'ਖੇਤੀ ਕਾਨੂੰਨ ਕਰੋਂ ਰੱਦ ਨਹੀਂ ਤਾਂ ਪਿੰਡਾਂ ਵਿੱਚ NO ENTERY'

 ਮੁਕਤਸਰ ਸਾਹਿਬ ਦੇ ਪਿੰਡ ਵਾਲਿਆਂ ਦਾ ਵੱਡਾ ਐਲਾਨ

'ਖੇਤੀ ਕਾਨੂੰਨ ਕਰੋਂ ਰੱਦ ਨਹੀਂ ਤਾਂ ਪਿੰਡਾਂ ਵਿੱਚ NO ENTERY'
ਮੁਕਤਸਰ ਸਾਹਿਬ ਦੇ ਪਿੰਡ ਵਾਲਿਆਂ ਦਾ ਵੱਡਾ ਐਲਾਨ

ਜਸਵਿੰਦਰ ਬੱਬਰ/ਮੁਕਤਸਰ : ਕੇਂਦਰ ਦੇ ਨਵੇਂ ਖੇਤੀ ਕਾਨੂੰਨ ਨੇ ਪੰਜਾਬ ਦੇ ਕਈ ਪਿੰਡਾਂ 'ਚ ਲੀਡਰਾਂ ਦੀ ਐਂਟਰੀ 'ਤੇ ਹੀ ਰੋਕ ਲੱਗਾ ਦਿੱਤੀ ਹੈ। ਦੱਸ ਦਈਏ ਕਿ ਹੁਣ ਪਾਰਟੀ ਅਤੇ ਪਾਰਟੀ ਦੇ ਲੀਡਰਾਂ ਨੂੰ ਪਿੰਡ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ,  ਕਿਉਂਕਿ ਕਿਸਾਨ ਯੂਨੀਅਨਾਂ ਅਤੇ ਕਿਸਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਿੰਡ ਵਿੱਚ ਇਨ੍ਹਾਂ ਸਿਆਸਤਦਾਨਾਂ ਦਾ ਵਿਰੋਧ ਕੀਤਾ ਜਾਵੇਗਾ।ਜ਼ਾਹਿਰ ਹੈ ਕਿ ਕਿਸਾਨਾਂ ਨੂੰ ਹੁਣ ਕਿਸੇ 'ਤੇ ਭਰੋਸਾ ਰਹਿ ਨਹੀਂ ਗਿਆ ਹੈ। ਉਨ੍ਹਾਂ ਨੂੰ ਕਿਸੇ ਵੀ ਪਾਰਟੀ ਦੇ, ਕਿਸੇ ਵੀ ਆਗੂ ਦੇ, ਕਿਸੇ ਵੀ ਬਿਆਨ 'ਤੇ ਕੋਈ ਭਰੋਸਾ ਨਹੀਂ ਹੈ। ਇਸ ਵੇਲੇ ਕਿਸਾਨਾਂ ਨੂੰ ਸਿਰਫ਼ ਆਪਣੇ ਹੱਕਾਂ ਦੀ ਲੜਾਈ ਦਿੱਖ ਰਹੀ ਹੈ ਤੇ ਉਹ ਕਿਸੇ ਕੀਮਤ ਇਹ ਨਹੀਂ ਚਾਹੁੰਦੇ ਕਿ ਕੋਈ ਵੀ ਉਨ੍ਹਾਂ ਦੀ ਆੜ ਵਿੱਚ ਸਿਆਸੀ ਲਾਹਾ ਖੱਟ ਜਾਵੇ।

ਅਜਿਹਾ ਹੀ ਇੱਕ ਮੰਜ਼ਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਰੁਸਰ ਤੋਂ ਵੇਖਣ ਨੂੰ ਵੀ ਮਿਲਿਆ ਜਦੋਂ ਕਾਂਗਰਸੀ ਵਿਧਾਇਕ ਦਾ ਕਾਲੇ ਝੰਡਿਆਂ ਦੇ ਨਾਲ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਉਨ੍ਹਾਂ ਦਾ ਪਿੰਡ ਵਿੱਚ ਖੜ੍ਹਨਾ ਹੀ ਔਖਾ ਕਰ ਦਿੱਤਾ। ਦਰਅਸਲ  ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਪਿੰਡ ਦੇ ਇੱਕ ਘਰ ਵਿੱਚ ਪਹੁੰਚੇ ਸਨ ਜਦੋਂ ਉਨ੍ਹਾਂ ਦੇ ਵਿਰੋਧ ਵਿੱਚ ਧਰਨੇ ਲੱਗ ਗਏ। ਕਿਉਂਕੀ ਕਿਸਾਨ ਸਾਫ਼ ਕਰ ਚੁੱਕੇ ਹਨ ਕਿ ਜਦੋਂ ਤੱਕ ਸਰਕਾਰ ਕਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਕੋਈ ਸਿਆਸਤਦਾਨ ਕਿਸੇ ਵੀ ਪਾਰਟੀ ਦਾ ਹੋਵੇ ਪਿੰਡ ਵਿੱਚ ਨਾ ਆਏ ਉਸ ਦਾ ਵਿਰੋਧ ਹੀ ਹੋਵੇਗਾ। ਹੋਰ ਤੇ ਹੋਰ ਸਰਬਸੰਮਤੀ ਨਾਲ ਪਿੰਡ ਵਾਲਿਆਂ ਨੇ ਮਤਾ ਪਾਸ ਕਰ ਕੇ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਾ ਦਿੱਤੇ ਕਿ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਲੀਡਰਾਂ ਦਾ ਪਿੰਡ ਵਿੱਚ ਆਉਣਾ ਮਨਾਂ ਹੈ, ਇਸ ਦੇ ਬਾਵਜੂਦ  ਕਾਂਗਰਸੀ ਵਿਧਾਇਕ ਦੇ ਪਿੰਡ ਵਿੱਚ ਤੇ   ਕਾਲੇ ਝੰਡੇ ਵਿਖਾ ਕੇ  ਵਿਰੋਧ ਕੀਤਾ ਗਿਆ