਤਾਰ ਦੇ ਨਾਲ ਗੱਲਬਾਤ ਹੋਏ

ਇਸ ਵਜ੍ਹਾਂ ਨਾਲ 1 ਦਸੰਬਰ ਦੀ ਗੱਲਬਾਤ ਬੇਨਤੀਜਾ ਰਹੀ 

1 ਦਸੰਬਰ ਨੂੰ ਕਿਸਾਨ ਅਤੇ ਸਰਕਾਰ ਦੇ ਵਿੱਚ ਗੱਲਬਾਤ ਬੇਨਤੀਜਾ ਰਹੀ ਸੀ,ਕਿਸਾਨਾਂ ਨੇ ਕੇਂਦਰ ਸਰਕਾਰ ਦੀ ਕਮੇਟੀ ਬਣਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਕੋਲੋ 4-5 ਨਾਂ ਮੰਗੇ ਗਏ ਸਨ,ਕਿਸਾਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਸਰਕਾਰ ਕਮੇਟੀ ਬਣਾ ਕੇ ਟਾਲਨ ਦੀ ਕੋਸ਼ਿਸ਼ ਕਰ ਰਹੀ ਹੈ,ਸਿਰਫ਼ ਇੰਨਾਂ ਹੀ ਨਹੀਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ 31 ਜਥੇਬੰਦੀਆਂ ਨੇ ਇਸ ਲਈ ਫ਼ੈਸਲਾ ਸਿਰਫ਼ 4-5 ਜਥੇਬੰਦੀਆਂ ਨਹੀਂ ਲੈ ਸਕਦੀਆਂ ਨੇ