ਪਠਾਨਕੋਟ ਵਿੱਚ 304 ਕਿਸਾਨਾਂ ਖ਼ਿਲਾਫ਼ ਇਸ ਵਜ੍ਹਾਂ ਨਾਲ ਹੋਇਆ ਕੇਸ ਦਰਜ

ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਕੀਤਾ ਕੇਸ ਦਰਜ 

ਪਠਾਨਕੋਟ ਵਿੱਚ 304 ਕਿਸਾਨਾਂ ਖ਼ਿਲਾਫ਼ ਇਸ ਵਜ੍ਹਾਂ ਨਾਲ ਹੋਇਆ ਕੇਸ ਦਰਜ
ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਕੀਤਾ ਕੇਸ ਦਰਜ

ਅਜੇ ਮਹਾਜਨ/ਪਠਾਨਕੋਟ : ਪਠਾਨਕੋਟ (Pathankot) ਵਿੱਚ 304 ਕਿਸਾਨਾਂ ਖ਼ਿਲਾਫ਼ ਪੁਲਿਸ (Farmer Case Registered)ਨੇ ਕੇਸ ਦਰਜ ਕੀਤਾ ਹੈ, ਇੰਨਾ ਕਿਸਾਨਾਂ ਨੇ ਐਤਵਾਰ ਨੂੰ ਕੇਂਦਰ ਦੇ ਖੇਤੀ ਆਰਡੀਨੈਂਸਾਂ (Center Agriculture Ordinace) ਨੂੰ ਲੈਕੇ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Bjp State President Ashwani Sharma) ਦਾ ਘਿਰਾਓ ਕੀਤਾ ਸੀ,ਮਹਾਂਮਾਰੀ ਦੀ ਵਜ੍ਹਾਂ ਕਰ ਕੇ ਸੂਬੇ ਵਿੱਚ ਡਿਜਾਸਟਰ ਮੈਨੇਜਮੈਂਟ ਐਕਟ ਲੱਗਿਆ ਹੈ,ਕਿਸੇ ਵੀ ਤਰ੍ਹਾਂ ਦੇ ਇਕੱਠ 'ਤੇ ਰੋਕ ਲੱਗੀ ਹੋਈ ਹੈ, ਪਰ ਕਿਸਾਨਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਡੀਸੀ  ਦੇ ਹੁਕਮਾਂ ਦਾ ਉਲੰਗਣਾਂ ਕੀਤੀ ਸੀ ਜਿਸ ਦੀ ਵਜ੍ਹਾਂ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ  

ਕਿਸਾਨਾਂ ਨੇ ਇਹ ਕੀਤਾ ਸੀ ਐਲਾਨ

ਕਿਸਾਨ ਆਰਡੀਨੈਂਸਾਂ (Agriculture Ordinace) ਨੂੰ ਲੈਕੇ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਸਾਰੇ ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟਾਂ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਦੌਰਾਨ ਕਿਸਾਨਾਂ ਵੱਲੋਂ ਸੁਖਬੀਰ ਬਾਦਲ (Sukhbri Badal) ਸਮੇਤ ਹੋਰ ਮੈਂਬਰ ਪਾਰਲੀਮੈਂਟਾਂ ਦਾ ਘਿਰਾਓ ਕੀਤਾ ਸੀ,ਸੁਖਬੀਰ ਬਾਦਲ (Sukhbir Badal) ਦੇ ਘਰ ਦਾ ਘਿਰਾਓ ਦੌਰਾਨ ਕਿਸਾਨ ਜਥੇਬੰਦੀਆਂ ਦੀ ਸੁਰੱਖਿਆ ਮੁਲਾਜ਼ਮਾ ਨਾਲ ਝੱੜਪ ਵੀ ਹੋ ਗਈ ਸੀ ਜਿਸ ਦੇ ਲਈ ਸੁਖਬੀਰ ਬਾਦਲ ਨੇ ਡੀਜੀਪੀ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder Singh) ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਵਧ ਰਹੀ ਕੋਰੋਨਾ ਮਹਾਂਮਾਰੀ ਦੀ ਵਜ੍ਹਾਂ ਕਰ ਕੇ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਰੋਕ ਦੇਣ ਪਰ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਪੂਰੇ ਸੂਬੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ

ਚਿਤਾਵਨੀ ਦੇ ਬਾਵਜੂਦ ਪ੍ਰਦਸ਼ਨ 

ਸੋਮਵਾਰ 27 ਜੁਲਾਈ ਨੂੰ ਪੂਰੇ ਸੂਬੇ ਵਿੱਚ ਕਿਸਾਨਾਂ ਵੱਲੋਂ ਟਰੈਕਟਰਾਂ 'ਤੇ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਖੇਤੀ ਆਰਡੀਨੈਂਸਾਂ ਨੂੰ ਵਾਪਸ ਲੈਣ,ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder Singh) ਵੱਲੋਂ ਵੀ ਕੇਂਦਰ ਦੇ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ (Pm Narinder Modi) ਨੂੰ ਚਿੱਠੀ ਲਿਖ ਕੇ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ, ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਨੇ ਆਲ ਪਾਰਟੀ ਮੀਟਿੰਗ ਵੀ ਸੱਦੀ ਸੀ ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਤਿਖੀ ਬਹਿਸ ਵੀ ਹੋਈ ਸੀ 

 ਆਰਡੀਨੈਂਸਾਂ ਦੇ ਵਿਰੋਧ ਪਿੱਛੇ ਕਿਸਾਨਾਂ ਦਾ ਤਰਕ

ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇੰਨਾ ਆਰਡੀਨੈਂਸਾਂ ਦੇ ਜ਼ਰੀਏ MSP ਨੂੰ ਹੋਲੀ-ਹੋਲੀ ਖ਼ਤਮ ਕਰਨਾ ਚਾਉਂਦੀ ਹੈ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਇਸ ਫ਼ੈਸਲੇ ਨੂੰ ਸੰਘੀ ਢਾਂਚੇ ਵਿੱਚ ਦਖ਼ਲ ਅੰਦਾਜ਼ੀ ਤੱਕ ਕਰਾਰ ਦਿੱਤਾ ਸੀ, ਮੁੱਖ ਮੰਤਰੀ ਕੈਪਟਨ ਨੇ ਵੀ ਕਿਹਾ ਸੀ ਕਿ ਇੰਨਾ ਆਰਡੀਨੈਂਸਾਂ ਦੇ ਜ਼ਰੀਏ ਕੇਂਦਰ ਸਰਕਾਰ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਉਂਦੀ ਹੈ ਜਿਸ ਵਿੱਚ MSP ਨੂੰ ਖ਼ਤਮ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਸੀ