ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਨੂੰ ਇਸ ਤਰ੍ਹਾਂ ਪੜਾਇਆ 'ਆਤਮ ਨਿਰਭਰਤਾ' ਦਾ ਪਾਠ,ਦਿੱਤੀ ਇਹ ਨਸੀਹਤ
Advertisement

ਨਵਜੋਤ ਸਿੱਧੂ ਨੇ ਕੈਪਟਨ ਸਰਕਾਰ ਨੂੰ ਇਸ ਤਰ੍ਹਾਂ ਪੜਾਇਆ 'ਆਤਮ ਨਿਰਭਰਤਾ' ਦਾ ਪਾਠ,ਦਿੱਤੀ ਇਹ ਨਸੀਹਤ

ਨਵਜੋਤ ਸਿੱਧੂ ਨੇ ਖੇਤੀ ਕਾਨੂੰਨ ਨੂੰ ਲੈਕੇ ਕੇਂਦਰ ਨੂੰ ਖਰੀਆਂ-ਖਰੀਆਂ ਸੁਣਾਇਆ

ਨਵਜੋਤ ਸਿੱਧੂ ਨੇ ਖੇਤੀ ਕਾਨੂੰਨ ਨੂੰ ਲੈਕੇ ਕੇਂਦਰ ਨੂੰ ਖਰੀਆਂ-ਖਰੀਆਂ ਸੁਣਾਇਆ

ਅਨਮੋਲ ਗੁਲਾਟੀ/ਅੰਮ੍ਰਿਤਸਰ : ਖੇਤੀ ਕਾਨੂੰਨ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਕੇਂਦਰ ਸਰਕਾਰ ਨੂੰ ਤਾਂ ਖਰੀਆਂ-ਖਰੀਆਂ ਸੁਣਾ ਰਹੇ ਨੇ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਵੀ ਨਸੀਹਤ ਦਿੱਤੀ ਹੈ,ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਰੈਲੀ ਦੌਰਾਨ ਕੈਪਟਨ ਸਰਕਾਰ ਨੂੰ ਆਤਮ ਨਿਰਭਰਤਾ ਦਾ ਪਾਠ ਪੜਾਇਆ,ਉਨ੍ਹਾਂ ਕਿਹਾ ਸੂਬੇ ਦਾ ਕਿਸਾਨ ਕਦੋਂ ਤੱਕ ਕੇਂਦਰ ਵੱਲ ਵੇਖ ਦਾ ਰਹੇਗਾ, ਪੰਜਾਬ ਕੋਲ ਇੱਕ ਵੀ ਦਿਨ ਦੀ ਫ਼ਸਲ ਰੱਖਣ ਦੀ ਥਾਂ ਨਹੀਂ ਹੈ,ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਪੰਜ ਪਿੰਡਾਂ ਵਿੱਚ ਇੱਕ ਕੋਲਡ ਸਟੋਰੇਜ ਬਣਾਇਆ ਜਾਵੇ,ਇੰਨਾਂ ਕੋਲਡ ਸਟੋਰੇਜ ਨੂੰ ਪਰਾਲੀ ਨਾਲ ਬਣਨ ਵਾਲੀ ਬਿਜਲੀ ਨਾਲ ਚਲਾਇਆ ਜਾਵੇ,ਉਨ੍ਹਾਂ ਕਿਹਾ ਪਰਾਲੀ ਤੋਂ ਬਿਜਲੀ ਬਣਾਉਣ ਦੀ ਤਕਨੀਕ ਹੈ ਤਾਂ ਇਸ ਦੀ ਵਰਤੋਂ ਕਿਉਂ ਨਹੀਂ ਕੀਤਾ ਜਾਂਦੀ ਹੈ,ਹਰ ਸਾਲ ਸਿਆਸਤਦਾਨ ਸਿਰਫ਼ ਕਿਸਾਨਾਂ 'ਤੇ ਹੀ ਕਿਉਂ ਸਵਾਲ ਚੁੱਕ ਦੇ ਨੇ,ਆਖਿਰ ਪਰਾਲੀ ਤੋਂ ਬਣਨ ਵਾਲੀ ਬਿਜਲੀ ਵੱਲ ਕਿਉਂ ਨਹੀਂ ਧਿਆਨ ਦਿੰਦੇ ਨੇ

 ਇਸ ਤੋਂ ਪਹਿਲਾਂ ਰਾਹੁਲ ਗਾਂਧੀ ਜਦੋਂ ਪਿਛਲੇ ਮਹੀਨੇ ਟਰੈਕਟਰ ਰੈਲੀ ਦੌਰਾਨ ਪੰਜਾਬ ਆਏ ਸਨ ਤਾਂ ਮੰਚ ਤੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਜੇਕਰ ਕੇਂਦਰ ਸਰਕਾਰ MSP ਨੂੰ ਯਕੀਨੀ ਨਹੀਂ ਬਣਾ ਰਹੀ ਹੈ ਤਾਂ ਸੂਬਾ ਸਰਕਾਰ ਨੂੰ ਇਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ,ਸਿੱਧੂ ਦੇ ਇਸ ਬਿਆਨ 'ਤੇ ਅਕਾਲੀ ਦਲ ਨੇ ਵੀ ਕੈਪਟਨ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਉਹ ਸਿੱਧੂ ਦੀ ਮੰਗ 'ਤੇ ਕਦੋਂ ਅਮਲ ਕਰਨਗੇ   

ਅੰਮ੍ਰਿਤਸਰ ਵਿੱਚ ਰੈਲੀ ਦੌਰਾਨ ਸਿੱਧੂ ਨੇ ਕਿਹਾ ਪੰਜਾਬ ਦੇ ਕਿਸਾਨਾਂ ਕੋਲ ਆਪਣਾ ਹੱਲ ਹੈ ਪਰ ਸਰਕਾਰ ਨੂੰ ਇਸ 'ਤੇ ਧਿਆਨ ਦੇਣਾ ਹੋਵੇਗਾ,ਉਨ੍ਹਾਂ ਕਿਹਾ ਪੰਜਾਬ ਸਰਕਾਰ ਮਾਰਕੀਟ ਦੀ ਰਣਨੀਤੀ ਤਿਆਰ ਕਰੇ,ਸਟੋਰੇਜ ਅਤੇ ਟਰਾਂਸਪੋਰਟ ਦਾ ਪ੍ਰਬੰਧ ਕਰੇ,ਉਹ ਕਿਸਾਨਾਂ ਨੂੰ ਬਚਾਉਣ ਦੇ ਲਈ ਸਿਰਫ਼ ਕੇਂਦਰ ਸਰਕਾਰ ਵੱਲ ਨਾ ਵੇਖੇ,ਸੂਬਾ ਸਰਕਾਰ ਕਿਸਾਨਾਂ ਦੇ ਲਈ ਨਿਵੇਸ਼ ਕਰੇ,ਅਸੀਂ ਸਬਜ਼ੀਆਂ ਅਤੇ ਫਰੂਟ ਬਾਹਰੋਂ ਕਿਉਂ ਮੰਗਵਾਉਂਦੇ ਹਾਂ,ਜਿਹੜਾ ਚੌਲ ਪੈਦਾ ਹੁੰਦਾ ਹੈ ਉਹ ਬਾਹਰ ਜਾਂਦਾ ਹੈ,ਪੰਜਾਬ ਵਿੱਚ ਝੋਨੇ ਅਤੇ ਕਣਕ ਤੋਂ ਇਲਾਵਾ ਹੋਰ ਕਿਸੇ ਵੀ ਫਸਲ ਦੇ ਲਈ ਮੰਡੀ ਨਹੀਂ ਹੈ,ਸਿਰਫ਼ ਇੰਨਾਂ ਹੀ ਨਹੀਂ ਸਿੱਧੂ ਨੇ ਕਿਸਾਨਾਂ ਨੂੰ ਵੀ ਸਵਾਲ ਕੀਤਾ ਕਿ ਚੌਲ ਉਗਾਉਣ ਦੀ ਕੀ ਜ਼ਰੂਰਤ ਹੈ ਕੀ ਹੈ,ਅਸੀਂ ਕਿਉਂ  ਆਪਣਾ ਪਾਣੀ ਦਾ ਪੱਧਰ ਹੇਠਾਂ ਡਿੱਗਾ ਰਹੇ ਹਾਂ,ਜੇਕਰ ਪੰਜਾਬ ਵਿੱਚ ਚੌਲਾਂ ਦੀ ਥਾਂ ਅਸੀਂ ਦਾਲਾ ਅਤੇ ਆਇਲ ਸੀਡ ਲਗਾਉਂਦੇ ਤਾਂ ਸਾਨੂੰ ਉਸ ਦਾ ਫਾਇਦਾ ਮਿਲ ਸਕਦਾ ਹੈ,ਸਿੱਧੂ ਨੇ ਗੰਨੇ ਤੋਂ ਆਰਗੈਨਿਕ ਗੁੜ ਬਣਾਉਣ ਵੱਲ ਕਦਮ ਚੁੱਕਣ ਦੀ ਵੀ ਸਲਾਹ ਦਿੱਤੀ

 

 

Trending news