ਕਿਸਾਨੀ ਬਚਾਉਣ ਲਈ 9 ਮਹੀਨੇ ਦੀ ਬੱਚੀ ਨੂੰ ਲੈ ਧਰਨੇ 'ਚ ਬੈਠੀ ਮਾਂ, ਕੇਂਦਰ ਨੂੰ ਦਿੱਤੀ ਇਹ ਚੇਤਾਵਨੀ

ਸੰਘਰਸ਼ ਖਤਮ ਨਹੀਂ ਹੋਏਗਾ ਜਦ ਤੱਕ ਖੇਤੀ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰ ਦੇਵੇਗੀ। 

ਕਿਸਾਨੀ ਬਚਾਉਣ ਲਈ 9 ਮਹੀਨੇ ਦੀ ਬੱਚੀ ਨੂੰ ਲੈ ਧਰਨੇ 'ਚ ਬੈਠੀ ਮਾਂ, ਕੇਂਦਰ ਨੂੰ ਦਿੱਤੀ ਇਹ ਚੇਤਾਵਨੀ
ਕਿਸਾਨੀ ਬਚਾਉਣ ਲਈ 9 ਮਹੀਨੇ ਦੀ ਬੱਚੀ ਨੂੰ ਲੈ ਧਰਨੇ 'ਚ ਬੈਠੀ ਮਾਂ, ਕੇਂਦਰ ਨੂੰ ਦਿੱਤੀ ਇਹ ਚੇਤਾਵਨੀ

ਦਵਿੰਦਰ ਸ਼ਰਮਾ/ ਬਰਨਾਲਾ: 15 ਦਿਨਾਂ ਤੋਂ ਬਰਨਾਲਾ ਰੇਲਵੇ ਟ੍ਰੈਕ ਉੱਤੇ ਬੈਠੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਛੋਟੇ ਛੋਟੇ ਬੱਚਿਆਂ ਨੇ ਸਟੇਜ ਸੰਭਾਲਦੇ ਕੇਂਦਰ ਸਰਕਾ  ਦੇ ਖਿਲਾਫ ਦੀ ਜ਼ੋਰਦਾਰ ਨਾਰੇਬਾਜੀ ਕੀਤੀ। ਬੱਚਿਆਂ ਨੇ ਕਿਹਾ ਅਸੀ ਆਪਣੇ ਪਰਿਵਾਰ  ਦੇ ਨਾਲ ਦਿਨ ਰਾਤ ਰੇਲਵੇ ਟ੍ਰੈਕ ਉੱਤੇ ਹੀ ਸੌਂ ਰਹੇ ਆ, ਉਥੇ ਹੀ ਖਾਹ-ਪੀ ਰਹੇ ਹਾਂ, ਨਾਲ ਹੀ ਉਨਾਂ ਕਿਹਾ ਕਿ ਸੰਘਰਸ਼ ਖਤਮ ਨਹੀਂ ਹੋਏਗਾ ਜਦ ਤੱਕ ਖੇਤੀ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰ ਦੇਵੇਗੀ। 

9 ਮਹੀਨੇ ਦੀ ਬੱਚੀ ਨੂੰ ਗੋਦ ਵਿੱਚ ਲਈ ਧਰਨੇ ਵਿੱਚ ਬੈਠੀ ਇਹ ਮਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਚ ਆਈ ਹੈ। ਉਸਦਾ ਕਹਿਣੈ ਕਿ ਉਨ੍ਹਾਂ ਨੂੰ ਕੋਰੋਨਾ ਮਹਾਮਾਰੀ ਤੋਂ ਡਰ ਨਹੀਂ ਲੱਗਦਾ, ਡਰ ਕੇਂਦਰੀ ਖੇਤੀਬਾੜੀ ਕਾਨੂੰਨ ਤੋਂ  ਲੱਗ ਰਿਹੈ। 

ਕਿਸਾਨਾਂ ਦੀਆਂ ਸ਼ਹੀਦੀਆਂ ਨਹੀਂ ਜਾਣਗੀਆਂ ਜਾਇਆ

ਕਿਸਾਨਾਂ ਨੇ ਰੋਸ ਰੋਸ ਇਹ ਵੀ ਜਤਾਇਆ ਕਿ ਧਰਨਿਆਂ ਦੌਰਾਨ ਕਿਸਾਨ ਮਰ ਰਹੇ ਨੇ। ਬੀਤੇ ਦਿਨੀਂ ਬਰਨਾਲਾ,  ਬਠਿੰਡਾ ਅਤੇ ਸੰਗਰੂਰ ਤੋਂ ਇਲਾਵਾ ਹੋਰ ਵੀ ਕਈ ਥਾਵਾਂ 'ਤੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਪਰ ਫਿਰ ਵੀ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਸਮਝਣ ਨੂੰ ਤਿਆਰ ਨਹੀਂ ਹੈ। ਕੇਂਦਰ ਸਰਕਾਰ ਨਾਲ ਬੀਤੇ ਦਿਨ ਹੋਈ ਮੀਟਿੰਗ ਬੇਸਿੱਟਾ ਰਹੀ, ਜਿਸ ਦੇ ਚਲਦਿਆਂ ਕਿਸਾਨ ਹੁਣ ਜਲਦ ਹੀ ਸੰਘਰਸ਼ ਤੇਜ਼ ਕਰਨ ਲਈ ਅਗਲੀ ਰੂਪਰੇਖਾ ਤਿਆਰ ਕਰਨਗੇ। 

Watch Live TV-