ਕਿਸਾਨਾਂ ਦੇ ਅੰਦੋਲਨ ਨੂੰ ਹੋਰ ਤਾਕਤ ਦੇਣ ਲਈ ਜੋਸ਼ ਨਾਲ ਲਬਰੇਜ਼ ਇਹ ਜਥੇਬੰਦੀਆਂ ਵੱਡੀ ਗਿਣਤੀ ਸ਼ਾਮਲ ਹੋਣ ਆ ਰਹੀਆਂ ਨੇ
Advertisement

ਕਿਸਾਨਾਂ ਦੇ ਅੰਦੋਲਨ ਨੂੰ ਹੋਰ ਤਾਕਤ ਦੇਣ ਲਈ ਜੋਸ਼ ਨਾਲ ਲਬਰੇਜ਼ ਇਹ ਜਥੇਬੰਦੀਆਂ ਵੱਡੀ ਗਿਣਤੀ ਸ਼ਾਮਲ ਹੋਣ ਆ ਰਹੀਆਂ ਨੇ

2000 ਤੋਂ ਜ਼ਿਆਦਾ ਘੁੜ ਸਵਾਰ ਸਿੰਘਾਂ ਨਾਲ ਦਿੱਲੀ ਵੱਲ ਕਾਫ਼ਲਾ ਲੈ ਕੇ ਆ ਸਕਦੀਆਂ ਹਨ

2000 ਤੋਂ ਜ਼ਿਆਦਾ ਘੁੜ ਸਵਾਰ ਸਿੰਘਾਂ ਨਾਲ ਦਿੱਲੀ ਵੱਲ ਕਾਫ਼ਲਾ ਲੈ ਕੇ ਆ ਸਕਦੀਆਂ ਹਨ

ਜਗਦੀਪ ਸੰਧੂ/ਚੰਡੀਗੜ੍ਹ  : ਹੁਣ ਤੱਕ ਤਾਂ ਸੜਕਾਂ 'ਤੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ, ਕਿਸਾਨ ਜਥੇਬੰਦੀਆਂ ਦਾ ਸੈਲਾਬ ਵੇਖ ਰਹੇ ਹਾਂ। ਪਰ ਹੁਣ  ਨਿਹੰਗ ਸਿੰਘ ਫ਼ੌਜਾਂ ਵੀ ਆਪਣੇ 2000 ਤੋਂ ਜ਼ਿਆਦਾ ਘੁੜ ਸਵਾਰ ਸਿੰਘਾਂ ਨਾਲ ਦਿੱਲੀ ਵੱਲ ਕਾਫ਼ਲਾ ਲੈ ਕੇ ਆ ਸਕਦੀਆਂ ਹਨ। ਨਿਹੰਗ ਸਿੰਘ ਫ਼ੌਜਾਂ ਸ਼ਸਤਰਾਂ ਤੇ ਘੋੜਿਆਂ ਨਾਲ ਤਿਆਰ ਬਰ ਤਿਆਰ ਨੇ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਮਿੰਟੁ ਪਰਿਵਾਰ ਸਮੇਤ ਲੁਧਿਆਣਾ ਤੋਂ ਕਿਸਾਨੀ ਅੰਨਦੋਲਨ ਲਈ ਦਿੱਲੀ ਵੱਲ ਨੂੰ ਕੂੱਚ ਕਰ ਚੁੱਕੇ ਨੇ।

fallback

ਨਿਹੰਗ ਸਿੰਘ ਫੋਜਾਂ ਦੀ ਮੰਨੀਏ ਤਾਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਕਿਸੇ ਵੀ ਕੰਮ ਨੂੰ ਲੈਕੇ ਪਿੱਛੇ ਨਹੀਂ ਰਹੀਆਂ। ਖ਼ਾਲਸੇ ਦੇ ਇਹ ਯੋਧੇ ਹੱਕ ਸੱਚ ਦੀ ਲੜਾਈ ਲੜਦੇ ਆਏ ਹਨ ਅਤੇ ਦਿੱਲੀ ਤਾਂ 19 ਵਾਰ ਫ਼ਤਿਹ ਕੀਤੀ ਜਾ ਚੁੱਕੀ ਹੈ। ਅੱਜ ਕਿਸਾਨ ਦਿੱਲੀ ਪਹੁੰਚੇ ਹਨ ਜੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਗਈਆਂ ਤਾਂ ਸਰਕਾਰਾਂ ਤੋਂ ਹੱਲਾ ਸਾਂਭਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਲੋਕ ਹੀ ਚੁਣਦੇ ਨੇ ਅਤੇ ਸਰਕਾਰਾਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਇੱਥੋਂ ਤੱਕ ਨਿਹੰਗ ਸਿੰਘ ਜਥੇਬੰਦੀਆਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਨਿਹੰਗ ਸਿੰਘ ਫੋਜਾਂ ਸ਼ਸਤਰਾਂ ਤੇ ਘੋੜਿਆਂ ਨਾਲ ਤਿਆਰ ਬਰ ਤਿਆਰ ਨੇ, ਜੇਕਰ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਹੀਂ ਮੰਨ ਦੀ ਤਾਂ ਫ਼ੇਰ ਨਿਹੰਗ ਸਿੰਘ ਫੋਜਾਂ ਵੀ ਆਪਣੇ ਘੁੜ ਸਵਾਰ ਸਿੰਘਾਂ ਨਾਲ ਦਿੱਲੀ ਵੱਲ ਕੂਚ ਕਰਣਗੀਆਂ।

 

 

 

Trending news