12 ਦਿਨ 'ਚ ਚੌਥੇ ਸੰਘਰਸ਼ੀਲ ਕਿਸਾਨ ਨੇ ਤੋੜਿਆ ਦਮ,ਪਟਿਆਲਾ 'ਚ ਇਸ ਤਰ੍ਹਾਂ ਹੋਈ ਮੌਤ

ਖੇਤੀ ਕਾਨੂੰਨ 'ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੇ ਇੱਕ ਹੋਰ ਕਿਸਾਨ ਦੀ ਮੌਤ 

12 ਦਿਨ 'ਚ ਚੌਥੇ ਸੰਘਰਸ਼ੀਲ ਕਿਸਾਨ ਨੇ ਤੋੜਿਆ ਦਮ,ਪਟਿਆਲਾ 'ਚ ਇਸ ਤਰ੍ਹਾਂ ਹੋਈ ਮੌਤ
ਖੇਤੀ ਕਾਨੂੰਨ ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੇ ਇੱਕ ਹੋਰ ਕਿਸਾਨ ਦੀ ਮੌਤ

ਪਟਿਆਲਾ/ਬਲਵਿੰਦਰ ਸਿੰਘ : ਕੇਂਦਰ ਦੇ ਖੇਤੀ ਕਾਨੂੰਨ ਖ਼ਿਲਾਫ਼ ਧਰਨੇ ਤੇ ਬੈਠੇ ਕਿਸਾਨਾਂ ਦੀ ਕੇਂਦਰ ਸਰਕਾਰ ਨਹੀਂ ਸੁਣ ਰਹੀ ਹੈ ਉੱਤੋਂ ਸੰਘਰਸ਼ 'ਤੇ ਬੈਠੇ ਕਿਸਾਨਾਂ ਦੀ ਮੋਰਚੇ ਦੌਰਾਨ ਹੋ ਰਹੀਆਂ ਮੌਤਾਂ ਨੇ ਚਿੰਤਾ ਵਧਾ ਦਿੱਤਾ ਹੈ, 5 ਅਕਤੂਬਰ ਤੋਂ ਲੈਕੇ ਹੁਣ ਤੱਕ 4 ਕਿਸਾਨਾਂ ਦੀ ਧਰਨੇ ਦੌਰਾਨ ਮੌਤ ਹੋ ਗਈ ਹੈ, ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ  ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨ ਹਰਬੰਸ ਸਿੰਘ ਦੀ ਮੌਤ ਹੋ ਗਈ ਹੈ,ਕਿਸਾਨ ਸਰਕਾਰ ਖ਼ਿਲਾਫ਼ ਨਾਰੇ ਲੱਗਾ ਰਿਹਾ ਸੀ ਅਚਾਨਕ ਉਹ ਡਿਗ ਗਿਆ ਫ਼ੌਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ  

12 ਦਿਨਾਂ ਦੇ ਅੰਦਰ 4 ਕਿਸਾਨਾਂ ਦੀ ਮੌਤ 

10 ਅਕਤੂਬਰ ਨੂੰ ਸੰਗਰੂਰ ਦੇ ਧੂਰੀ 'ਚ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿੱਥੇ ਇੱਕ ਕਿਸਾਨ ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਸੀ, ਕਿਸਾਨਾਂ ਦਾ ਕਹਿਣਾ ਸੀ ਕਿ ਕਿਸਾਨ ਦੀ ਮੌਤ ਦੀ ਜਿੰਮੇਵਾਰ ਕੇਂਦਰ ਸਰਕਾਰ ਹੈ,  ਖੇਤੀ ਕਾਨੂੰਨ ਦੀ ਵਜ੍ਹਾਂ ਕਰਕੇ ਹੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ, ਧੂਰੀ 'ਚ ਪੈਟਰੋਲ ਪੰਪ ਦੇ ਅੱਗੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ 'ਚ ਸੰਗਰੂਰ ਦੇ ਪਿੰਡ ਨਾਗਰੀ ਦੇ ਕਿਸਾਨ ਮੇਘਰਾਜ ਸਿੰਘ ਦੀ ਮੌਤ ਹੋ ਗਈ ਸੀ ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਬਰਨਾਲਾ ਦੇ ਮਹਿਲ ਕਲਾਂ ਵਿੱਚ ਖੇਤੀ ਕਾਨੂੰਨ ਦੇ ਖ਼ਿਲਾਫ਼ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਕਿਸਾਨ ਆਗੂ ਜਸਪਾਲ ਸਿੰਘ ਦੀ ਮੌਤ ਹੋਈ ਸੀ,ਧਰਨੇ 'ਤੇ ਬੈਠੇ ਕਿਸਾਨਾਂ ਨੇ ਦੱਸਿਆ ਸੀ ਕਿ ਜਸਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ,ਜਸਪਾਲ ਸਿੰਘ ਲੋਕਤਾਂਤਰਿਕ ਕਿਸਾਨ ਸਭਾ ਦੇ ਜ਼ਿਲ੍ਹਾ  ਪ੍ਰਧਾਨ ਸਨ,68 ਸਾਲ ਦੇ ਜਸਪਾਲ ਸਿੰਘ 4 ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ 'ਤੇ ਡਟੇ ਸਨ,15 ਅਕਤੂਬਰ ਬਰਨਾਲਾ ਤੋਂ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਆਈ ਸੀ, 12 ਦਿਨਾਂ ਦੇ ਅੰਦਰ ਤੀਜੇ ਸੰਘਰਸ਼ਸ਼ੀਲ ਕਿਸਾਨ ਦੀ ਮੌਤ ਕਈ ਸਵਾਲ ਖੜੇ ਕਰ ਰਹੀ ਹੈ ਕਿ ਆਖ਼ਿਰ ਕਿਉਂ ਸੜਕਾਂ 'ਤੇ ਕਿਸਾਨ ਉਤਰਨ ਨੂੰ ਮਜਬੂਰ ਨੇ ?